ਹੁਣ ਸੁਨਾਮ ਊਧਮ ਸਿੰਘ ਵਾਲਾ ਵਿਖੇ ਵੀ ਆਰੰਭ ਹੋਵੇਗੀ ਪਹਿਲ ਮੰਡੀ
- by Jasbeer Singh
- July 30, 2024
ਹੁਣ ਸੁਨਾਮ ਊਧਮ ਸਿੰਘ ਵਾਲਾ ਵਿਖੇ ਵੀ ਆਰੰਭ ਹੋਵੇਗੀ ਪਹਿਲ ਮੰਡੀ ਕੈਬਨਿਟ ਮੰਤਰੀ ਅਮਨ ਅਰੋੜਾ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਕਰਨਗੇ ਉਦਘਾਟਨ ਹਰ ਮੰਗਲਵਾਰ ਨੂੰ ਲੱਗੇਗੀ ਹਫਤਾਵਾਰੀ ਮੰਡੀ ਸੁਨਾਮ ਊਧਮ ਸਿੰਘ ਵਾਲਾ, 30 ਜੁਲਾਈ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦੀ ਬਰਸੀ ਦੇ ਮੌਕੇ ਤੇ ਸੁਨਾਮ ਸ਼ਹਿਰ ਵਿਖੇ ਪਹਿਲ ਮੰਡੀ ਦਾ ਰਸਮੀ ਉਦਘਾਟਨ ਕਰਨਗੇ । ਜ਼ਿਕਰ ਯੋਗ ਹੈ ਕਿ ਸੰਗਰੂਰ ਅਤੇ ਧੂਰੀ ਵਿੱਚ ਸਫਲਤਾ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀ ਅਗਵਾਈ ‘ਚ ਹੁਣ ਸੁਨਾਮ ਊਧਮ ਸਿੰਘ ਵਾਲਾ ਵਿਖੇ ਵੀ ਲੋਕਾਂ ਨੂੰ ਸ਼ੁੱਧ ਅਤੇ ਆਰਗੈਨਿਕ ਉਤਪਾਦ ਮੁਹੱਈਆ ਕਰਵਾਉਣ ਦੇ ਮਕਸਦ ਨਾਲ 'ਪਹਿਲ ਮੰਡੀ' ਸ਼ੁਰੂ ਕੀਤੀ ਜਾ ਰਹੀ ਹੈ । ‘ਪਹਿਲ ਮੰਡੀ’ ਜਿਥੇ ਸ਼ਹਿਰ ਵਾਸੀਆਂ ਨੂੰ ਸ਼ੁੱਧ ਖਾਧ ਪਦਾਰਥ ਮੁਹੱਈਆ ਕਰਵਾਏਗੀ, ਉੱਥੇ ਹੀ ਕਿਸਾਨਾਂ ਅਤੇ ਗਰੁੱਪ ਮੈਂਬਰਾਂ ਦੀ ਆਰਥਿਕਤਾ ਵਿੱਚ ਵਾਧਾ ਕਰਨ ਵਿੱਚ ਵੀ ਸਹਾਈ ਹੋਵੇਗੀ। ਅਜਿਹੀਆਂ ਮੰਡੀਆਂ ਨਾਲ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਉੱਦਮੀ ਲੋਕਾਂ ਨੂੰ ਆਰਥਿਕ ਮਜ਼ਬੂਤੀ ਮਿਲਦੀ ਹੈ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ । ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਜਾ ਰਹੀ ਇਸ ਪਹਿਲ ਮੰਡੀ ਦੇ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਏ. ਐੱਸ. ਮਾਨ ਅਤੇ ਸੁਨਾਮ ਦੇ ਪ੍ਰਬੰਧਕ ਜਤਿੰਦਰ ਜੈਨ ਅਤੇ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਪਹਿਲ ਮੰਡੀ ਦੀਆਂ ਗਤੀਵਿਧੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਗਰੂਰ ਅਤੇ ਧੂਰੀ ਦੀ ਪਹਿਲ ਮੰਡੀ ਦੀ ਸਫਲਤਾ ਤੋਂ ਬਾਅਦ ਹੁਣ 31 ਜੁਲਾਈ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ ਦੀ ਦੇਖਰੇਖ ਵਿੱਚ ਰੇਹੜੀ ਫੜ੍ਹੀ ਮਾਰਕੀਟ ਵਿਖੇ ਵੀ ਪਹਿਲ ਮੰਡੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਮੰਡੀ ਹਰ ਮੰਗਲਵਾਰ ਨੂੰ ਲੱਗੇਗੀ। ਡਾ. ਮਾਨ ਅਤੇ ਜਤਿੰਦਰ ਜੈਨ ਨੇ ਆਸ ਪ੍ਰਗਟਾਈ ਕਿ ਇਹ ਹਫਤਾਵਾਰੀ ਮੰਡੀ ਵੀ ਸੰਗਰੂਰ ਪਹਿਲ ਮੰਡੀ ਦੀ ਤਰ੍ਹਾਂ ਹੀ ਕਾਮਯਾਬ ਹੋਵੇਗੀ । ਉਹਨਾਂ ਦੱਸਿਆ ਕਿ ਇਸ ਮੰਡੀ ਵਿਚ ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ ,ਖੋਏ ਦੀ ਤਾਜ਼ਾ ਬਰਫੀ , ਚਾਟੀ ਦੀ ਲੱਸੀ, ਗੋਲਗੱਪੇ, ਪੀਨੱਟ ਬਟਰ, ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ, ਲੱਕੜ ਘਾਣੀ ਰਾਹੀਂ ਕਢਿਆ ਵੱਖ-ਵੱਖ ਕਿਸਮ ਦੇ ਤੇਲ, ਮਿਕਸਰ ਆਟਾ, ਲੀਵਰ ਡਿਟੈਕਸ ਜੂਸ, ਘੋਟਾ ਸ਼ਰਦਾਈ, ਸ਼ਹਿਦ, ਰਸੋਈ ਦਾ ਸਾਰਾ ਸਮਾਨ ਅਤੇ ਹੱਥੀਂ ਤਿਆਰ ਕੀਤਾ ਸਰਫ ਤੋਂ ਇਲਾਵਾ ਖਾਣ ਲਈ ਰਵਾਇਤੀ ਚੀਜ਼ਾਂ ਉਪਲਬਧ ਹੋਣਗੀਆਂ।
Related Post
Popular News
Hot Categories
Subscribe To Our Newsletter
No spam, notifications only about new products, updates.