go to login
post

Jasbeer Singh

(Chief Editor)

Entertainment

ਸਿਰਫ਼ ਮੇਰੀ ਫਿਲਮ ’ਤੇ ਸੈਂਸਰਸ਼ਿਪ ਲਗਾਈ ਜਾ ਰਹੀ ਹੈ ਪਰ ਓਟੀਟੀ ਪਲੈਟਫਾਰਮਾਂ ਨੂੰ ਹਿੰਸਾ ਤੇ ਨੰਗੇਜ਼ਵਾਦ ਦਿਖਾਉਣ ਦੀ ਪੂਰ

post-img

ਸਿਰਫ਼ ਮੇਰੀ ਫਿਲਮ ’ਤੇ ਸੈਂਸਰਸ਼ਿਪ ਲਗਾਈ ਜਾ ਰਹੀ ਹੈ ਪਰ ਓਟੀਟੀ ਪਲੈਟਫਾਰਮਾਂ ਨੂੰ ਹਿੰਸਾ ਤੇ ਨੰਗੇਜ਼ਵਾਦ ਦਿਖਾਉਣ ਦੀ ਪੂਰੀ ਖੁੱਲ੍ਹ ਹੈ : ਕੰਗਨਾ ਰਣੌਤ ਨਵੀਂ ਦਿੱਲੀ : ਭਾਰਤੀ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਫ਼ਿਲਮ ‘ਐਮਰਜੈਂਸੀ’ ਉੱਤੇ ਹੀ ਸਿਰਫ਼ ਸੈਂਸਰਸ਼ਿਪ ਲਾਉਣਾ ‘ਹੌਸਲਾ ਤੋੜਨ ਵਾਲਾ ਤੇ ਅਨਿਆਂ’ ਹੈ। ਕੰਗਨਾ ਨੇ ਕਿਹਾ ਕਿ ਸਿਰਫ਼ ਉਨ੍ਹਾਂ ਦੀ ਫਿਲਮ ’ਤੇ ਸੈਂਸਰਸ਼ਿਪ ਲਾਈ ਜਾ ਰਹੀ ਹੈ, ਜਦੋਂਕਿ ਓਟੀਟੀ ਪਲੈਟਫਾਰਮਾਂ ਨੂੰ ਹਿੰਸਾ ਤੇ ਨੰਗੇਜ਼ਵਾਦ ਦਿਖਾਉਣ ਦੀ ਪੂਰੀ ਖੁੱਲ੍ਹ ਹੈ। ਫ਼ਿਲਮ ‘ਐਮਰਜੈਂਸੀ’ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਸੀਬੀਐੱਫਸੀ ਵੱਲੋਂ ਅਜੇ ਤੱਕ ਸਰਟੀਫਿਕੇਟ ਨਾ ਦਿੱਤੇ ਜਾਣ ਕਰਕੇ ਰਿਲੀਜ਼ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਆਪਣੀ ਫ਼ਿਲਮ ‘ਐਮਰਜੈਂਸੀ’ ਤੇ ਨੈੱਟਫਲਿਕਸ ਸੀਰੀਜ਼ ‘ਆਈਸੀ 814: ਦਿ ਕੰਧਾਰ ਹਾਈਜੈਕ’ ਵਿਚਾਲੇ ਤੁਲਨਾ ਕਰਦਿਆਂ ਰਣੌਤ ਨੇ ਕਿਹਾ ਕਿ ਸੈਂਸਰਸ਼ਿਪ ਸਿਰਫ਼ ਉਨ੍ਹਾਂ ਲਈ ਹੈ ਜੋ ਇਤਿਹਾਸਕ ਤੱਥਾਂ ’ਤੇ ਫਿਲਮਾਂ ਬਣਾਉਂਦੇ ਹਨ, ਜਦੋਂਕਿ ਹਿੰਸਾ ਤੇ ਨੰਗੇਜ਼ਤਾ ਸਟਰੀਮਰਜ਼ ’ਤੇ ਦਿਖਾਈ ਜਾ ਸਕਦੀ ਹੈ।ਕੰਗਨਾ ਨੇ ਮਾਈਕਰੋਬਲੌਗਿੰਗ ਸਾਈਟ ’ਤੇ ਲਿਖਿਆ, ‘ਦੇਸ਼ ਦਾ ਕਾਨੂੰਨ ਹੈ ਕਿ ਤੁਸੀਂ ਕਿਸੇ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਜਾਂ ਸੈਂਸਰਸ਼ਿਪ ਤੋਂ ਬਗੈਰ ਵੀ ਓਟੀਟੀ ਪਲੈਟਫਾਰਮਾਂ ’ਤੇ ਜਿੰਨੀ ਮਰਜ਼ੀ ਹਿੰਸਾ ਤੇ ਨੰਗੇਜ਼ ਦਿਖਾ ਸਕਦੇ ਹੋ, ਸਿਆਸਤ ਤੋਂ ਪ੍ਰੇਰਿਤ ਆਪਣੇ ਸੌੜੇ ਹਿੱਤਾਂ ਮੁਤਾਬਕ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਨਾਲ ਵੀ ਛੇੜਛਾੜ ਕੀਤੀ ਜਾ ਸਕਦੀ ਹੈ ।

Related Post