ਗੈਂਗਸਟਰਾਂ ਦਾ ਸਫਾਇਆ ਹੋਣ ਤੱਕ ਜਾਰੀ ਰਹੇਗਾ ਅਪ੍ਰੇਸ਼ਨ ਪ੍ਰਹਾਰ ਜਾਰੀ : ਡੀ. ਜੀ. ਪੀ.
- by Jasbeer Singh
- January 23, 2026
ਗੈਂਗਸਟਰਾਂ ਦਾ ਸਫਾਇਆ ਹੋਣ ਤੱਕ ਜਾਰੀ ਰਹੇਗਾ ਅਪ੍ਰੇਸ਼ਨ ਪ੍ਰਹਾਰ ਜਾਰੀ : ਡੀ. ਜੀ. ਪੀ. ਚੰਡੀਗੜ੍ਹ, 23 ਜਨਵਰੀ 2026 : ਪੰਜਾਬ ਵਿਚੋਂ ਪੂਰੀ ਤਰ੍ਹਾਂ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਪ੍ਰਹਾਰ ਸਬੰਧੀ ਬੋਲਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਵਿਚੋਂ ਗੈਂਗਸਟਰਾਂ ਦਾ ਸਫਾਇਆ ਹੋਣ ਤੱਕ ਇਹ ਅਪ੍ਰੇਸ਼ਨ ਜਾਰੀ ਰਹੇਗਾ। ਅਪ੍ਰੇਸ਼ਨ ਪ੍ਰਹਾਰ ਦੇ ਪਹਿਲੇ ਪੜ੍ਹਾਅ ਵਜੋਂ ਗੈਂਗਸਟਰਾਂ ਦੇ ਟਿਕਾਣਿਆਂ ਨੂੰ ਕੀਤਾ ਜਾ ਰਿਹੈ ਤਹਿਸ ਨਹਿਸ ਪੰਜਾਬ ਪੁਲਸ ਮੁਖੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ‘ਗੈਂਗਸਟਰਾਂ ਤੇ ਵਾਰ’ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਸ਼ੁਰੂ ਕੀਤੇ 72 ਘੰਟਿਆਂ ਦੇ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ‘ਚ ਬੈਠੇ ਗੈਂਗਸਟਰਾਂ ਦੇ ਪੰਜਾਬ ’ਚ ਮੌਜੂਦ ਸਾਥੀਆਂ ਦੇ ਟਿਕਾਣਿਆਂ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਦੇ ਮੁਤਾਬਕ ‘ਗੈਂਗਸਟਰਾਂ ’ਤੇ ਵਾਰ’ ਇੱਕ ਨਿਰੰਤਰ ਮੁਹਿੰਮ ਹੈ ਜੋ ਉਦੋਂ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂ ਤੱਕ ਪੰਜਾਬ ‘ਚੋਂ ਗੈਂਗਸਟਰਾਂ ਦਾ ਸਫ਼ਾਇਆ ਨਹੀਂ ਹੋ ਜਾਂਦਾ। ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਦਿੱਤੀ ਅਪ੍ਰੇਸ਼ਨ ਦੀ ਕਾਰਵਾਈ ਸਬੰਧੀ ਜਾਣਕਾਰੀ ਗੈਂਗਸਟਰਾਂ ਦੇ ਖਾਤਮੇ ਲਈ ਚਲਾਏ ਗਏ ਅਪ੍ਰੇਸ਼ਨ ਦੇ ਤਿੰਨ ਦਿਨਾਂ ਦੇ ਨਤੀਜੇ ਸਾਂਝੇ ਕਰਦਿਆਂ ਸਪੈਸ਼ਲ ਡੀ. ਜੀ. ਪੀ. (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਭਰ ਵਿਚ ਕੁੱਲ 4871 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਸੀ, ਜਿਨ੍ਹਾਂ ‘ਚੋਂ 3256 ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ’ਚੋਂ 69 ਹਥਿਆਰ, 6.5 ਕਿਲੋ ਹੈਰੋਇਨ, 10.5 ਕਿਲੋ ਅਫੀਮ, 5092 ਨਸ਼ੀਲੀਆਂ ਗੋਲੀਆਂ, 72 ਕਿਲੋ ਭੁੱਕੀ ਅਤੇ 2.69 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੀ ਪੁਲਿਸ ਟੀਮਾਂ ਨੇ 80 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ 25 ਅਹਤਿਆਤੀ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਉਮੀਦਾਂ ਤੋਂ ਵਧ ਸਫਲ ਰਿਹਾ ਅਪ੍ਰੇਸ਼ਨ ਪ੍ਰਹਾਰ ਉਨ੍ਹਾਂ ਦੱਸਿਆ ਕਿ 72 ਘੰਟੇ ਚੱਲਿਆ ਇਹ ਆਪ੍ਰੇਸ਼ਨ ਉਮੀਦਾਂ ਤੋਂ ਵੱਧ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ੍ਰੇਸ਼ਨ ਪ੍ਰਹਾਰ’ ਗੈਂਗਸਟਰਾਂ ਨੂੰ ਲੌਜਿਸਟਿਕਸ, ਵਿੱਤੀ ਅਤੇ ਸੰਚਾਰ ਨੈਟਵਰਕ ‘ਚ ਇਮਦਾਦ ਕਰਨ ਵਾਲਿਆਂ ’ਤੇ ਇੱਕ ਸਰਜੀਕਲ ਅਤੇ ਖੁਫੀਆ ਕਾਰਵਾਈ ਸੀ। ਉਨ੍ਹਾਂ ਨੇ ਕਿਹਾ ਕਿ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਗੈਂਗਸਟਰਾਂ ਤੋਂ ਮੁਕਤ ਨਹੀਂ ਹੋ ਜਾਂਦਾ। ਐਂਟੀ ਗੈਂਗਸਟਰ ਹੈਲਪਲਾਈਨ ਵੀ ਕੀਤਾ ਗਿਆ ਜਾਰੀ ਅਰਪਿਤ ਸ਼ੁਕਲਾ ਨੇ ਨਾਗਰਿਕਾਂ ਨੂੰ ਸੰਗਠਿਤ ਅਪਰਾਧ ਵਿਰੁੱਧ ਮੁਹਿੰਮ ਦਾ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋਕ ਗੁਪਤ ਰੂਪ ‘ਚ ਲੋੜੀਂਦੇ ਅਪਰਾਧੀਆਂ/ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਚਨਾ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਦਿੱਤੀ ਗੈਂਗਸਟਰਾਂ ਦੀ ਜਾਣਕਾਰੀ ਦੇ ਅਧਾਰ ਤੇ ਕੋਈ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਵਿਅਕਤੀ ਨੂੁੰ 10 ਲੱਖ ਰੁਪਏ ਤੱਕ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
