
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਾਨ ਟੀਚਿੰਗ ਐਸੋਸੀਏਸ਼ਨ ਵੱਲੋਂ ਮੈਡੀਕਲ ਕਾਲਜ ਵਿਖੇ ਖੂਨਦਾਨ ਕੈਂਪ ਆਯੋਜਿਤ
- by Jasbeer Singh
- November 12, 2024

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਾਨ ਟੀਚਿੰਗ ਐਸੋਸੀਏਸ਼ਨ ਵੱਲੋਂ ਮੈਡੀਕਲ ਕਾਲਜ ਵਿਖੇ ਖੂਨਦਾਨ ਕੈਂਪ ਆਯੋਜਿਤ ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਾਨ ਟੀਚਿੰਗ ਐਸੋਸੀਏਸ਼ਨ ਵੱਲੋਂ ਮੈਡੀਕਲ ਕਾਲਜ ਵਿਖੇ ਸੈਕਟਰ 32 ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਟੀਮ ਦੀ ਦੇਖਰੇਖ ਖੂਨਦਾਨ ਕੈਂਪ ਲਗਾਇਆ ਗਿਆ । ਇਹ ਖੂਨਦਾਨ ਕੈਂਪ ਸਿ਼ਵ ਕਾਵੜ ਮਹਾਸੰਘ ਚੈਰੀਟੇਬਲ ਟਰੱਸਟ ਪੰਚਕੁਲਾ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ । ਪੰਜਾਬ ਯੂਨੀਵਰਸਿਟੀ ਵਿੱਚ ਤਿੰਨ ਜਗ੍ਹਾ ਤੇ ਐਡਮਿਨ ਬਲਾਕ ਦੇ ਬਾਹਰ, ਲਾਅ ਡਿਪਾਰਟਮੈਂਟ ਅਤੇ ਯੂ. ਆਈ. ਟੀ. ਸੈਕਟਰ 25 ਵਿੱਚ ਲਗਾਇਆ ਗਿਆ । ਖੂਨਦਾਨ ਕੈਂਪ ਦਾ ਉਦਘਾਟਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਜਿਸਟਰਾਰ ਪ੍ਰੋਫੈਸਰ ਵਾਈ. ਪੀ. ਯਾਦਵਿੰਦਰ ਜੀ ਨੇ ਕੀਤਾ। ਉਕਤ ਕੈਂਪ ਲੱਗਣ ਨਾਲ ਕਾਫੀ ਹੱਦ ਤੱਕ ਚੰਡੀਗੜ੍ਹ ਵਿੱਚ ਡੇਂਗੂ ਦੇ ਪ੍ਰਕੋਪ ਕਾਰਨ ਖੂਨ ਦੀ ਆ ਰਹੀ ਭਾਰੀ ਕਮੀ ਦੂਰ ਹੋ ਸਕੇਗੀ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਵਿੱਚ 150 ਤੋਂ ਵੱਧ ਡੋਨਰਾਂ ਨੇ ਖੂਨ ਦਾਨ ਦਿੱਤਾ । ਪੰਜਾਬ ਯੂਨੀਵਰਸਿਟੀ ਦੀ ਨਾਨ ਟੀਚਿੰਗ ਯੂਨੀਅਨ ਵੱਲੋਂ ਖੂਨਦਾਨ ਕੈਂਪ ਸਮੇਂ ਸਮੇਂ ਤੇ ਲਗਾਇਆ ਜਾਂਦਾ ਹੈ ।