
ਵਿਦੇਸ਼ ’ਚ ਪੁੱਜ ਕੇ ਪੈਸਾ ਕਮਾ ਕੇ ਆਪਣੇ ਸੁਪਨੇ ਸਾਕਾਰ ਕਰਨ ਦੀ ਹੋੜ ’ਚ ਜੁਟੇ ਲੋਕ....
- by Jasbeer Singh
- September 6, 2024
-1725616332.jpg)
ਲੁਧਿਆਣਾ - ਵਿਦੇਸ਼ ’ਚ ਪੁੱਜ ਕੇ ਪੈਸਾ ਕਮਾ ਕੇ ਆਪਣੇ ਸੁਪਨੇ ਸਾਕਾਰ ਕਰਨ ਦੀ ਹੋੜ ’ਚ ਜੁਟੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਵਿਦੇਸ਼ ਪੁੱਜਣ ਦੀ ਝਾਕ ’ਚ ਲੱਗੇ ਰਹਿੰਦੇ ਹਨ, ਜਿਸ ਕਾਰਨ ਮੋਟੀ ਰਕਮ ਖਰਚ ਕਰ ਕੇ ਉਹ ਨਾਜਾਇਜ਼ ਤੌਰ ’ਤੇ ਵਿਦੇਸ਼ ’ਚ ਪੁੱਜਦੇ ਹਨ। ਮਿਲੇ ਅੰਕੜਿਆਂ ਅਨੁਸਾਰ ਇਸ ਜੂਨ 2024 ’ਚ ਲਗਭਗ 5000 ਬਿਨਾਂ ਦਸਤਾਵੇਜ਼ਾਂ ਵਾਲੇ ਭਾਰਤੀ ਪ੍ਰਵਾਸੀ ਕੈਨੇਡਾ ਦੇ ਰਸਤੇ ਯੂ. ਐੱਸ. ’ਚ ਪ੍ਰਵੇਸ਼ ਕਰ ਗਏ।ਪਿਛਲੇ ਸਾਲ ਦੀ ਤੁਲਨਾ ’ਚ ਇਹ 5 ਗੁਣਾ ਵਾਧਾ ਹੋਇਆ ਹੈ, ਜੋ ਕਿ ਦੋਵੇਂ ਦੇਸ਼ਾਂ ਲਈ ਇਕ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ, ਜੋ ਬਿਹਤਰ ਭਵਿੱਖ ਦੀ ਭਾਲ ’ਚ ਪੁੱਜੇ, ਜੋ ਕਿ ਪਹਿਲਾਂ ਕਾਨੂੰਨੀ ਰੂਪ ’ਚ ਕੈਨੈਡਾ ਆਏ ਅਤੇ ਬਾਅਦ ਵਿਚ ਜੋ ਰੋਜ਼ਗਾਰ ਦੇ ਮੌਕਿਆਂ, ਸਬੰਧਾਂ ਜਾਂ ਅਮਰੀਕੀ ਇਮੀਗ੍ਰੇਸ਼ਨ ਪਾਲਿਸੀ ’ਚ ਕਥਿਤ ਫਾਇਦਿਆਂ ਅਤੇ ਹੋਰ ਕਾਰਨਾਂ ਕਾਰਨ ਕਿਸੇ ਨਾ ਕਿਸੇ ਤਰ੍ਹਾਂ ਨਾਲ ਅਮਰੀਕਾ ਵਿਚ ਜਾਣਾ ਬਿਹਤਰ ਸਮਝਿਆ।ਦੇਖਿਆ ਗਿਆ ਹੈ ਕਿ ਕੁਝ ਸਮੇਂ ਤੋਂ ਮੈਕਸੀਕੋ ਬਾਰਡਰ ਦੀ ਬਜਾਏ ਕੈਨੇਡਾ ਬਾਰਡਰ ਤੋਂ ਯੂ. ਐੱਸ. ’ਚ ਐਂਟਰੀ ਕਰਨ ਦੇ ਗ੍ਰਾਫ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਯੂ. ਐੱਸ. ਨੇ ਕੈਨੇਡਾ ਸਰਕਾਰ ਨੂੰ ਆਪਣੀਆਂ ਉਦਾਰ ਵੀਜ਼ਾ ਨੀਤੀਆਂ ਬਾਰੇ ਵੀ ਚਿੰਤਾ ਪ੍ਰਗਟਾਈ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਅੰਤਰਰਾਸ਼ਟਰੀ ਵਿਦਿਆਰਥੀ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ’ਚ ਦਾਖਲ ਹੋ ਰਹੇ ਹਨ। ਬਿਨਾਂ ਦਸਤਾਵੇਜ਼ਾਂ ਦੇ ਦੇਸ਼ ’ਚ ਦਾਖਲ ਹੋਣ ਦੀਆਂ ਵਧਦੀਆਂ ਚੁਣੌਤੀਆਂ ਕਾਰਨ 3 ਦੇਸ਼ ਅਮਰੀਕਾ, ਕੈਨੇਡਾ ਅਤੇ ਯੂ. ਕੇ. ਇਮੀਗ੍ਰੇਸ਼ਨ ਨੀਤੀਆਂ ਦਾ ਮੁਲਾਂਕਣ ਕਰ ਰਹੇ ਹਨ।