
ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ
- by Jasbeer Singh
- February 14, 2025

ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਪਟਿਆਲਾ : ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵੱਲੋ ਨਵੇ ਜੀ. ਐਨ. ਐਮ ਅਤੇ ਬੀ. ਐਸ. ਸ਼ੀ. ਨਰਸਿੰਗ ਦੇ ਵਿਦਿਆਰਥੀਆ ਨੂੰ ਹਸਪਤਾਲਾਂ ਵਿੱਚ ਟਰੈਨਿੰਗ ਤੇ ਜਾਣ ਤੋ ਪਹਿਲਾ ਆਪਣੇ ਕਿੱਤੇ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਉਟੀ ਕਰਨ ਲਈ ਸਹੁੰ ਚੁਕਵਾਈ ਗਈ । ਇਸ ਮੋਕੇ ਕਾਲਜ ਡਾਇਰੈਕਟਰ ਮਿਸ਼ਜ ਅਮਰਜੀਤ ਕੋਰ ਬੱਲੂਆਣਾ ਅਤੇ ਮਨੈਜਿੰਗ ਡਾਇਰੈਕਟਰ ਇੰਜੀ. ਦਮਨਪ੍ਰੀਤ ਸਿੰਘ ਦੁਆਰਾ ਪ੍ਰਗਰਾਮ ਦੀ ਸੁਰੁਆਤ ਲੈਂਪ ਲਾਇਟਨਿੰਗ ਨਾਲ ਕੀਤੀ ਗਈ। ਮੈਡਮ ਅਮਰਜੀਤ ਕੋਰ ਬੱਲੂਆਣਾ ਨੇ ਵਿਦਿਆਰਥੀਆ ਨੂੰ ਕਿਹਾ ਕਿ ਹੁਣ ਤੁਸੀ ਕਲੀਨੀਕਲ ਡਿਉਟੀ ਤੇ ਜਾਣ ਤੋ ਪਹਿਲਾ ਇਹ ਪ੍ਰਣ ਲਵੋ ਕਿ ਅਸੀ ਆਪਣੇ ਕਿੱਤੇ ਪ੍ਰਤੀ ਸਦਾ ਹੀ ਇਮਾਨਦਾਰ ਅਤੇ ਸੱਚੀ ਸੇਵਾ ਭਾਵਨਾ ਨਾਲ ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਲੋੜਵੰਦ ਵਿਅਕਤੀ ਜੋ ਸਰੀਰਕ ਤੇ ਮਾਨਸਿਕ ਪੱਖੋ ਰੋਗੀ ਹੋਵੇਗਾ ਉਸਦੀ ਹਰ ਸੰਭਵ ਸਹਾਇਤਾ ਕਰਾਗੇ ਅਤੇ ਸਹੀ ਇਲਾਜ ਕਰਾਗੇ । ਇਸ ਉਪਰੰਤ ਮੈਡਮ ਅਮਨਪ੍ਰੀਤ ਕੋਰ ਦੁਆਰਾ ਨਰਸਿੰਗ ਸਹੁੰ ਬੁਲਵਾਈ ਗਈ । ਕਾਲਜ ਮਨੈਜਿੰਗ ਡਾਇਰੈਕਟਰ ਇੰਜੀ. ਦਮਨਪ੍ਰੀਤ ਸਿੰਘ ਨੇ ਕਿਹਾ ਕਿ ਨਰਸਿੰਗ ਅਤੇ ਆਰਮੀ ਦੋਵੇ ਇਹੋ ਜਿਹੇ ਕਿੱਤੇ ਹਨ ਜੋ ਮਾਨਵ ਸੇਵਾ ਨਾਲ ਸੰਬੰਧ ਰੱਖਦੇ ਹਨ । ਨਵੇ ਵਿਦਿਆਰਥੀਆ ਨੂੰ ਇਸ ਕਿੱਤੇ ਨੂੰ ਚੁਣਨ ਦੀ ਵਿਧਾਈ ਦਿੱਤੀ ਅਤੇ ਨਾਲ ਹੀ ਅਪਣੇ ਕਿੱਤੇ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਉਟੀ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ । ਇਸ ਮੋਕੇ ਮੈਡਮ ਅਮਰਜੀਤ ਕੋਰ ਬੱਲੂਆਣਾ ਅਤੇ ਇੰਜ. ਦਮਨਪ੍ਰੀਤ ਸਿੰਘ ਤੋ ਇਲਾਵਾ ਵਾਇਸ ਪ੍ਰਿਸੀਪਲ ਪ੍ਰੋ. ਪ੍ਰਭਜੋਤ ਕੋਰ, ਪ੍ਰੋ. ਜਸਪ੍ਰੀਤ ਕੋਰ, ਪ੍ਰੌ. ਗੁਰਦੇਵ ਕੋਰ ਪ੍ਰੋ. ਸ਼ਿਦਬੀਰ ਕੋਰ ਪ੍ਰੋ. ਅਮਨਦੀਪ ਕੋਰ, ਪ੍ਰੋ. ਕੁਲਦੀਪ ਕੋਰ, ਪ੍ਰੋ. ਜਤਿੰਦਰ ਕੋਰ, ਪ੍ਰੋ. ਦਲਜੀਤ ਕੋਰ, ਪ੍ਰੋ. ਸਿਵਾਨੀ, ਪ੍ਰੋ. ਨਿਤਾਸ਼ਾ ਚੋਧਰੀ, ਪ੍ਰੋ. ਮਨੀਸ਼ਾ, ਪ੍ਰੋ. ਮਨਪ੍ਰੀਤ ਕੋਰ, ਪ੍ਰੋ. ਨਵਦੀਪ ਕੋਰ, ਪ੍ਰੋ. ਲਖਵੀਰ ਕੋਰ ਪ੍ਰੋ. ਪਵਨਪ੍ਰੀਤ ਕੋਰ ਪ੍ਰੋ. ਹਰਪ੍ਰੀਤ ਕੋਰ, ਪ੍ਰੋ., ਆਸ਼ਾ, ਪ੍ਰੋ. ਜਸ਼ਨਦੀਪ ਮਸੀਹ, ਪ੍ਰੋ. ਤਾਜਵੀਰ ਕੋਰ, ਪ੍ਰੋ. ਪਰਮਪ੍ਰੀਤ ਕੋਰ, ਪ੍ਰੋ. ਸਿਮਰਨਜੀਤ ਕੋਰ, ਪ੍ਰੋ. ਕੋਮਲਪ੍ਰੀਤ, ਪ੍ਰੋ: ਲਾਇਬਰੇਰੀਅਨ ਪਰਮਪ੍ਰੀਤ ਕੋਰ, ਐਸ. ਡੀ. ਨੰਦਾ, ਸ੍ਰ. ਗੁਰਤੇਜ ਸਿੰਘ ਅਤੇ ਸ੍ਰ. ਅਰਸ਼ਵੀਰ ਸਿੰਘ ਆਦਿ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.