post

Jasbeer Singh

(Chief Editor)

Punjab

ਕਸ਼ਮੀਰ ’ਚ ਸ਼ਾਂਤੀ ਸਾਡੀਆਂ ਸ਼ਰਤਾਂ ’ਤੇ ਆਵੇਗੀ: ਰਾਸ਼ਿਦ

post-img

ਕਸ਼ਮੀਰ ’ਚ ਸ਼ਾਂਤੀ ਸਾਡੀਆਂ ਸ਼ਰਤਾਂ ’ਤੇ ਆਵੇਗੀ: ਰਾਸ਼ਿਦ ਸ੍ਰੀਨਗਰ : ਪੰਜ ਸਾਲ ਤੋਂ ਵੱਧ ਸਮੇਂ ਤੱਕ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਅੰਤਰਿਮ ਜ਼ਮਾਨਤ ’ਤੇ ਘਰ ਪਰਤੇ ਸੰਸਦ ਮੈਂਬਰ ਸ਼ੇਖ ਅਬਦੁਲ ਰਾਸ਼ਿਦ ਨੇ ਅੱਜ ਇੱਥੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਤੋਂ ਵੱਧ ਸ਼ਾਂਤੀ ਦੀ ਹੋਰ ਕਿਸੇ ਨੂੰ ਜ਼ਰੂਰਤ ਨਹੀਂ ਪਰ ‘ਇਹ ਸ਼ਾਂਤੀ ਸਾਡੀਆਂ ਸ਼ਰਤਾਂ ’ਤੇ ਆਵੇਗੀ’, ਨਾ ਕਿ ਕੇਂਦਰ ਸਰਕਾਰ ਵੱਲੋਂ ਤੈਅ ਸ਼ਰਤਾਂ ’ਤੇ। ਇੰਜਨੀਅਰ ਰਾਸ਼ਿਦ ਦੇ ਨਾਮ ਨਾਲ ਮਸ਼ਹੂਰ ਲੋਕ ਸਭਾ ਮੈਂਬਰ ਨੇ ਅੱਜ ਸਵੇਰੇ ਸ੍ਰੀਨਗਰ ਹਵਾਈ ਅੱਡੇ ਦੇ ਟਰਮੀਨਲ ਤੋਂ ਬਾਹਰ ਆ ਕੇ ਸੜਕ ’ਤੇ ਸਜਦਾ ਕੀਤਾ। ਉਨ੍ਹਾਂ ਕਿਹਾ, ‘ਅਸੀਂ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਸਾਡੇ ਤੋਂ ਵੱਧ ਸ਼ਾਂਤੀ ਦੀ ਲੋੜ ਕਿਸੇ ਨੂੰ ਨਹੀਂ ਹੈ ਪਰ ਇਹ ਸ਼ਾਂਤੀ ਸਾਡੀਆਂ ਸ਼ਰਤਾਂ ’ਤੇ ਆਏਗੀ, ਤੁਹਾਡੀਆਂ ਸ਼ਰਤਾਂ ’ਤੇ ਨਹੀਂ। ਸਾਨੂੰ ਕਬਰਿਸਤਾਨ ਵਰਗੀ ਸੁੰਨ ਨਹੀਂ ਚਾਹੀਦੀ, ਸ਼ਾਂਤੀ ਚਾਹੀਦੀ ਹੈ।

Related Post