

ਭਾਰਤ ਦੇ ਡਰ ਤੋਂ ਪਾਕਿਸਤਾਨ ਨੇ ਕੀਤੇ ਪਾਕਿਸਤਾਨ ਵਿਚ ਮਦਰਸੇ ਬੰਦ ਨਵੀਂ ਦਿੱਲੀ, 2 ਮਈ 2025 : ਭਾਰਤ ਪਾਕਿਸਤਾਨ ਵਿਚਾਲੇ ਵਧਦੇ ਜਾ ਰਹੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਪੂਰੀ ਤਰ੍ਹਾਂ ਜਿਥੇ ਡਰਿਆ ਨਜ਼ਰ ਆ ਰਿਹਾ ਹੈ, ਉਥੇ ਭਾਰਤ ਵਲੋਂ ਹਮਲਿਆਂ ਦੇ ਡਰ ਦੇ ਚਲਦਿਆਂ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਕਰੀਬ 1 ਹਜ਼ਾਰ ਦੇ ਕਰੀਬ ਮਦਰਸਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨੀ ਅਧਿਕਾਰੀ ਨੇ ਰਾਈਟਰਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਭਾਰਤ ਇਨ੍ਹਾਂ ਮਦਰਸਿਆਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ ਕਿਉਂਕਿ ਉਸਦੀ ਨਜ਼ਰ ਵਿਚ ਇਨ੍ਹਾਂ ਮਦਰਸਿਆਂ ਵਿਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਘਟਨਾਕ੍ਰਮ ਅਜਿਹੇ ਵੇਲੇ ਹੋਇਆ ਹੈ ਜਦੋਂ ਪਾਕਿਸਤਾਨ 22 ਅਪੈ੍ਰਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੋਂ ਹਮਲੇ ਦੀ ਉਮੀਦ ਪ੍ਰਗਟਾ ਰਿਹਾ ਹੈ, ਜਿਸ ਵਿਚ 26 ਲੋਕ ਮਾਰੇ ਗਏ ਸਨ। ਨੀਲਮ ਘਾਟੀ ਅਤੇ ਕੰਟਰੋਲ ਲਾਈਨ ਤੇ ਲਗਾਈ ਰੋਕ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਭਾਰਤ ਦੀ ਸੰਭਾਵਿਤ ਸੈਨਿਕ ਕਾਰਵਾਈ ਦੇ ਸ਼ੱਕ ਵਿਚਾਲੇ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਨੀਲਮ ਘਾਟੀ ਅਤੇ ਕੰਟਰੋਲ ਲਾਈਨ ਜਿਸਨੂੰ ਐਲ. ਓ. ਸੀ. ਵੀ ਆਖਿਆ ਜਾਂਦਾ ਹੈ ਦੇ ਨੇੜੇ ਨਾਜ਼ੁਕ ਖੇਤਰਾਂ ਵਿਚ ਸੈਲਾਨੀਆਂ ਦੇ ਆਉਣ ਤੇ ਰੋਕ ਲਗਾ ਦਿੱਤੀ ਗਈ ਹੈ, ਇਸਦੇ ਨਾਲ ਹੀ ਧਾਰਮਿਕ ਮਦਰਸਿਆਂ ਨੂੰ 10 ਦਿਨਾਂ ਵਾਸਤੇ ਬੰਦ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਜੰਗ ਦੀ ਆਸ਼ੰਕਾ ਵਧੀ ਮਦਰਸੇ ਜਿਨ੍ਹਾਂ ਨੂੰ ਸਥਾਨਕ ਤੌਰ ਤੇ ਮਦਰਸਾ ਆਖਿਆ ਜਾਂਦਾ ਹੈ ਪਾਕਿਸਤਾਨ ਵਿਚ ਧਾਰਮਿਕ ਸੰਗਠਨਾਂ ਵਲੋਂ ਸੰਚਾਲਤ ਇਸਲਾਮੀ ਸਿੱਖਿਆ ਕੇਂਦਰ ਹਨ। ਪਾਕਿਸਤਾਨ ਨੇ ਆਖਿਆ ਹੈ ਕਿ ਉਹ ਭਾਰਤ ਦੀ ਕਿਸੇ ਵੀ ਸੈਨਿਕ ਕਾਰਵਾਈ ਦਾ ਹਰ ਹਾਲ ਵਿਚ ਠੋਕਵਾਂ ਜਵਾਬ ਦੇਵੇਗਾ, ਜਿਸ ਨਾਲ ਦੋਵੇਂ ਪ੍ਰਮਾਣੂਬੰਬਾਂ ਨਾਲ ਲੈਸ ਦੇਸਾਂ ਵਿਚਾਲੇ ਜੰਗ ਦੀ ਅਸ਼ੰਕਾ ਵਧ ਗਈ ਹੈ।