ਪਟਿਆਲਾ, 1 ਮਈ (ਜਸਬੀਰ) : ਪੀ.ਓ. ਸਟਾਫ ਪਅਿਆਲਾ ਦੀ ਪੁਲਸ ਨੇ ਇੰਚਾਰਜ ਏ.ਐਸ.ਆਈੇ ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਦੋ ਭਗੋੜਿਆ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਇੱਕ ਨੂੰ ਟਰੇਸ ਕਰ ਲਿਆ ਗਿਆ ਹੈ। ਪਹਿਲੇ ਕੇਸਵਿਚ ਬਲਜਿੰਦਰ ਸਿੰਘ ਉਰਫ ਮੋਨੂੰ ਪੁੱਤਰ ਕਰਮ ਸਿਘ ਵਾਸੀ ਪਿੰਡ ਪਿਲਖਣੀ ਥਾਣਾ ਸਦਰ ਪਟਿਆਲਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ 379 ਬੀ ਆਈ.ਪੀ.ਸੀ ਦੇ ਤਹਿਤ ਕੇਸ ਦਰਜ ਹੈ। ਜਿਸ ਵਿਚ ਮਾਣਯੋਗ ਅਦਾਲਤ ਨੇ ਬਲਜਿੰਦਰ ਸਿੰਘ ਨੂੰ 5 ਅਪ੍ਰੈਲ 2023 ਨੂੰ ਪੀ.ਓ.ਕਰਾਰ ਦਿੱਤਾ ਸੀ। ਦੂਜੇ ਕੇਸ ਵਿਚ ਸੁਰਜੀਤ ਸਿੰਘ ਪੁੱਤਰ ਲੇਟ ਹੰਸ ਰਾਜ ਵਾਸੀ ਪਿੰਡ ਮੰਡੋੜ ਤਹਿ ਨਾਭਾ ਜਿਲਾ ਪਟਿਆਲਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਤਿ੍ਰਪੜੀ ਵਿਖੇ ਐਨ.ਆਈ.ਏ. ਐਕਟ ਦੇ ਤਹਿਤ ਦਰਜ ਹੈ ਅਤੇ ਇਸ ਕੇਸ ਵਿਚ ਮਾਣਯੋਗ ਅਦਾਲਤ ਨੇ ਸੁਰਜੀਤ ਸਿੰਘ ਨੂੰ 12 ਮਈ 2023 ਨੂੰ ਪੀ.ਓ. ਕਰਾਰ ਦਿੱਤਾ ਸੀ। ਤੀਜੇ ਕੇਸ ਵਿਚ ਬਲਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮੁਹਾਲੀ ਨੂੰ ਟਰੇਸ ਕਰ ਲਿਆ ਗਿਆ ਹੈ। ਬਲਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਨੇ ਥਾਣਾ ਕੋਤਵਾਲੀ ਅਤੇ ਹੁਣ ਥਾਣਾ ਲਾਹੌਰੀ ਗੇਟ ਵਿਖੇ ਦਰਜ ਕੇਸ ਵਿਚ 13 ਜੂਨ 2000 ਨੂੰ ਪੀ.ਓ. ਕਰਾਰ ਦਿੱਤਾ ਸੀ। ਬਲਵਿੰਦਰ ਸਿੰਘ ਦੀ 15 ਜਨਵਰੀ 2011 ਨੂੰ ਮੌਤ ਹੋ ਚੱਕੀ ਹੈ। ਉਕਤ ਭਗੋੜਿਆਂ ਨੂੰ ਗਿ੍ਰਫਤਾਰ ਕਰਨ ਅਤੇ ਟਰੇਸ ਕਰਨ ਵਿਚ ਏ.ਐਸ.ਆਈ ਜਸਪਾਲ ਸਿੰਘ, ਏ.ਐਸ.ਆਈ. ਸੁਰਜੀਤ ਸਿੰਘ, ਏ.ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ. ਹਰਜਿੰਦਰ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਸੁਰੇਸ ਕੁਮਾਰ, ਐਸ.ਆਈ. ਬਲਜੀਤ ਸਿੰਘ, ਏ.ਐਸ.ਆਈ. ਸਿਕੰਦਰ ਸਿੰਘ ਅਤੇ ਏ.ਐਸ.ਆਈ ਬਲਜਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.