post

Jasbeer Singh

(Chief Editor)

Latest update

ਪੰਕਜ ਤ੍ਰਿਪਾਠੀ ਤੇ ਟੁੱਟਿਆ ਦੁੱਖਾਂ ਦਾ ਪਹਾੜ, ਜੀਜੇ ਦੀ ਹਾਦਸੇ ਚ ਮੌਤ, ਭੈਣ ਹਸਪਤਾਲ ਚ ਦਾਖਲ, ਹਾਲਤ ਨਾਜ਼ੁਕ

post-img

ਬਾਲੀਵੁੱਡ ਅਤੇ ਓਟੀਟੀ ਜਗਤ ਦੇ ਮੰਨੇ-ਪ੍ਰਮੰਨੇ ਅਦਾਕਾਰ ਪੰਕਜ ਤ੍ਰਿਪਾਠੀ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਦਾਕਾਰ ਦੀ ਭੈਣ ਸਰਿਤਾ ਤਿਵਾਰੀ ਅਤੇ ਜੀਜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਪੰਕਜ ਤ੍ਰਿਪਾਠੀ ਦੇ ਜੀਜਾ ਰਾਜੇਸ਼ ਤਿਵਾਰੀ ਉਰਫ਼ ਮੁੰਨਾ ਤਿਵਾਰੀ ਦੀ ਮੌਤ ਹੋ ਗਈ। ਜਦੋਂਕਿ ਭੈਣ ਹਸਪਤਾਲ ਵਿੱਚ ਦਾਖ਼ਲ ਹੈ। ਬਾਲੀਵੁੱਡ ਅਤੇ ਓਟੀਟੀ ਜਗਤ ਦੇ ਮੰਨੇ-ਪ੍ਰਮੰਨੇ ਅਦਾਕਾਰ ਪੰਕਜ ਤ੍ਰਿਪਾਠੀ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਦਾਕਾਰ ਦੀ ਭੈਣ ਸਰਿਤਾ ਤਿਵਾਰੀ ਅਤੇ ਜੀਜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਪੰਕਜ ਤ੍ਰਿਪਾਠੀ ਦੇ ਜੀਜਾ ਰਾਜੇਸ਼ ਤਿਵਾਰੀ ਉਰਫ਼ ਮੁੰਨਾ ਤਿਵਾਰੀ ਦੀ ਮੌਤ ਹੋ ਗਈ। ਜਦੋਂਕਿ ਭੈਣ ਹਸਪਤਾਲ ਵਿੱਚ ਦਾਖ਼ਲ ਹੈ।ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਝਾਰਖੰਡ ਦੇ ਧਨਬਾਦ ਦੇ ਨੀਰਸਾ ਚ ਵਾਪਰਿਆ, ਜੋ ਕਿ ਜੀ.ਟੀ ਰੋਡ ਨੇੜੇ ਹੈ। ਇਸ ਹਾਦਸੇ ਚ ਪੰਕਜ ਤ੍ਰਿਪਾਠੀ ਦੇ ਜੀਜਾ ਦੀ ਮੌਤ ਹੋ ਗਈ, ਜਦਕਿ ਉਸ ਦੀ ਭੈਣ ਧਨਬਾਦ ਦੇ ਐੱਸਐੱਨਸੀਯੂ ਹਸਪਤਾਲ ਚ ਦਾਖਲ ਹੈ। ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 4 ਵਜੇ ਵਾਪਰਿਆ।ਹਾਦਸੇ ਵਿੱਚ ਨੁਕਸਾਨੀ ਗਈ ਕਾਰਰਾਜੇਸ਼ ਤਿਵਾਰੀ ਅਤੇ ਸਰਿਤਾ ਤਿਵਾਰੀ ਬਿਹਾਰ ਦੇ ਗੋਪਾਲਗੰਜ ਤੋਂ ਪੱਛਮੀ ਬੰਗਾਲ ਜਾ ਰਹੇ ਸਨ। ਨਿਰਸਾ ਮਾਰਕੀਟ ਚੌਕ ਤੇ ਪਹੁੰਚਣ ਤੋਂ ਪਹਿਲਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਰਾਜੇਸ਼ ਅਤੇ ਸਰਿਤਾ ਦੀ ਕਾਰ ਇੱਕ ਹੋਰ ਕਾਰ ਨਾਲ ਟਕਰਾ ਗਈ, ਜਿਸ ਕਾਰਨ ਹਾਦਸੇ ਵਿੱਚ ਕਾਰ ਨੁਕਸਾਨੀ ਗਈ।ਪੰਕਜ ਤ੍ਰਿਪਾਠੀ ਦੀ ਭੈਣ ਆਈਸੀਯੂ ਵਿੱਚ ਦਾਖ਼ਲਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਦੋਹਾਂ ਨੂੰ ਧਨਬਾਦ ਮੈਡੀਕਲ ਕਾਲਜ ਚ ਭਰਤੀ ਕਰਵਾਇਆ ਗਿਆ। ਰਾਜੇਸ਼ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਹ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਬਚ ਨਹੀਂ ਸਕਿਆ। ਸਰਿਤਾ ਤਿਵਾਰੀ ਆਈਸੀਯੂ ਵਿੱਚ ਦਾਖ਼ਲ ਹੈ।ਜੀਜਾ ਰੇਲਵੇ ਵਿੱਚ ਨੌਕਰੀ ਕਰਦੇ ਸੀਦੱਸ ਦੇਈਏ ਕਿ ਰਾਜੇਸ਼ ਤਿਵਾਰੀ ਚਿਤਰੰਜਨ ਰੇਲਵੇ ਵਿੱਚ ਕੰਮ ਕਰਦੇ ਸਨ। ਉਸ ਦੀ ਡਿਊਟੀ ਰੇਲਵੇ ਦੇ ਜੀਐਮ ਦਫ਼ਤਰ ਵਿੱਚ ਸੀ। ਪਰ ਉਹ ਛੁੱਟੀਆਂ ਮਨਾਉਣ ਗੋਪਾਲਗੰਜ ਸਥਿਤ ਆਪਣੇ ਘਰ ਆਇਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਉਥੋਂ ਵਾਪਸ ਆ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਸੰਭਾਵਨਾ ਜਤਾਈ ਗਈ ਹੈ ਕਿ ਪੰਕਜ ਤ੍ਰਿਪਾਠੀ ਧਨਬਾਦ ਜਾ ਸਕਦੇ ਹਨ।

Related Post