July 6, 2024 01:53:57
post

Jasbeer Singh

(Chief Editor)

Patiala News

ਅੰਤਿਮ ਦਿਨ ਪਟਿਆਲਾ ’ਚ 12 ਤੇ ਸੰਗਰੂਰ ਵਿੱਚ 15 ਹੋਰ ਨਾਮਜ਼ਦਗੀਆਂ ਦਾਖ਼ਲ

post-img

ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਹਲਕਾ ਪਟਿਆਲਾ ਲਈ ਅੱਜ 12 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਸ ਨਾਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 49 ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਦੌਰਾਨ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਭਰਨ ਵਾਲ਼ਿਆਂ ’ਚ ਜਗਮਿੰਦਰ ਸਿੰਘ ਸਵਾਜਪੁਰ, ਪਰਮਜੀਤ ਸਿੰਘ, ਨੀਰਜ ਕੁਮਾਰ, ਬਹਾਦਰ ਸਿੰਘ, ਗੁਰਬਚਨ ਸਿੰਘ, ਸੁੱਖਾ ਰਾਮ ਤੇ ਪਰਮਜੀਤ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸੇ ਦੌਰਾਨ ‘ਆਪ’ ਦੇ ਡਾ. ਬਲਬੀਰ ਸਿੰਘ ਨੇ ਭਾਵੇਂ ਪਹਿਲਾਂ ਵੀ ਨਾਮਜ਼ਦਗੀ ਦਾਖਲ ਕਰਵਾਈ ਸੀ, ਪਰ ਅੱਜ ਇੱਕ ਹੋਰ ਸੈੱਟ ਵੀ ਭਰਿਆ ਹੈ। ਇਸੇ ਤਰ੍ਹਾਂ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਵੀ ਅੱਜ ਮੁੜ ਇੱਕ ਹੋਰ ਸੈੱਟ ਦਾਖਲ ਕਰਵਾਇਆ ਹੈ। ਨਰਿੰਦਰ ਸਿੰਘ ਸੰਧੂ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਇਸੇ ਦੌਰਾਨ ਭਾਵੇਂ ਅਕਾਲੀ ਉਮੀਦਵਾਰ ਐਨ. ਕੇ ਸ਼ਰਮਾ ਨੇ ਆਪਣੇ ਨਾਮਜ਼ਦਗੀ ਫਾਰਮ ਬਾਕਾਇਦਾ ਦਾਖਲ ਕਰਵਾ ਦਿੱਤੇ ਸਨ ਪਰ ਉਨ੍ਹਾਂ ਨੇ ਕੱਲ੍ਹ ਨਾਮਜ਼ਦਗੀ ਪਰਚੇ ਦਾ ਇਕ ਹੋਰ ਸੈੱਟ ਦਾਖਲ ਕਰਵਾਇਆ ਸੀ। ਡੀਸੀ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 15 ਮਈ ਨੂੰ ਹੋਵੇਗੀ। 17 ਮਈ ਤੱਕ ਉਮੀਦਵਾਰਾਂ ਲਈ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਵਿਵਸਥਾ ਵੀ ਹੈ। ਇਸੇ ਦਿਨ ਸਾਰੇ ਉਮੀਦਵਾਰਾਂ ਦੀ ਸੂਚੀ ਫਾਈਨਲ ਹੋ ਜਾਵੇਗੀ। ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਅੱਜ ਕੁੱਲ 15 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਤੱਕ ਲੋਕ ਸਭਾ ਚੋਣਾਂ ਲਈ ਕੁੱਲ 28 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ ਜਿਸ ਕਾਰਨ ਅੱਜ ਆਖ਼ਰੀ ਦਿਨ ਨਾਮਜ਼ਦਗੀ ਪੱਤਰਾਂ ਦੀ ਕੁੱਲ ਗਿਣਤੀ 43 ਤੱਕ ਪੁੱਜ ਗਈ ਹੈ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਵਾਲੇ ਉਮੀਦਵਾਰਾਂ ’ਚ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ ਅਤੇ ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਸ਼ਾਮਲ ਹਨ। ਭਾਵੇਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਵਲੋਂ ਲੰਘੇ ਕੱਲ੍ਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਸਨ ਪਰੰਤੂ ਅੱਜ ਆਖ਼ਰੀ ਦਿਨ ਵੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਚੋਣ ਰਿਟਰਨਿੰਗ ਅਫ਼ਸਰ ਸ੍ਰੀ ਜਤਿੰਦਰ ਜ਼ੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਕੁੱਲ 15 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਆਖ਼ਰੀ ਦਿਨ ਪ੍ਰਦੀਪ ਕੁਮਾਰ ਵੱਲੋਂ ਅਪਨੀ ਏਕਤਾ ਪਾਰਟੀ ਦੇ ਉਮੀਦਵਾਰ ਵਜੋਂ 2 ਨਾਮਜ਼ਦਗੀ ਪੱਤਰ, ਬਲਵਿੰਦਰ ਸਿੰਘ ਸੇਖੋਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ, ਮਨਜੀਤ ਕੌਰ ਸੇਖੋਂ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਤੇਜਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ, ਚੰਨਵੀਰ ਸਿੰਘ ਵੱਲੋਂ ਅਜ਼ਾਦ ਉਮੀਦਵਾਰ ਵਜੋਂ 2 ਨਾਮਜ਼ਦਗੀ ਪੱਤਰ, ਦਿਆਲ ਚੰਦ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਰਾਜਾ ਸਿੰਘ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਹਾਕਮ ਬਖਤੜੀਵਾਲਾ ਵੱਲੋਂ ਆਜ਼ਾਦ ਉਮੀਦਵਾਰ ਵਜੋਂ, ਮਹਿਮੂਦ ਅਖ਼ਤਰ ਸ਼ਾਦ ਵੱਲੋਂ ਅਜ਼ਾਦ ਉਮੀਦਵਾਰ ਵਜੋਂ, ਮਨੀਸ਼ਾ ਵੱਲੋਂ ਆਜ਼ਾਦ ਉਮੀਦਵਾਰ ਵਜੋਂ, ਦਿਲਸ਼ਾਦ ਵੱਲੋਂ ਬੀਜੇਜੇਪੀ ਉਮੀਦਵਾਰ ਵਜੋਂ, ਗੁਰਚਰਨ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ, ਅਰਵਿੰਦ ਖੰਨਾ ਵੱਲੋਂ ਭਾਜਪਾ ਦੇ ਉਮੀਦਵਾਰ ਵਜੋਂ ਆਪ

Related Post