
ਕਰਵਾ ਚੌਥ ਦੀ ਰਾਤ ਪਿਓ-ਪੁੱਤ ਦੀ ਗੋਲੀ ਮਾਰਕੇ ਕਰਤਾ ਬੇਰਹਿਮੀ ਨਾਲ ਕਤਲ
- by Jasbeer Singh
- October 21, 2024

ਕਰਵਾ ਚੌਥ ਦੀ ਰਾਤ ਪਿਓ-ਪੁੱਤ ਦੀ ਗੋਲੀ ਮਾਰਕੇ ਕਰਤਾ ਬੇਰਹਿਮੀ ਨਾਲ ਕਤਲ ਹੁਸਿ਼ਆਰਪੁਰ : ਪੰਜਾਬ ਦੇ ਹੁਸਿਆਰਪੁਰ `ਚ ਐਤਵਾਰ ਨੂੰ ਕਰਵਾ ਚੌਥ ਦੀ ਰਾਤ ਨੂੰ ਪਿਓ-ਪੁੱਤ ਦੀ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹਮਲੇ ਦੌਰਾਨ ਦੋ ਬੱਚੇ ਵੀ ਜ਼ਖਮੀ ਹੋਏ ਹਨ। ਇਹ ਘਟਨਾ ਪਿੰਡ ਚੱਕੋਵਾਲ ਬ੍ਰਾਹਮਣਾ ਦੀ ਦੱਸੀ ਜਾ ਰਹੀ ਹੈ।ਦੱਸਣਯੋਗ ਹੈ ਕਿ ਦੋਵੇਂ ਮ੍ਰਿਤਕ ਨਵਜੰਮੇ ਬੱਚੇ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਸੀ। ਜਿਵੇਂ ਹੀ ਉਹ ਬਾਹਰ ਆਏ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ `ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਮੌਕੇ ’ਤੇ ਹੀ ਦੋਹਾਂ ਦੀ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਅਮਰਜੀਤ ਵਾਸੀ ਤਲਵੰਡੀ ਰਾਈਆਂ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਅਮਰਜੀਤ ਦੇ ਲੜਕੇ ਗੁਨਰਾਜ ਅਤੇ ਅਮਰਜੀਤ ਦੇ ਭਰਾ ਸੁਖਜੀਤ ਦੇ ਲੜਕੇ ਸ਼ਿਵਮ ਨੂੰ ਗੋਲੀਆਂ ਲੱਗੀਆਂ ਹਨ। ਦੋਵਾਂ ਦਾ ਹਸਪਤਾਲ `ਚ ਇਲਾਜ ਚੱਲ ਰਿਹਾ ਹੈ।ਮਾਮਲੇ ’ਚ ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਨਸ਼ੇ ਦੀ ਤਸਕਰੀ ਅਤੇ ਨਜਾਇਜ਼ ਹਥਿਆਰ ਰੱਖਣ ਸਬੰਧੀ ਸਿਕਾਇਤ ਦਿੱਤੀ ਸੀ। ਇਸੇ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.