post

Jasbeer Singh

(Chief Editor)

ਕੰਪਨੀ ਕਰਵਾਇਆ ਕਰਮਚਾਰੀ ਤੋਂ 104 ਦਿਨ ਕੰਮ ਤੇ ਛੁੱਟੀ ਸਿਰਫ਼ ਇਕ ਵਾਲੇ ਵਿਅਕਤੀ ਦੀ ਹੋਈ ਮੌਤ

post-img

ਕੰਪਨੀ ਕਰਵਾਇਆ ਕਰਮਚਾਰੀ ਤੋਂ 104 ਦਿਨ ਕੰਮ ਤੇ ਛੁੱਟੀ ਸਿਰਫ਼ ਇਕ ਵਾਲੇ ਵਿਅਕਤੀ ਦੀ ਹੋਈ ਮੌਤ ਚੀਨ : ਵਿਦੇਸੀ ਧਰਤੀ ਚੀਨ ਵਿਖੇ ਇਕ ਕੰਪਨੀ ਵੱਲੋਂ ਕਰਮਚਾਰੀ 104 ਦਿਨ ਕੰਮ ਕਰਵਾਇਆ ਗਿਆ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਦੀ ਮੌਤ ਤੋਂ ਬਾਅਦ ਚੀਨ ਦੀ ਇਕ ਅਦਾਲਤ ਨੇ ਕੰਪਨੀ ਨੂੰ ਫਟਕਾਰ ਲਗਾਈ ਹੈ ਅਤੇ ਜੁਰਮਾਨਾ ਵੀ ਲਗਾਇਆ ਹੈ।ਦੱਸਣਯੋਗ ਹੈ ਕਿ ਕਿ 30 ਸਾਲਾ ਵਿਅਕਤੀ ਨੇ ਸਿਰਫ਼ ਇੱਕ ਦਿਨ ਦੀ ਛੁੱਟੀ ਲੈ ਕੇ 104 ਦਿਨ ਕੰਮ ਕੀਤਾ। ਇਸ ਦੌਰਾਨ ਉਸ ਨੇ ਅਪ੍ਰੈਲ ਮਹੀਨੇ `ਚ ਸਿਰਫ਼ ਇੱਕ ਦਿਨ ਦੀ ਛੁੱਟੀ ਲਈ ਸੀ। ਫਿਰ ਉਸ ਨੂੰ ਇਨਫੈਕਸ਼ਨ ਹੋ ਗਈ, ਉਸ ਦੀ ਸਿਹਤ ਵਿਗੜ ਗਈ ਅਤੇ ਕੁਝ ਘੰਟਿਆਂ `ਚ ਹੀ ਉਸ ਦੀ ਮੌਤ ਹੋ ਗਈ। ਮਾਹਿਰਾਂ ਵੱਲੋਂ ਕੀਤੀ ਗਈ ਜਾਂਚ `ਚ ਸਾਹਮਣੇ ਆਇਆ ਹੈ ਕਿ ਨਿਮੋਕੋਕਲ ਇਨਫੈਕਸ਼ਨ ਕਾਰਨ ਉਸ ਦੇ ਸਰੀਰ ਦੇ ਅਹਿਮ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।ਮੀਡਿਆ ਰਿਪੋਰਟਾਂ ਮੁਤਾਬਕ ਅਬਾਓ ਨਾਂ ਦੇ ਇਸ ਵਿਅਕਤੀ ਨੇ ਫਰਵਰੀ ਤੋਂ ਮਈ ਤੱਕ ਇਕ ਦਿਨ ਨੂੰ ਛੱਡ ਕੇ 104 ਦਿਨ ਲਗਾਤਾਰ ਕੰਮ ਕੀਤਾ। 6 ਅਪ੍ਰੈਲ ਨੂੰ ਉਸਨੇ ਇੱਕ ਦਿਨ ਦੀ ਛੁੱਟੀ ਲੈ ਲਈ। 25 ਮਈ ਨੂੰ ਉਸ ਦੀ ਸਿਹਤ ਵਿਗੜ ਗਈ ਅਤੇ ਤਿੰਨ ਦਿਨ ਬਾਅਦ ਉਸ ਦੀ ਹਾਲਤ ਨਾਜ਼ੁਕ ਹੋ ਗਈ। ਫੇਫੜਿਆਂ `ਚ ਇਨਫੈਕਸ਼ਨ ਅਤੇ ਸਾਹ ਲੈਣ `ਚ ਤਕਲੀਫ ਕਾਰਨ ਉਸ ਦੀ 1 ਜੂਨ ਨੂੰ ਮੌਤ ਹੋ ਗਈ ਸੀ। ਪਰਿਵਾਰ ਨੇ ਅਬਾਓ ਦੀ ਮੌਤ ਤੋਂ ਬਾਅਦ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਅਤੇ ਅਦਾਲਤ ਤੋਂ ਮਦਦ ਦੀ ਮੰਗ ਕੀਤੀ।ਜਿਕਰਯੋਗ ਹੈ ਕਿ ਦੇਸ਼ `ਚ ਕਰਮਚਾਰੀਆਂ ਅਤੇ ਮਜ਼ਦੂਰਾਂ ਲਈ ਕਿਰਤ ਕਾਨੂੰਨ ਹੁੰਦੇ ਹਨ, ਜਿਸ ਤਹਿਤ ਇਹ ਤੈਅ ਕੀਤਾ ਜਾਂਦਾ ਹੈ ਕਿ ਕਰਮਚਾਰੀਆਂ ਨੇ ਕਿੰਨੇ ਘੰਟੇ ਕੰਮ ਕਰਨਾ ਹੈ ਅਤੇ ਉਨ੍ਹਾਂ ਨੂੰ ਘੱਟੋ-ਘੱਟ ਕਿੰਨੀ ਤਨਖਾਹ ਦਿੱਤੀ ਜਾਣੀ ਹੈ।

Related Post