
ਓਪਨ ਯੂਨੀਵਰਸਿਟੀ ਵਿਖੇ ਰਿਸਰਚ ਐਂਡ ਪਬਲੀਕੇਸ਼ਨ ਐਥਿਕਸ ਵਿਸ਼ੇ ‘ ਤੇ ਇਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ
- by Jasbeer Singh
- July 30, 2025

ਓਪਨ ਯੂਨੀਵਰਸਿਟੀ ਵਿਖੇ ਰਿਸਰਚ ਐਂਡ ਪਬਲੀਕੇਸ਼ਨ ਐਥਿਕਸ ਵਿਸ਼ੇ ‘ ਤੇ ਇਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਪਟਿਆਲਾ 30 ਜੁਲਾਈ 2025 : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਦੀ ਯੋਗ ਅਗਵਾਈ ਹੇਠ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਵੱਲੋਂ 29 ਜੁਲਾਈ 2025 ਨੂੰ "ਰਿਸਰਚ ਐਂਡ ਪਬਲੀਕੇਸ਼ਨ ਐਥਿਕਸ" ਵਿਸ਼ੇ 'ਤੇ ਇੱਕ ਰੌਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੂੰ ਖੋਜ ਅਤੇ ਪ੍ਰਕਾਸ਼ਨ ਵਿੱਚ ਨੈਤਿਕਤਾ ਅਤੇ ਉਤਮ ਪਧਤੀਆਂ ਬਾਰੇ ਜਾਣੂ ਕਰਵਾਉਣਾ ਸੀ। ਵਰਕਸ਼ਾਪ ਦੀ ਸ਼ੁਰੂਆਤ ਪ੍ਰੋ. (ਡਾ.) ਰਤਨ ਸਿੰਘ ਨੇ ਕੀਤੀ, ਜਿਨ੍ਹਾਂ ਰਿਸਰਚ ਡਿਜ਼ਾਇਨ ਦੀ ਮਹੱਤਤਾ ਨੂੰ ਸਮਝਾਇਆ ਅਤੇ ਖੋਜ ਵਿੱਚ ਪਾਰਦਰਸ਼ਤਾ ਅਤੇ ਸਿਧਾਂਤਾਂ ਦੀ ਪਾਲਨਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਵਿਸ਼ਵਾਸਯੋਗ ਖੋਜ ਡਿਜ਼ਾਇਨ ਹੀ ਉੱਚ ਗੁਣਵੱਤਾ ਵਾਲੀ ਖੋਜ ਦਾ ਆਧਾਰ ਹੈ । ਵਰਕਸ਼ਾਪ ਦੇ ਪਹਿਲੇ ਟੈਕਨੀਕਲ ਸੈਸ਼ਨ ਵਿੱਚ ਡਾ. ਰਵਿੰਦਰ ਕੌਰ, ਸੈਂਟਰ ਫੋਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਰਿਸਰਚ ਪੇਪਰ ਲਿਖਣ ਦੀ ਵਿਧੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਡਾ. ਸਤਿੰਦਰ ਕੁਮਾਰ, ਸਕੂਲ ਆਫ਼ ਮੈਨੇਜਮੈਂਟ ਸਟਡੀਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉੱਚ ਪੱਧਰ ਦੇ ਜਰਨਲਾਂ ਵਿੱਚ ਪ੍ਰਕਾਸ਼ਨ ਲਈ ਲਿਖਣ ਦੀਆਂ ਮਹੱਤਵਪੂਰਨ ਗੱਲਾਂ ਉੱਪਰ ਚਰਚਾ ਕੀਤੀ। ਦੂਜੇ ਟੈਕਨੀਕਲ ਸੈਸ਼ਨ ਵਿੱਚ ਪ੍ਰੋ. ਸ਼ਰੂਤੀ ਬੇਦੀ, ਡਾਇਰੈਕਟਰ, ਯੂਨੀਵਰਸਿਟੀ ਇੰਸਟੀਟਿਊਟ ਆਫ਼ ਲੀਗਲ ਸਟਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਏ.ਆਈ. ਦੇ ਯੁੱਗ ਵਿੱਚ ਪਲੈਜਰਿਜ਼ਮ ਅਤੇ ਖੋਜ ਲਈ ਨਵੀਆਂ ਚੁਣੌਤੀਆਂ ਅਤੇ ਸਾਧਨਾਂ ਬਾਰੇ ਜਾਣੂ ਕਰਵਾਇਆ। ਪ੍ਰੋ. ਨਵਨੀਤ ਕੌਰ ਨੇ ਸਾਈਟੇਸ਼ਨ ਅਤੇ ਪਲੈਜਰੀਜ਼ਮ ਬਾਰੇ ਸੰਖੇਪ ਜਾਣਕਾਰੀ ਦਿੱਤੀ, ਜੋ ਖੋਜ ਕਾਰਜ ਦੀ ਨੈਤਿਕਤਾ ਲਈ ਬਹੁਤ ਜਰੂਰੀ ਹੈ। ਤੀਜੇ ਟੈਕਨੀਕਲ ਸੈਸ਼ਨ ਵਿੱਚ ਡਾ. ਨੀਰਜ ਕੁਮਾਰ ਸਿੰਘ, ਡਿਪਟੀ ਲਾਇਬਰੇਰੀਅਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਅਕਾਦਮਿਕ ਖੋਜ ਅਤੇ ਪ੍ਰਕਾਸ਼ਨ ਦੀ ਨੈਤਿਕਤਾ 'ਤੇ ਗਹਿਰਾਈ ਨਾਲ ਵਿਚਾਰ ਸਾਂਝੇ ਕੀ ਤੇ। ਪ੍ਰੋ. ਸੁਪਿੰਦਰ ਕੌਰ, ਡਿਪਾਰਟਮੈਂਟ ਆਫ਼ ਲਾਅ ਨੇ ਮਲਟੀ ਡਿਸਪਲਿਨਰੀ ਖੋਜ ਅਤੇ ਉਸ ਦੀ ਅਹਿਮੀਅਤ 'ਤੇ ਚਾਨਣਾ ਪਾਇਆ । ਵਰਕਸ਼ਾਪ ਦੇ ਅੰਤ ਵਿੱਚ ਡੀਨ ਰਿਸਰਚ ਡਾ. ਨਵਲੀਨ ਮੁਲਤਾਨੀ, ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਅਧਿਆਪਕਾਂ, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੂੰ ਖੋਜ ਕਾਰਜ ਵਿੱਚ ਵਧੀਆ ਨੈਤਿਕ ਮਾਰਗਦਰਸ਼ਨ ਦੇਣ ਵਿੱਚ ਸਹਾਇਕ ਸਾਬਤ ਹੋਣਗੇ। ਡਾ. ਅਮਿਤੋਜ ਸਿੰਘ, ਐਸੋਸੀਏਟ ਡੀਨ ਅਕਾਦਮਿਕ ਮਾਮਲੇ ਨੇ ਧੰਨਵਾਦੀ ਸ਼ਬਦ ਕਹੇ।ਵਰਕਸ਼ਾਪ ਦੇ ਮੰਚ ਸੰਚਾਲਨ ਗੁਰਸੰਦੇਸ਼ ਸਿੰਘ ਅਤੇ ਸ੍ਰੀਮਤੀ ਗਗਨਪ੍ਰੀਤ ਕੌਰ ਨੇ ਕੀਤਾ। ਇਸ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲਜੀ ਕੁਰੂਕਸ਼ੇਤਰ, ਮਨੀਪਾਲ ਯੂਨੀਵਰਸਿਟੀ ਜੈਪੁਰ, ਇੰਦਰਾਗਾਂਧੀ ਨੈਸ਼ਨਲ ਟਰਾਈਬਲ ਯੂਨੀਵਰਸਿਟੀ ਅਮਰਕੰਟਕ, ਸੈਂਟਰਲ ਯੂਨੀਵਰਸਿਟੀ ਜੰਮੂ, ਦੇਸ਼ ਭਗਤ ਯੂਨੀਵਰਸਿਟੀ, ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ, ਬਿਸ਼ਪ ਹਰਬਰ ਕਾਲਜ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਸੰਸਥਾਵਾਂ ਦੇ 65 ਤੋਂ ਵੱਧ ਅਧਿਆਪਕਾਂ, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ।