
ਜਗਤ ਗੁਰੂ ਨਾਨਕ ਦੇਵ ਯੂਨੀਵਰਸਟੀ ਵਿਖੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ
- by Jasbeer Singh
- April 30, 2024

ਪਟਿਆਲਾ, 30 ਅਪ੍ਰੈਲ (ਜਸਬੀਰ)-ਸਕੂਲ ਆਫ ਲੈਗੂਏਜਿਜ਼ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਯੂਨੀਵਰਸਿਟੀ ਪਟਿਆਲਾ ਵਲੋ ਸੱਤ ਰੋਜ਼ਾ ਰਾਸ਼ਟਰੀ ਵਰਕਸ਼ਾਪ ‘�ਿਗੂਇਸਟਿਕ, ਫੋਨੈਟਿਕਸ ਅਤੇ ਕਮਿਊਨੀਕੇਸ਼ਨ’ ਦਾ ਆਯੋਜਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਸ ਰਾਸ਼ਟਰੀ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਵਿਚ ਅੰਗਰੇਜੀ ਭਾਸ਼ਾ ਸੰਬੰਧੀ ਵੱਖ ਵੱਖ ਵਿਸ਼ਿਆਂ ’ਤੇ ਧਿਆਨ ਦਵਾਉਣਾ ਹੈ। ਇਸ ਵਰਕਸ਼ਾਪ ਵਿਚ ਵਿਸ਼ਾ ਮਾਹਰਾਂ ਵਲੋਂ ‘�ਿਗੂਇਸਟਿਕ, ਫੋਨੈਟਿਕਸ ਅਤੇ ਕਮਿਊਨੀਕੇਸ਼ਨ’ ਵਿਸ਼ਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। ਇਹ ਵਰਕਸ਼ਾਪ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਭਾਸ਼ਾ ਵਿਚ ਫੋਨੈਟਿਕਸ ਅਤੇ ਸੰਚਾਰ ਦੇ ਵਿਸ਼ਿਆਂ ਨੂੰ ਸਮਝਣ ਅਤੇ ਵਿਕਾਸ ਲਈ ਤਤਕਾਲੀਨ ਦਿ੍ਰਸ਼ਟੀਕੋਣ ਦਾ ਸੰਚਾਰ ਕਰਨ ਵਿਚ ਦਿੱਲਚਸਪੀ ਰੱਖਦੇ ਹਨ। ਇਸ ਵਰਕਸ਼ਾਪ ਵਿਚ ਪਹਿਲੇ ਸੈਸ਼ਨ ਵਿਚ ਡਾ. ਨਵਲੀਨ ਮੁਲਤਾਨੀ ਮੁਖੀ ਸਕੂਲ ਆਫ ਲੈਂਗੂਏਜਿਜ਼ ਨੇ ਭਾਸ਼ਾ ਅਤੇ ਭਾਸ਼ਾ ਪਰਿਵਰਤਨ ਬਾਰੇ ਦੱਸਿਆ ਅਤੇ ਡਾ. ਕੇਸ਼ਵਨਾਥ ਮਨੀਪਾਲ ਯੂਨੀਵਰਸਿਟੀ ਜੈਪੁਰ ਵਲੋਂ ਦੁਸਰੇ ਸੈਸ਼ਨ ਵਿਚ ਭਾਸ਼ਾ ਪ੍ਰਾਪਤੀ ਦੇ ਸਿਧਾਂਤ ਸੰਬੰਧੀ ਚਾਨਣਾ ਪਾਇਆ। ਤੀਜੇ ਸੈਸ਼ਨ ਵਿਚ ਡਾ. ਗਰਿਮਾ ਦਲਾਲ ਦਿੱਲੀ ਨੇ ਭਾਸ਼ਾ ਦੀ ਆਰਟੀਕੁਲੇਟਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਵਰਕਸਾਪ ਵਿਚ ਭਾਰਤ ਦੇ ਵੱਖ ਵੱਖ ਖੇਤਰਾ ਜਿਵੇਂ ਕਿ ਚੰਡੀਗੜ੍ਹ, ਹਰਿਆਣਾ, ਕੇਰਲਾ ਅਤੇ ਗਵਾਲੀਅਰ ਆਦਿ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿਚ ਫਕੈਲਟੀ ਤੇ ਰਿਸਰਚ ਸਕਾਲਰ ਵੀ ਸ਼ਾਮਲ ਹੋਏ। ਇਸ ਵਰਕਸ਼ਾਪ ਦਾ ਪ੍ਰਮੁੱਖ ਉਦੇਸ਼ ਵਿਦਿਆਰਥੀਆਂ ਵਿਚ ਅੰਗਰੇਜੀ ਭਾਸ਼ਾ ਪ੍ਰਤੀ ਪ੍ਰਭਾਵਸ਼ਾਲੀ ਅਤੇ ਸਫਲਤਾਪੂਰਕ ਕੁਸ਼ਲਤਾ ਤੇ ਤਕਨੀਕ ਨੂੰ ਵਧਾਉਣਾ ਹੈ।