post

Jasbeer Singh

(Chief Editor)

Punjab

Pathan Majra blew the sleep of the opponents by holding a rally of Chief Minister Bhagwant Singh Man

post-img

ਪਠਾਣਮਾਜਰਾ ਨੇ ਉਡਾਈ ਜਲੰਧਰ ਪੱਛਮੀ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਕਰਵਾ ਕੇ ਵਿਰੋਧੀਆਂ ਦੀ ਨੀਂਦ ਜਲੰਧਰ, 5 ਜੁਲਾਈ (): 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਦੁਆਉਣ ਲਈ ਵਾਰਡ ਨੰ 40 ਵਿਖੇ ਡਿਊਟੀ ਨਿਭਾ ਰਹੇ ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਜਲੰਧਰ ਪੱਂਛਮੀ ਖੇਤਰ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਵਿਸ਼ਾਲ ਰੈਲੀ ਕਰਵਾ ਕੇ ਵਿਰੋਧੀਆਂ ਦੀ ਨੀਂਦ ਹੀ ਨਹੀਂ ਉਡਾਈ ਹੋਈ ਹੈ ਬਲਕਿ ਉਨ੍ਹਾਂ ਦੀ ਨੀਂਦ ਹਰਾਮ ਵੀ ਕਰ ਦਿੱਤੀ ਹੈ। ਕਿਉਂਕਿ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਆਪ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਦੁਆਉਣ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ ਤੇ ਇਸਦੇ ਚਲਦਿਆਂ ਵਾਰਡ ਨੰ 40 ਅਧੀਨ ਆਉਂਦੇ ਜਲੰਧਰ ਪੱਂਛਮ ਦੇ ਖੇਤਰ ਵਿਚ ਹੀ ਨਹੀਂ ਸਮੁੱਚੇ ਜਲੰਧਰ ਪੱਛਮ ਵਿਧਾਨ ਸਭਾ ਹਲਕੇ ਦੇ ਸਮੁੱਚੇ ਖੇਤਰਾਂ ਵਿਚ ਹੀ ਚੋਣ ਮੁਹਿੰਮ ਨੂੰ ਕਦੇ ਮੀਟਿੰਗਾਂ, ਕਦੇ ਰੈਲੀਆਂ, ਕਦੇ ਚੋਣ ਜਲਸੇ, ਕਦੇ ਘਰ ਘਰ ਮੀਟਿੰਗਾਂ ਆਦਿ ਰਾਹੀਂ ਭਖਾ ਰੱਖਿਆ ਹੈ, ਜਿਸ ਤੋਂ ਆਮ ਪਾਰਟੀ ਦੇ ਉਮੀਦਵਾਰ ਦੀ ਜਿੱਤ ਪੱਕੀ ਹੋ ਗਈ ਹੈ। ਜਲੰਧਰ ਪੱਛਮ ਵਿਚ ਪਾਰਟੀ ਦੀਆਂ ਕਾਰਗੁਜ਼ਾਰੀਆਂ, ਉਸਦੀਆਂ ਸਮੁੱਚੀਆਂ ਗਤੀਵਿਧੀਆਂ, ਵਿਕਾਸ ਕਾਰਜਾਂ ਸਬੰਧੀ ਸਮੁੱਚੀ ਜਾਣਕਾਰੀ, ਲੋਕ ਹਿਤੈਸ਼ੀ ਯੋਜਨਾਵਾਂ, ਕੀਤੇ ਗਏ ਕਾਰਜਾਂ, ਚੋਣਾਂ ਵੇਲੇ ਕੀਤੇ ਵਾਅਦਿਆਂ ਵਿਚੋਂ ਪੂਰੇ ਕੀਤੇ ਜਾ ਚੁੱਕੇ ਵਾਅਦਿਆਂ, ਪੂਰੇ ਕੀਤੇ ਜਾਣ ਵਾਲੇ ਵਾਅਦਿਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵੀ ਚੱਲ ਰਹੀਆਂ ਯੋਜਨਾਵਾਂ ਨੂੰ ਪਿਛਲੀਆਂ ਸਰਕਾਰਾਂ ਵਲੋਂ ਚਲਾਈਆਂ ਯੋਜਨਾਵਾਂ ਹੋਣ ਦੇ ਬਾਵਜੂਦ ਵੀ ਬੰਦ ਨਾ ਕਰਕੇ ਚਲਦਾ ਰੱਖਣਾ, ਉਨ੍ਹਾਂ ਸਹੂਲਤਾਂ ਵਿਚ ਹੋਰ ਵਾਧਾ ਕਰਨ ਆਦਿ ਗਤੀਵਿਧੀਆਂ ਬਾਰੇ ਜਲੰਧਰ ਪੱਛਮੀ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਸਮੁੱਚੇ ਪੰਜਾਬ ਦਾ ਵਿਕਾਸ ਵੀ ਉਸਦੇ ਆਪਣੇ ਹੱਥਾਂ ਵਿਚ ਹੀ ਹੈ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਥਾਂ ਵਿਚ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਲੁਭਾਉਣੇ ਵਾਅਦੇ ਕਰਨਾ ਹੀ ਹੈ, ਜਿਸਦਾ ਨਤੀਜਾ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਦੇਖਿਆ ਹੈ। ਕਿਉਂਕਿ ਬਿਨਾਂ ਸਰਕਾਰ ਦੇ ਜਿਸ ਵੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਨੇ ਸਿਰਫ਼ ਸੱਤਾ ਹਾਸਲ ਕੀਤੀ ਤੇ ਉਸਦਾ ਆਨੰਦ ਮਾਣਿਆਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਆਮ ਲੋਕਾਂ ਵਿਚ ਹੀ ਵਿਚਰਦੀ ਰਹਿੰਦੀ ਹੈ, ਜਿਸਦਾ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਇਸ ਸਭ ਦੇ ਚਲਦਿਆਂ ਆਮ ਆਦਮੀ ਪਾਰਟੀ ਨੂੰ ਪੂਰੀ ਉਮੀਦ ਹੀ ਨਹੀਂ ਪੂਰਾ ਯਕੀਨ ਵੀ ਹੈ ਕਿ ਜਲੰਧਰ ਪੱਛਮ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਜਿੱਤ ਦੁਆਈ ਜਾਵੇਗੀ।

Related Post