ਰਜਾਈ ਵਿਚ ਛੁਪਾ ਕੇ ਭੇਜੀ ਜਾ ਰਹੀ ਅਫੀਮ ਪਕੜੀ ਲੁਧਿਆਣਾ, 17 ਼ਫਨਵੰਬਰ 2025 : ਫਿਰੋਜ਼ਪੁਰ ਤੋਂ ਅਮਰੀਕਾ ਪਾਰਸਲ ਬਣਾ ਕੇ ਤੇ ਰਜਾਈ ਵਿਚ ਛੁਪਾ ਕੇ ਭੇਜੀ ਜਾ ਰਹੀ ਅਫੀਮ ਡੀ. ਆਰ. ਆਈ. ਵਿਭਾਗ ਦੀ ਜੋਨਲ ਯੂਨਿਟ ਵਲੋਂ ਪਕੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿੰਨੀ ਕੀਮਤ ਦੀ ਹ਼਼ੈ ਅਫੀਮ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਚ ਜੋ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਦੀ ਜ਼ੋਨਲ ਯੂਨਿਟ ਨੇ ਹੰਭਲਾ ਮਾਰਦਿਆਂ 10.3 ਲੱਖ ਰੁਪਏ ਦੀ 735 ਗ੍ਰਾਮ ਅਫੀਮ ਜ਼ਬਤ ਕੀਤੀ ਹੈ ਡੀ. ਆਰ. ਆਈ. ਵਿਭਾਗ ਨੂੰ ਇਹ ਕੈਲੀਫੋਰਨੀਆ ਭੇਜੇ ਜਾ ਰਹੇ ਇੱਕ ਪਾਰਸਲ ਵਿੱਚੋਂ ਬਰਾਮਦ ਹੋਈ ਹੈ। ਪਾਰਸਲਾਂ ਰਾਹੀਂ ਗੁਪਤ ਤਰੀਕੇ ਨਾਲ ਅਫੀਮ ਭੇਜੀ ਜਾ ਰਹੀ ਸੀ। ਡੀ. ਆਰ. ਆਈ. ਨੂੰ ਮਿਲੀ ਸੀ ਗੁਪਤ ਸੂਚਨਾ ਡੀ. ਆਰ. ਆਈ. ਅਧਿਕਾਰੀਆਂ ਨੂੰ ਉਕਤ ਅਫੀਮ ਦੇ ਪਾਰਸਲ ਵਿਚ ਛੁਪਾ ਕੇ ਲਿਜਾਉਣ ਦੀ ਗੁਪਤ ਸੂਚਨਾ ਮਿਲੀ ਸੀ। ਜਿਸਦੇ ਆਧਾਰ ਤੇ ਹੀ ਵਿਭਾਗ ਨੇ ਇਸ ਕਾਰਵਾਈ ਨੂੰ ਅਮਲੀ ਰੂਪ ਦਿੱਤਾ। ਉਕਤ ਕਾਰਜ ਦੇ ਚਲਦਿਆਂ ਸਿੱਧੇ-ਸਿੱਧੇ ਐਨ. ਡੀ. ਪੀ. ਐਸ. ਐਕਟ 1985 ਦੀ ਉਲੰਘਣਾ ਕੀਤੀ ਗਈ ਹੈ।
