post

Jasbeer Singh

(Chief Editor)

crime

ਅੰਗ ਟਰਾਂਸਪਲਾਂਟ ਰੈਕੇਟ ਦਾ ਪਰਦਾਫਾਸ਼; 7 ਗਿ੍ਫ਼ਤਾਰ

post-img

ਅੰਗ ਟਰਾਂਸਪਲਾਂਟ ਰੈਕੇਟ ਦਾ ਪਰਦਾਫਾਸ਼; 7 ਗਿ੍ਫ਼ਤਾਰ ਨਵੀਂ ਦਿੱਲੀ, 9 ਜੁਲਾਈ : ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਆਰਗਨ ਟਰਾਂਸਪਲਾਂਟ ਕਰਨ ਦੇ ਮਾਮਲੇ ਵਿਚ ਇਕ ਡਾਕਟਰ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਉਹ ਹਰ ਟਰਾਂਸਪਲਾਂਟ ਲਈ 25-30 ਲੱਖ ਰੁਪਏ ਲੈਂਦੇ ਸਨ। ਪੁਲੀਸ ਨੇ ਦੱਸਿਆ ਕਿ ਇਹ ਜਾਣਕਾਰੀ ਮਿਲੀ ਹੈ ਕਿ ਇਹ ਗਰੋਹ 2019 ਤੋਂ ਚਲ ਰਿਹਾ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਕ੍ਰਾਈਮ ਬ੍ਰਾਂਚ ਅਮਿਤ ਗੋਇਲ ਨੇ ਦੱਸਿਆ, ‘ਆਰਗਨ ਟਰਾਂਸਪਲਾਂਟ ਰੈਕੇਟ ਦੇ ਸਬੰਧ ਵਿੱਚ ਸੱਤ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਰੈਕੇਟ ਦਾ ਮਾਸਟਰਮਾਈਂਡ ਇੱਕ ਬੰਗਲਾਦੇਸ਼ੀ ਹੈ। ਅੰਗ ਦਾਨ ਤੇ ਹਾਸਲ ਕਰਨ ਵਾਲੇ ਦੋਵੇਂ ਬੰਗਲਾਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਰਸੇਲ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਰੀਜ਼ਾਂ ਅਤੇ ਦਾਨੀਆਂ ਦਾ ਇੰਤਜ਼ਾਮ ਕਰਦਾ ਸੀ। ਟਰਾਂਸਪਲਾਂਟ ਵਿੱਚ ਸ਼ਾਮਲ ਇੱਕ ਮਹਿਲਾ ਡਾਕਟਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

Related Post