July 6, 2024 03:01:59
post

Jasbeer Singh

(Chief Editor)

Entertainment

ਗ੍ਰਾਂ ਪੀ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਨਿਰਮਾਤਾ ਬਣੀ ਪਾਇਲ ਕਪਾਡੀਆ

post-img

ਕਾਨ ਫਿਲਮ ਫੈਸਟੀਵਲ ਵਿੱਚ ਆਪਣੀ ਫਿਲਮ ‘ਆਲ ਵੀ ਇਮੈਜਿਨ ਐਜ਼ ਲਾਈਟ’ ਲਈ ਗ੍ਰਾਂ ਪ੍ਰੀ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਨਿਰਮਾਤਾ ਬਣ ਕੇ ਪਾਇਲ ਕਪਾਡੀਆ ਨੇ ਇਤਿਹਾਸ ਰਚ ਦਿੱਤਾ ਹੈ। ਪਾਲਮੇ ਡੀ’ਓਰ ਤੋਂ ਬਾਅਦ ਇਹ ਇਸ ਫੈਸਟੀਵਲ ਦਾ ਦੂਜਾ ਸਭ ਤੋਂ ਵੱਕਾਰੀ ਇਨਾਮ ਹੈ। ਕਪਾਡੀਆ ਦੀ ਫਿਲਮ, ਜਿਸ ਦੀ ਵੀਰਵਾਰ ਰਾਤ ਨੂੰ ਸਕ੍ਰੀਨਿੰਗ ਹੋਈ ਸੀ, ਪਹਿਲੀ ਅਜਿਹੀ ਭਾਰਤੀ ਫਿਲਮ ਹੈ ਜਿਸ ਨੂੰ 30 ਸਾਲਾਂ ਦੇ ਵਕਫ਼ੇ ਵਿੱਚ ਇਹ ਪੁਰਸਕਾਰ ਮਿਲਿਆ ਹੈ। ਉਨ੍ਹਾਂ ਅਮਰੀਕੀ ਅਦਾਕਾਰ ਵਿਓਲਾ ਡੇਵਿਸ ਤੋਂ ਗਰੈਂਡ ਪ੍ਰੀਂ ਐਵਾਰਡ ਪ੍ਰਾਪਤ ਕੀਤਾ। ਨਿਰਮਾਤਾ ਨੇ ਫਿਲਮ ਦੀਆਂ ਤਿੰਨ ਪ੍ਰਮੁੱਖ ਔਰਤਾਂ ਕਨੀ ਕੁਸਰੁਤੀ, ਦਿਵਿਆ ਪ੍ਰਭਾ ਅਤੇ ਛਾਇਆ ਕਦਮ ਦਾ ਧੰਨਵਾਦ ਕੀਤਾ ਅਤੇ ਕਿਹਾ,‘ਇਹ ਫਿਲਮ ਦੋਸਤੀ ਬਾਰੇ ਹੈ, ਤਿੰਨ ਵੱਖੋ-ਵੱਖਰੀਆਂ ਔਰਤਾਂ ਬਾਰੇ। ਅਕਸਰ, ਔਰਤਾਂ ਨੂੰ ਇੱਕ-ਦੂਜੇ ਦੇ ਵਿਰੁੱਧ ਖੜ੍ਹਾ ਕੀਤਾ ਜਾਂਦਾ ਹੈ। ਸਾਡੇ ਸਮਾਜ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਅਤੇ ਇਹ ਅਸਲ ਵਿੱਚ ਮੰਦਭਾਗਾ ਹੈ ਪਰ ਮੇਰੇ ਲਈ, ਦੋਸਤੀ ਮਹੱਤਵਪੂਰਨ ਰਿਸ਼ਤਾ ਹੈ ਕਿਉਂਕਿ ਇਹ ਅਗਵਾਈ ਕਰ ਸਕਦੀ ਹੈ।’ -ਪੀਟੀਆਈ ਦੇਸ਼ ਨੂੰ ਪਾਇਲ ਕਪਾਡੀਆ ’ਤੇ ਮਾਣ: ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੂੰ ਨਿਰਦੇਸ਼ਕ ਪਾਇਲ ਕਪਾਡੀਆ ’ਤੇ ਮਾਣ ਹੈ ਜੋ ਆਪਣੀ ਫਿਲਮ ‘ਆਲ ਵੀ ਇਮੈਜਿਨ ਐਜ਼ ਲਾਈਟ’ ਲਈ 2024 ਕਾਨ ਫਿਲਮ ਫੈਸਟੀਵਲ ਵਿੱਚ ਗ੍ਰਾਂ ਪ੍ਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਨਿਰਮਾਤਾ ਬਣੀ। ਇਸੇ ਤਰ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਪਾਇਲ ਕਪਾਡੀਆ ਨੂੰ ਐਵਾਰਡ ਜਿੱਤਣ ’ਤੇ ਵਧਾਈ ਦਿੱਤੀ।

Related Post