ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਅਧਿਕਾਰੀਆਂ ਨੋਟੀਫਿਕੇਸ਼ਨ ਰਾਹੀਂ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤ
- by Jasbeer Singh
- October 6, 2024
ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਅਧਿਕਾਰੀਆਂ ਨੋਟੀਫਿਕੇਸ਼ਨ ਰਾਹੀਂ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤੇ ਸੀਨੀਅਰ ਰੈਜ਼ੀਡੈਂਟਾਂ ਸਣੇ 10 ਡਾਕਟਰਾਂ ਨੂੰ ਹਟਾਉਣ ਦਾ ਲਿਆ ਫੈਸਲਾ ਕੋਲਕਾਤਾ : ਭਾਰਤ ਦੇਸ਼ ਦੇ ਸੂਬੇ ਕੋਲਕਾਤਾ ’ਚ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤੇ ਸੀਨੀਅਰ ਰੈਜ਼ੀਡੈਂਟਾਂ ਸਣੇ 10 ਡਾਕਟਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਇਹ ਸਾਰੇ ਦਸ ਜਣੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਰੀਬੀ ਮੰਨੇ ਜਾਂਦੇ ਹਨ। ਘੋਸ਼ ਇਸ ਸਮੇਂ ਸੀ. ਬੀ. ਆਈ. ਦੀ ਹਿਰਾਸਤ ’ਚ ਹੈ ਜਿਸ ਖਿਲਿਾਫ਼ ਕੇਂਦਰੀ ਏਜੰਸੀ ਵੱਲੋਂ ਹਸਪਤਾਲ ’ਚ ਜੂਨੀਅਰ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਅਤੇ ਵਿੱਤੀ ਬੇਨੇਮੀਆਂ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਢੇ ਗਏ 10 ਵਿਅਕਤੀਆਂ ਵਿੱਚੋਂ ਇੱਕ ਹਾਊਸ ਸਟਾਫ ਮੈਂਬਰ ਆਸ਼ੀਸ਼ ਪਾਂਡੇ ਵੀ ਹੈ, ਜੋ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਕਾਰਨ ਪਹਿਲਾਂ ਹੀ ਸੀਬੀਆਈ ਦੀ ਹਿਰਾਸਤ ਵਿੱਚ ਹੈ। ਨੋਟੀਫਿਕੇਸ਼ਨ ਮੁਤਾਬਕ ਸਾਰਿਆਂ ਨੂੰ 72 ਘੰਟਿਆਂ ਦੇ ਅੰਦਰ ਮੈਡੀਕਲ ਕਾਲਜ ਦਾ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ ਅਤੇ ਉਨ੍ਹਾਂ ਦੇ ਰਜਿਸਟਰੇਸ਼ਨ ਦਸਤਾਵੇਜ਼ ਢੁੱਕਵੀਂ ਕਾਰਵਾਈ ਲਈ ਬੰਗਾਲ ਮੈਡੀਕਲ ਕੌਂਸਲ ਨੂੰ ਭੇਜੇ ਜਾਣਗੇ।
