post

Jasbeer Singh

(Chief Editor)

Punjab

ਘਟੀਆ ਮਿਆਰੀ ਰਾਸ਼ਨ ਵੰਡਣ ਕਾਰਨ ਲੋਕਾਂ ਵਿਚ ਰੋਸ ਪੈਦਾ ਹੋਣ ਤੇ ਅਧਿਕਾਰੀ ਦਿੱਤਾ ਜਾਂਚ ਕਰਨ ਦਾ ਭਰੋਸਾ

post-img

ਘਟੀਆ ਮਿਆਰੀ ਰਾਸ਼ਨ ਵੰਡਣ ਕਾਰਨ ਲੋਕਾਂ ਵਿਚ ਰੋਸ ਪੈਦਾ ਹੋਣ ਤੇ ਅਧਿਕਾਰੀ ਦਿੱਤਾ ਜਾਂਚ ਕਰਨ ਦਾ ਭਰੋਸਾ ਬਿਆਸ : ਪੰਜਾਬ ਸਰਕਾਰ ਵੱਲੋਂ ਕਾਰਡ ਧਾਰਕ ਨੂੰ ਸਾਫ਼ ਸੁਥਰਾ ਅਨਾਜ ਘਰ ਘਰ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਪਰ ਸਬ ਡਵੀਜ਼ਨ ਬਾਬਾ ਬਕਾਲਾ ਦੇ ਕਈ ਪਿੰਡਾ ਵਿੱਚ ਘਟੀਆ ਮਿਆਰ ਦਾ ਅਨਾਜ(ਚੂਹਿਆਂ ਦੀਆ ਮੇਗਣਾ ਅਤੇ ਸੁਸਰੀ ਵਾਲਾ ਅਨਾਜ), ਵਜ਼ਨ ਵਿੱਚ ਵੀ ਘੱਟ ਦੇਣ ਕਾਰਨ ਰੋਸ ਪਾਇਆ ਜਾ ਰਿਹਾ ਹੈ। ਪਿੰਡ ਚੀਮਾ ਬਾਠ ਦੇ ਲੋਕਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਇਸ ਦੀ ਜਾਚ ਕਰਵਾ ਕੇ ਕਰਵਾਈ ਕੀਤੀ ਜਾਵੇ। ਇਸ ਸਬੰਧੀ ਪਿੰਡ ਚੀਮਾ-ਬਾਠ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰ ਦੀਆਂ ਦੱਸਿਆ ਕਿ ਬੀਤੇ ਦਿਨ ਠੇਕੇਦਾਰ ਦੇ ਬੰਦਿਆ ਵਲੋ ਸਾਡੇ ਚੂਹਿਆਂ ਦੀਆਂ ਮੇਗਣਾ, ਬਿੱਠਾਂ ਤੇ ਸੁਸਰੀ ਨਾਲ ਭਰੀ ਮਿੱਟੀ ਬਣ ਚੁੱਕੀ ਕਣਕ ਵੰਡੀ ਗਈ ਜੋ ਕਾਰਡ ਧਾਰਕ ਲੋਕਾਂ ਮਜਬੂਰੀ ਵੱਸ ਲਈ ਕਿਉਂ ਕਿ ਪਿਛਲੇ ਮਹੀਨੇ ਪਿੰਡ ਵਿੱਚ ਜੋ ਸਪਲਾਈ ਵੰਡੀ ਗਈ ਸੀ ਉਸ ਵਿੱਚ ਬਹੁਤ ਸਾਰੇ ਲੋਕ ਰਾਸ਼ਨ ਲੈਣ ਤੋ ਵਾਂਝੇ ਰਹਿ ਗਏ ਸਨ ਜੋ ਮਹਿਕਮੇ ਦੇ ਗੇੜੇ ਮਾਰ ਕੇ ਥੱਕ ਗਏ,ਉਨ੍ਹਾਂ ਕਿਹਾ ਕਿ ਡੀਪੂ ਹੋਲਡਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਹੁਣ ਮਹਿਕਮਾ ਬਦਲ ਗਿਆ ਹੈ ਤੇ ਪੁਰਾਣੀ ਸਪਲਾਈ ਕਿਸੇ ਨੂੰ ਨਹੀਂ ਮਿਲੇਗੀ , ਇਸ ਤੋਂ ਪਹਿਲਾਂ ਚੋਣ ਜ਼ਾਬਤੇ ਦੌਰਾਨ ਵੀ ਵੱਡੇ ਪੱਧਰ ਤੇ ਅਨਾਜ ਵੰਡਣ ਵਿੱਚ ਘਪਲਾ ਹੋਣ ਕਰਕੇ ਡਰੇ ਹੋਏ ਕਾਰਡ ਧਾਰਕਾਂ ਨੇ ਅੱਜ ਘਟੀਆ ਮਿਆਰ ਦਾ ਅਨਾਜ ਹੀ ਲੈ ਲਿਆ । ਡੀਪੂ ਹੋਲਡਰ ਸੁਖਵਿੰਦਰ ਸਿੰਘ ਨੇ ਮੰਨਿਆਂ ਕਿ ਕਣਕ ਦੀ ਸਪਲਾਈ ਬੇਹੱਦ ਖ਼ਰਾਬ ਹੋਣ ਕਰਕੇ ਅਸੀਂ ਲੋਕਾਂ ਨੂੰ ਇਨਕਾਰ ਕੀਤਾ ਸੀ ਪਰ ਲੋਕਾਂ ਨੇ ਆਪਣੀ ਮਰਜ਼ੀ ਨਾਲ ਹੀ ਘਟੀਆ ਅਨਾਜ ਲਿਆ ਹੈ ਫੂਡ ਸਪਲਾਈ ਇੰਸਪੈਕਟਰ ਹਰਮਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਹੈ ਤੇ ਅਸੀਂ ਇਸ ਸਬੰਧੀ ਜਾਂਚ ਕਰਕੇ ਬਣਦੀ ਕਾਰਵਾਈ ਕਰਾਂਗੇ ਉਹਨਾਂ ਕਿਹਾ ਕਿ ਜਿਨ੍ਹਾਂ ਕਾਰਡ ਧਾਰਕਾਂ ਦੀਆਂ ਪਿਛਲੇ ਮਹੀਨੇ ਦੀਆਂ ਪਰਚੀਆਂ ਕੱਟੀਆਂ ਹਨ ਉਹਨਾਂ ਨੂੰ ਵੀ ਅਨਾਜ ਦਿੱਤਾ ਜਾਵੇਗਾ।ਇਸ ਸਬੰਧੀ ਐਫ ਐੱਸ ਉ ਰਈਆ ਮਹੇਸ਼ ਨੇ ਕਿਹਾ ਕਿ ਉਹ ਇਸ ਸਬੰਧੀ ਜਾਚ ਕਰਵਾ ਕੇ ਕਾਰਵਾਈ ਕਰਨਗੇ।ਇਸ ਮੌਕੇ ਡਾ.ਅੰਬੇਦਕਰ ਸੋਸ਼ਲ ਐਂਡ ਐਜੂਕੇਸ਼ਨਲ ਜਥੇਬੰਦੀ ਤੋਂ ਅਮਰੀਕ ਨਾਥ,ਗੁਰਭੇਜ ਸਿੰਘ,ਗੁਰਮੇਜ ਸਿੰਘ ਆਦਿ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਪਿਛਲੇ ਮਹੀਨੇ ਦਾ ਅਨਾਜ ਰਹਿੰਦਾ ਹੈ ਉਹਨਾਂ ਨੂੰ ਤੁਰੰਤ ਅਨਾਜ ਵੰਡਿਆ ਜਾਵੇ ਤੇ ਗ਼ਰੀਬਾਂ ਨੂੰ ਘਟੀਆਂ ਅਨਾਜ ਦੇਣ ਵਾਲਿਆਂ ਵਾਲਿਆਂ ਖ਼ਿਲਾਫ਼ ਫੂਡ ਸਪਲਾਈ ਵਿਭਾਗ ਵਲੋ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੋਪਾਲ ਸਿੰਘ ਫ਼ੌਜੀ, ਸੂਰਤਾਂ ਸਿੰਘ ਫ਼ੌਜੀ, ਦਲਬੀਰ ਸਿੰਘ,ਅਵਤਾਰ ਸਿੰਘ,ਚੈਂਚਲ ਸਿੰਘ,ਜੱਸਾ ਸਿੰਘ ਸੁਰਜੀਤ ਸਿੰਘ ਮੱਟ, ਸ਼ਵਨਦੀਪ ਸਿੰਘ ,ਝਿਲਮਿਲ ਸਿੰਘ,ਲੱਖਾ ਸਿੰਘ ਨਵਤੇਜ ਸਿੰਘ ਆਦਿ ਹਾਜ਼ਰ ਸਨ।

Related Post