post

Jasbeer Singh

(Chief Editor)

Punjab, Haryana & Himachal

Doordarshan Journey : ਕੁਝ ਅਜਿਹਾ ਹੈ ਦੂਰਦਰਸ਼ਨ ਦਾ ਸਫ਼ਰਨਾਮਾ, ਸੁਮਿੱਤਰਾਨੰਦਨ ਪੰਤ ਨੇ ਦਿੱਤਾ ਸੀ ਨਾਂ

post-img

Doordarshan Journey : ਸਾਲ 1965 'ਚ ਪਹਿਲੀ ਵਾਰ ਇਸ ਉੱਤੇ ਰੋਜ਼ਾਨਾ ਇਕ ਘੰਟੇ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਇਕ ਪ੍ਰੋਗਰਾਮ ਆਇਆ ਜਿਸ ਨੇ ਦੇਸ਼ ਵਿਚ ਕ੍ਰਾਂਤੀ ਲਿਆ ਦਿੱਤੀ। ਅਸੀਂ ਕ੍ਰਿਸ਼ੀ ਦਰਸ਼ਨ ਦੀ ਗੱਲ ਕਰ ਰਹੇ ਹਾਂ, ਜਿਸ ਦੀ ਸ਼ੁਰੂਆਤ ਸਾਲ 1966 'ਚ ਹੋਈ ਸੀ। ਇਸ ਪ੍ਰੋਗਰਾਮ ਨਾਲ ਦੇਸ਼ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ। Doordarshan Journey : ਦੂਰਦਰਸ਼ਨ ਦਾ ਨਾਂ ਸੁਣਦਿਆਂ ਹੀ ਇਸ ਦੀ ਸਿਗਨੇਚਰ ਟਿਊਨ ਬਹੁਤ ਸਾਰੇ ਲੋਕਾਂ ਦੇ ਕੰਨਾਂ 'ਚ ਗੂੰਜਣ ਲੱਗ ਜਾਂਦੀ ਹੈ। ਇਕ ਸਮਾਂ ਸੀ ਜਦੋਂ ਲਗਪਗ ਹਰ ਘਰ ਵਿਚ ਸਿਰਫ਼ ਦੂਰਦਰਸ਼ਨ (DD Indian Television) ਹੀ ਦੇਖਿਆ ਜਾਂਦਾ ਸੀ। ਇਸ 'ਤੇ ਰਾਮਾਇਣ, ਕ੍ਰਿਸ਼ੀ ਦਰਸ਼ਨ, ਮਹਾਭਾਰਤ, ਆਪ ਔਰ ਹਮ, ਸ਼ਕਤੀਮਾਨ ਆਦਿ ਵਰਗੇ ਕਈ ਸ਼ੋਅ ਟੈਲੀਕਾਸਟ ਹੋ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਤੇ ਦਿਮਾਗ 'ਤੇ ਅਮਿੱਟ ਛਾਪ ਛੱਡੀ ਹੈ। ਹਾਲਾਂਕਿ, ਇਸਦੀ ਸ਼ੁਰੂਆਤ ਕਿਵੇਂ ਹੋਈ ਇਸ ਪਿੱਛੇ ਬਹੁਤ ਹੀ ਦਿਲਚਸਪ ਕਹਾਣੀ ਹੈ। ਦੂਰਦਰਸ਼ਨ ਪਹਿਲਾਂ ਵਾਂਗ ਨਹੀਂ ਸੀ ਜਿਵੇਂ ਅੱਜ ਦਿਖਾਈ ਦਿੰਦਾ ਹੈ। ਆਓ ਜਾਣਦੇ ਹਾਂ ਕੀ ਹੈ ਦੂਰਦਰਸ਼ਨ ਦੀ ਕਹਾਣੀ। ਕਿਵੇਂ ਹੋਈ ਸੀ ਦੂਰਦਰਸ਼ਨ ਦੀ ਸ਼ੁਰੂਆਤ ? ਦੂਰਦਰਸ਼ਨ ਸਾਲ 1959 'ਚ ਇਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਇਸ ਦੀ ਸ਼ੁਰੂਆਤ ਆਕਾਸ਼ਵਾਣੀ ਸਟੂਡੀਓ, ਦਿੱਲੀ 'ਚ ਟੈਲੀਵਿਜ਼ਨ ਇੰਡੀਆ ਦੇ ਨਾਂ ਨਾਲ ਕੀਤੀ ਸੀ। ਇਸ ਨੂੰ ਸ਼ੁਰੂ ਕਰਨ ਲਈ ਯੂਨੈਸਕੋ ਨੇ 20 ਹਜ਼ਾਰ ਡਾਲਰ ਦੀ ਗ੍ਰਾਂਟ ਤੇ 180 ਫਿਲਿਪਸ ਦੇ ਟੀਵੀ ਸੈੱਟ ਦਿੱਤੇ ਸਨ। ਸ਼ੁਰੂ ਵਿਚ ਦੂਰਦਰਸ਼ਨ ਹਰ ਰੋਜ਼ ਨਹੀਂਸਗੋਂ ਹਫ਼ਤੇ ਵਿੱਚ ਦੋ-ਤਿੰਨ ਦਿਨ ਪ੍ਰਸਾਰਿਤ ਹੁੰਦਾ ਸੀ ਅਤੇ ਉਹ ਵੀ ਅੱਧੇ ਘੰਟੇ ਲਈ। ਸਾਲ 1965 'ਚ ਪਹਿਲੀ ਵਾਰ ਇਸ ਉੱਤੇ ਰੋਜ਼ਾਨਾ ਇਕ ਘੰਟੇ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਇਕ ਪ੍ਰੋਗਰਾਮ ਆਇਆ ਜਿਸ ਨੇ ਦੇਸ਼ ਵਿਚ ਕ੍ਰਾਂਤੀ ਲਿਆ ਦਿੱਤੀ। ਅਸੀਂ ਕ੍ਰਿਸ਼ੀ ਦਰਸ਼ਨ ਦੀ ਗੱਲ ਕਰ ਰਹੇ ਹਾਂ, ਜਿਸ ਦੀ ਸ਼ੁਰੂਆਤ ਸਾਲ 1966 'ਚ ਹੋਈ ਸੀ। ਇਸ ਪ੍ਰੋਗਰਾਮ ਨਾਲ ਦੇਸ਼ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ। ਕਿਸਨੇ ਦਿੱਤਾ ਦੂਰਦਰਸ਼ਨ ਨਾਂ ? ਹੁਣ ਤਕ ਦੂਰਦਰਸ਼ਨ ਦੀਆਂ ਸੇਵਾਵਾਂ ਸਿਰਫ਼ ਦਿੱਲੀ ਤੋਂ ਹੀ ਮੁਹੱਈਆ ਕਰਵਾਈਆਂ ਜਾਂਦੀਆਂ ਸਨ, ਪਰ ਸਾਲ 1972 ਤਕ ਇਸ ਦੀਆਂ ਸੇਵਾਵਾਂ ਮੁੰਬਈ 'ਚ ਵੀ ਸ਼ੁਰੂ ਹੋ ਗਈਆਂ ਸਨ। ਇਸ ਤੋਂ ਬਾਅਦ 1975 'ਚ ਚੇਨਈ, ਕਲਕੱਤਾ, ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ 'ਚ ਵੀ ਦੂਰਦਰਸ਼ਨ ਦੀ ਸ਼ੁਰੂਆਤ ਹੋਈ ਤੇ ਇਸ ਦੇ ਨਾਲ ਹੀ ਇਸ ਦਾ ਨਾਂ ਬਦਲ ਕੇ ਦੂਰਦਰਸ਼ਨ ਕਰ ਦਿੱਤਾ ਗਿਆ। ਦੂਰਦਰਸ਼ਨ ਨਾਂ ਪ੍ਰਸਿੱਧ ਕਵੀ ਸੁਮਿਤਰਾਨੰਦਨ ਪੰਤ ਨੇ ਦਿੱਤਾ ਸੀ। ਹੁਣ ਤਕ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਇੱਕੋ ਵਿਭਾਗ ਸਨ, ਪਰ ਸਾਲ 1976 'ਚ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਨੂੰ ਵੱਖ ਕਰ ਦਿੱਤਾ ਗਿਆ ਤੇ ਦੂਰਦਰਸ਼ਨ ਨੂੰ ਇੱਕ ਵੱਖਰਾ ਵਿਭਾਗ ਬਣਾ ਦਿੱਤਾ ਗਿਆ। ਕਿਸਨੇ ਬਣਾਈ ਦੂਰਦਰਸ਼ਨ ਦੀ ਸਿਗਨੇਚਰ ਟਿਊਨ ? ਸਾਲ 1976 'ਚ ਪੰਡਿਤ ਰਵੀ ਸ਼ੰਕਰ ਨੇ ਉਸਤਾਦ ਅਹਿਮਦ ਹੁਸੈਨ ਖਾਨ ਨਾਲ ਮਿਲ ਕੇ ਦੂਰਦਰਸ਼ਨ ਦੀ ਸਿਗਨੇਚਰ ਟਿਊਨ ਬਣਾਈ। ਇਸ ਦਾ ਲੋਗੋ ਬਣਾਉਣ ਦੀ ਜ਼ਿੰਮੇਵਾਰੀ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਨੂੰ ਸੌਂਪੀ ਗਈ ਸੀ। ਉੱਥੇ ਦੇ ਵਿਦਿਆਰਥੀਆਂ ਨੇ ਕਈ ਲੋਗੋ ਡਿਜ਼ਾਈਨ ਪੇਸ਼ ਕੀਤੇ, ਜਿਨ੍ਹਾਂ 'ਚੋਂ ਦੇਵਾਸ਼ੀਸ਼ ਭੱਟਾਚਾਰੀਆ ਦਾ ਡਿਜ਼ਾਈਨ ਚੁਣਿਆ ਗਿਆ ਅਤੇ ਇਹ ਦੂਰਦਰਸ਼ਨ ਦਾ ਲੋਗੋ ਬਣ ਗਿਆ। ਪਹਿਲੀ ਵਾਰ ਰੰਗੀਨ ਪ੍ਰਸਾਰਣ… ਇਸ ਤੋਂ ਪਹਿਲਾਂ ਦੂਰਦਰਸ਼ਨ 'ਤੇ ਸਾਰੇ ਟੈਲੀਕਾਸਟ ਸਿਰਫ ਬਲੈਕ ਐਂਡ ਵਾਈਟ 'ਚ ਹੀ ਦਿਖਾਏ ਜਾਂਦੇ ਸਨ ਪਰ ਸਾਲ 1982 'ਚ ਦਿੱਲੀ 'ਚ 9ਵੀਆਂ ਏਸ਼ੀਆਈ ਖੇਡਾਂ ਦਾ ਆਯੋਜਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੂਰਦਰਸ਼ਨ 'ਤੇ ਪਹਿਲੀ ਵਾਰ ਕਲਰ ਟੈਲੀਕਾਸਟ ਦਿਖਾਇਆ ਗਿਆ। ਇਸ ਤੋਂ ਬਾਅਦ ਦੂਰਦਰਸ਼ਨ 'ਤੇ ਅਜਿਹਾ ਸ਼ੋਅ ਆਇਆ, ਜਿਸ ਤੋਂ ਬਾਅਦ ਇਸ ਦਾ ਨਾਂ ਹਰ ਬੱਚੇ 'ਚ ਮਸ਼ਹੂਰ ਹੋ ਗਿਆ। ਰਾਮਾਇਣ ਦਾ ਟੈਲੀਕਾਸਟ ਸਾਲ 1986 ਵਿੱਚ ਸ਼ੁਰੂ ਹੋਇਆ ਸੀ, ਜਿਸ ਨੇ ਪ੍ਰਸਿੱਧੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਨੂੰ ਦੇਖਣ ਲਈ ਪਿੰਡਾਂ 'ਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਆਸ-ਪਾਸ ਦੇ ਲੋਕ ਉਨ੍ਹਾਂ ਘਰਾਂ 'ਚ ਰਾਮਾਇਣ ਦੇਖਣ ਲਈ ਇਕੱਠੇ ਹੋ ਜਾਂਦੇ ਸਨ, ਜਿੱਥੇ ਟੀਵੀ ਹੁੰਦਾ ਸੀ। 24 ਘੰਟੇ ਚੱਲਣ ਵਾਲਾ ਨਿਊਜ਼ ਚੈਨਲ ਸ਼ੁਰੂ ਹੋਇਆ ਹੁਣ ਤਕ ਦੂਰਦਰਸ਼ਨ 'ਤੇ 24 ਘੰਟੇ ਪ੍ਰਸਾਰਣ ਨਹੀਂ ਹੋ ਰਿਹਾ ਸੀ ਪਰ ਸਾਲ 2003 'ਚ ਦੂਰਦਰਸ਼ਨ ਨੇ 24 ਘੰਟੇ ਦਾ ਨਿਊਜ਼ ਚੈਨਲ ਸ਼ੁਰੂ ਕੀਤਾ। ਵਰਤਮਾਨ 'ਚ ਦੂਰਦਰਸ਼ਨ ਦੇ 6 ਰਾਸ਼ਟਰੀ, 28 ਖੇਤਰੀ ਅਤੇ 1 ਅੰਤਰਰਾਸ਼ਟਰੀ ਚੈਨਲ ਹਨ। ਹਾਲ ਹੀ 'ਚ ਦੂਰਦਰਸ਼ਨ ਦਾ ਲੋਗੋ ਵੀ ਬਦਲਿਆ ਹੈ।

Related Post