post

Jasbeer Singh

(Chief Editor)

National

ਵਿਰੋਧੀ ਧਿਰ ਨੇ ਕੀਤੀ ਇਲਾਹਾਬਾਦ ਹਾਈ ਕੋਰਟ ਦੇ ਜੱਜ ਖਿ਼ਲਾਫ਼ ਮਹਾਦੋਸ਼ ਲਈ ਮੁਹਿੰਮ ਸ਼ੁਰੂ

post-img

ਵਿਰੋਧੀ ਧਿਰ ਨੇ ਕੀਤੀ ਇਲਾਹਾਬਾਦ ਹਾਈ ਕੋਰਟ ਦੇ ਜੱਜ ਖਿ਼ਲਾਫ਼ ਮਹਾਦੋਸ਼ ਲਈ ਮੁਹਿੰਮ ਸ਼ੁਰੂ ਨਵੀਂ ਦਿੱਲੀ : ਵਿਵਾਦਤ ਟਿੱਪਣੀ ਕਰਨ ਵਾਲੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਸ਼ੇਖਰ ਯਾਦਵ ਖਿ਼ਲਾਫ਼ ਵਿਰੋਧੀ ਪਾਰਟੀਆਂ ਨੇ ਮਹਾਦੋਸ਼ ਦਾ ਮਤਾ ਲਿਆਉਣ ਸਬੰਧੀ ਨੋਟਿਸ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਸੰਸਦ ਮੈਂਬਰਾਂ ਤੋਂ ਦਸਤਖ਼ਤ ਲਏ ਜਾ ਰਹੇ ਹਨ।ਕਾਂਗਰਸ ਦੇ ਸੰਸਦ ਮੈਂਬਰ ਵਿਵੇਕ ਤਨਖਾ ਨੇ ਦੱਸਿਆ ਕਿ ਹੁਣ ਤੱਕ ਰਾਜ ਸਭਾ ਦੇ 30 ਤੋਂ ਵੱਧ ਮੈਂਬਰਾਂ ਦੇ ਦਸਤਖ਼ਤ ਲੈ ਲਏ ਗਏ ਹਨ ਅਤੇ ਸੰਸਦ ਦੇ ਮੌਜੂਦਾ ਸਰਦ ਰੁੱਤ ਇਜਲਾਸ ’ਚ ਹੀ ਇਸ ਲਈ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਅਸੀਂ ਸੰਸਦ ਦੇ ਇਸੇ ਸੈਸ਼ਨ ’ਚ ਮਹਾਦੋਸ਼ ਲਈ ਨੋਟਿਸ ਦੇਵਾਂਗੇ।ਦੱਸਣਯੋਗ ਹੈ ਕਿ ਮਤੇ ਨਾਲ ਜੁੜਿਆ ਨੋਟਿਸ 100 ਲੋਕ ਸਭਾ ਮੈਂਬਰਾਂ ਤੇ 50 ਰਾਜ ਸਭਾ ਮੈਂਬਰਾਂ ਵੱਲੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ।

Related Post