go to login
post

Jasbeer Singh

(Chief Editor)

Patiala News

ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਵਿਦਿਆਰਥੀਆਂ ਨੇ ਕੀਤੀ ਵਿਰਾਸਤੀ ਥਾਵਾਂ ਦੀ ਸੈਰ

post-img

ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਵਿਦਿਆਰਥੀਆਂ ਨੇ ਕੀਤੀ ਵਿਰਾਸਤੀ ਥਾਵਾਂ ਦੀ ਸੈਰ ਪਟਿਆਲਾ : ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਇੱਥੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਿਰਾਸਤੀ ਸ਼ਹਿਰ ਪਟਿਆਲਾ ਦੀਆਂ ਵਿਰਾਸਤੀ ਥਾਵਾਂ ਦੀ ਵਿਰਾਸਤੀ ਸੈਰ ਕੀਤੀ । ਇਸ ਬਾਰੇ ਜਾਣਕਾਰੀ ਦਿੰਦਿਆਂ ਏ.ਡੀ.ਸੀ. (ਜ) ਈਸ਼ਾ ਸਿੰਗਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸੈਰ ਸਪਾਟਾ ਵਿਭਾਗ, ਜ਼ਿਲ੍ਹਾ ਪ੍ਰਸ਼ਾਸ਼ਨ ਤੇ ਖੇਡ ਵਿਭਾਗ ਵੱਲੋਂ ਇਥੇ ਕਰਵਾਈ ਗਈ ਇਸ ਵਿਰਾਸਤੀ ਸੈਰ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਹ ਵਿਰਾਸਤੀ ਸੈਰ ਸਵੇਰੇ 7 ਵਜੇ ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋ ਕੇ ਕਿਲਾ ਮੁਬਾਰਕ ਪਟਿਆਲਾ ਵਿਖੇ ਸਮਾਪਤ ਹੋਈ । ਇਸ ਵਿਰਾਸਤੀ ਸੈਰ ਦੌਰਾਨ ਜ਼ਿਲ੍ਹਾ ਯਾਤਰਾ ਅਫਸਰ ਹਰਦੀਪ ਸਿੰਘ ਅਤੇ ਸੈਰ ਸਪਾਟਾ ਗਾਈਡ ਮਿਸ ਮਹਿਮਾ ਢਿਲੋਂ ਨੇ ਵਿਦਿਆਰਥੀਆਂ ਨੂੰ ਪਟਿਆਲਾ ਦੀ ਬਣਤਰ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਮਹਿਮਾ ਢਿਲੋਂ ਨੇ ਵਿਦਿਆਰਥੀਆਂ ਨੂੰ ਪਟਿਆਲਾ ਦੀ ਵਿਰਾਸਤੀ ਗਲੀ ,ਹਵੇਲੀਵਾਲਾ ਮੁਹੱਲਾ , ਛੱਤਾ ਨਾਨੂਮੱਲ , ਸੱਪਾਂ ਵਾਲੀ ਗਲੀ ਅਤੇ ਦਰਸ਼ਨੀ ਡਿਉੜੀ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਹਨਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਰਸੇ ਅਤੇ ਇਤਿਹਾਸਕ ਸਥਾਨਾਂ ਬਾਰੇ ਜਾਗਰੂਕ ਵੀ ਕੀਤਾ । ਇਸ ਵਿਰਾਸਤੀ ਸੈਰ ਦੌਰਾਨ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਕਵਿਤਾ ਗਾਇਨ, ਪੇਟਿੰਗ, ਪੋਸਟਰ ਮੇਕਿੰਗ ਅਤੇ ਲੇਖ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ । ਵੱਖ ਵੱਖ ਥਾਂਵਾਂ ਤੇ ਨਗਰ ਨਿਗਮ ਵਿਭਾਗ ਵੱਲੋਂ ਸਾਫ ਸਫਾਈ ਲਈ ਪੂਰਾ ਯੋਗਦਾਨ ਦਿੱਤਾ ਗਿਆ । ਇਸ ਮੌਕੇ ਜਿਮਨਾਸਟਿਕ ਕੋਚ ਬਲਜੀਤ ਸਿੰਘ, ਇੰਚਾਰਜ ਕਿਲ੍ਹਾ ਮੁਬਾਰਕ ਜਸਵਿੰਦਰ ਸਿੰਘ, ਇੰਚਾਰਜ ਮਿਊਜ਼ੀਅਮ ਤਰਸੇਮ ਲਾਲ , ਸੈਨਿਟਰੀ ਇੰਸਪੈਕਟਰ ਕੁਲਦੀਪ ਰੱਤਾ ਤੋਂ ਇਲਾਵਾ ਉਹਨਾਂ ਦੇ ਸਾਥੀ ਵੀ ਸ਼ਾਮਲ ਸਨ ।

Related Post