
ਏਸ਼ੀਅਨ ਕਾਲਜ ਪਟਿਆਲਾ ਵਿੱਖੇ ਐਨ.ਐੱਸ.ਐੱਸ ਵਿਭਾਗ ਵੱਲੋਂ 'ਦਾਨ ਉਤਸਵ' ਮੁਹਿੰਮ ਅਧੀਨ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਏਸ਼ੀਅਨ ਕਾਲਜ ਪਟਿਆਲਾ ਵਿੱਖੇ ਐਨ.ਐੱਸ.ਐੱਸ ਵਿਭਾਗ ਵੱਲੋਂ 'ਦਾਨ ਉਤਸਵ' ਮੁਹਿੰਮ ਅਧੀਨ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਪਟਿਆਲਾ : ਏਸ਼ੀਅਨ ਕਾਲਜ ਪਟਿਆਲਾ ਵਿਖੇ, ਐਨ.ਐੱਸ.ਐੱਸ. ਦੇ ਕੁਆਡੀਨੇਟਰਾਂ ਵੱਲੋਂ ਮਨ ਦੀ ਸ਼ਾਂਤੀ ਲਈ 'ਦਾਨ ਉਤਸਵ' ਮੁਹਿੰਮ ਅਧੀਨ ਪ੍ਰੀਖਿਆ ਦੇ ਤਨਾਅ ਨੂੰ ਹਾਰਟਫੁਲਨੈੱਸ ਵਿਧੀ ਰਾਹੀਂ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਮੈਡੀਟੇਸ਼ਨ ਟਰੇਨਰ ਇੰਜ. ਗੁਰਜੋਤ ਕੌਰ (ਹਾਰਟਫੁਲਨੈੱਸ ਐਜੂਕੇਸ਼ਨਲ ਟਰਸਟ ਹੈਦਰਾਬਾਦ) ਅਤੇ ਇੰਜ. ਨਰਿੰਦਰ ਸਿੰਘ ਟੀਡਸਾ (ਮੁੱਖੀ ਕੰਪਿਊਟਰ ਸਾਇੰਸ ਗੌਰਮਿੰਟ ਪੋਲੀਟੈਕਨਿਕ ਫਾਰ ਗਰਲਜ਼, ਐੱਸ.ਐੱਸ.ਟੀ ਨਗਰ ਪਟਿਆਲਾ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਚੇਅਰਮੈਨ ਤਰਸੇਮ ਸੈਣੀ ਤੇ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਵੱਲੋਂ ਉਨ੍ਹਾਂ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਵਰਕਸ਼ਾਪ ਦੀ ਸ਼ੁਰੂਆਤ ਇੰਜ. ਨਰਿੰਦਰ ਸਿੰਘ ਢੀਡਸਾ ਨੇ ਅੰਤਰ-ਧਿਆਨ ਦੇ ਬਾਰੇ ਦੱਸਦਿਆ ਹੋਇਆ ਕਿਹਾ ਕਿ ਅੰਤਰਧਿਆਨ ਰਾਹੀਂ ਅਸੀਂ ਆਪਣੇ ਅੰਦਰ ਸ਼ਾਂਤੀ ਅਤੇ ਠਹਿਰਾਵ ਲਿਆ ਸਕਦੇ ਹਾਂ ਅਤੇ ਦੂਜਿਆ ਨੂੰ ਇਸ ਲਈ ਪ੍ਰੇਰਿਤ ਕਰ ਸਕਦੇ ਹਾਂ ਕਿਉਂਕਿ ਸ਼ਾਂਤ ਮਨ ਨਾਲ ਤਣਾਅ ਘਟਦਾ ਹੈ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਪਿਛੋਂ ਇੰਜ. ਗੁਰਜੋਤ ਕੌਰ ਨੇ ਤਨਾਅ ਦੇ ਪੈਦਾ ਹੋਣ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਤਕਲੀਫਦੇਹ ਤਨਾਅ ਪੈਦਾ ਹੋਣ ਤੇ ਨਾਲ ਖੂਨ ਦਾ ਪ੍ਰਵਾਹ ਦਿਮਾਗ ਦੇ ਪਿਛਲੇ ਹਿੱਸੇ ਵਿੱਚ ਜਾਣ ਕਰਕੇ ਸਾਡਾ ਸਰੀਰ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਤੇ ਸਾਡੀ ਸੋਚਣ ਸ਼ਕਤੀ ਘੱਟ ਜਾਂਦੀ ਹੈ। ਉਨ੍ਹਾਂ ਨੇ ਚੰਗੇ ਤਨਾਅ ਤੇ ਬੁਰੇ ਤਣਾਅ ਬਾਰੇ ਚਿੱਤਰ ਪੇਸ਼ਕਾਰੀ ਰਾਹੀਂ ਤੇ ਉਦਾਹਰਨਾਂ ਦੇ ਕੇ ਅਤੇ ਵਿਦਿਆਰਥੀਆਂ ਦੀ ਭਾਗਦਾਰੀ ਰਾਹੀਂ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਇਸ ਸੈਸ਼ਨ ਦੇ ਵਿੱਚ ਅੰਤਰ-ਧਿਆਨ ਦਾ ਅਭਿਆਸ ਕਰਵਾਇਆ ਤੇ ਆਪਣੇ ਨਜ਼ਰੀਏ ਨੂੰ ਹਮੇਸ਼ਾ ਸਾਕਾਰਤਮਕ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਵਿਵਹਾਰ ਹੀ ਸਾਨੂੰ ਖੁਸ਼ੀ ਦੇ ਸਕਦਾ ਹੈ ਤੇ ਹਰ ਸੱਮਸਿਆ ਦਾ ਹੱਲ ਕਰ ਸਕਦਾ ਹੈ। ਅਖੀਰ ਵਿੱਚ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਅੰਤਰ-ਧਿਆਨ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਇਸ ਲਈ ਸਾਨੂੰ ਆਪਣੀ ਜੀਵਨ-ਸ਼ੈਲੀ ਵਿੱਚ ਬਦਲਾਅ ਕਰਨਾ ਜ਼ਰੂਰੀ ਹੈ। ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਆਏ ਮਹਿਮਾਨਾਂ ਨੂੰ ਸਤਿਕਾਰਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵੇਲੇ ਸਮੂਹ ਸਟਾਫ ਤੇ ਕਾਲਜ ਦੇ ਸਾਰੇ ਵਿਦਿਆਰਥੀ ਮੌਜੂਦ ਸਨ।