post

Jasbeer Singh

(Chief Editor)

Patiala News

'ਹਲਕਾ ਨਾਭਾ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦਾ ਦਿਲੋਂ ਸਾਥ ਦੇਣ ਦੀ ਸਹੁੰ ਖਾਧੀ'

post-img

'ਯੁੱਧ ਨਸ਼ਿਆਂ ਵਿਰੁੱਧ' 'ਹਲਕਾ ਨਾਭਾ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦਾ ਦਿਲੋਂ ਸਾਥ ਦੇਣ ਦੀ ਸਹੁੰ ਖਾਧੀ' -ਨਸ਼ਾ ਮੁਕਤੀ ਮਾਰਚ ਪੰਜਾਬ ਸਰਕਾਰ ਦੀ ਭਵਿੱਖ ਮੁਖੀ ਸੋਚ ਦਾ ਨਤੀਜਾ-ਗੁਰਦੇਵ ਸਿੰਘ ਦੇਵ ਮਾਨ -ਹਲਕੇ ਦੇ 142 ਪਿੰਡਾਂ ਸਮੇਤ ਨਾਭਾ ਤੇ ਭਾਦਸੋਂ ਸ਼ਹਿਰ 'ਚ 'ਯੁੱਧ ਨਸ਼ਿਆਂ ਵਿਰੁੱਧ' ਦੀ ਕਾਮਯਾਬੀ ਲਈ ਦਿਨ ਰਾਤ ਕੰਮ ਕਰ ਰਿਹਾ ਹਾਂ - ਦੇਵ ਮਾਨ -ਵਿਧਾਇਕ ਵੱਲੋਂ ਕੱਢੀ ਨਸ਼ਾ ਮੁਕਤੀ ਯਾਤਰਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਨਾਭਾ, ਭਾਦਸੋਂ, 20 ਮਈ : ਹਲਕਾ ਨਾਭਾ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦਾ ਦਿਲੋਂ ਸਾਥ ਦੇਣ ਦੀ ਸਹੁੰ ਖਾਧੀ ਹੈ। ਇਹ ਪ੍ਰਗਟਾਵਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕੀਤਾ, ਉਹ ਹਲਕੇ ਦੇ ਪਿੰਡਾਂ ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ਾ ਮੁਕਤੀ ਮਾਰਚ ਨੂੰ ਲੈਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਦੇਵ ਮਾਨ ਦੀ ਅਗਵਾਈ ਹੇਠ ਨਸ਼ਾ ਮੁਕਤੀ ਯਾਤਰਾ ਰਾਮਪੁਰ ਸਹੀਏਵਾਲ, ਟੌਹੜਾ, ਤਰਖੇੜੀ ਕਲਾਂ, ਪਾਲੀਆਂ ਖੁਰਦ, ਮੋਹਲ ਗਵਾਰਾ, ਪਾਲੀਆ ਖੁਰਦ ਆਦਿ ਪਿੰਡਾਂ 'ਚ ਲੋਕਾਂ ਨੇ ਸਹੁੰ ਖਾਧੀ ਕਿ ਉਹ ਆਪਣੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦਾ ਦਿਲੋਂ ਸਾਥ ਦੇਣਗੇ। ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਲੋਕਾਂ ਦਾ ਇਸ ਕਦਰ ਸਹਿਯੋਗ ਦੇਖਦੇ ਹੋਏ ਉਨ੍ਹਾਂ ਨੂੰ ਪੱਕਾ ਵਿਸ਼ਵਾਸ਼ ਹੈ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਯੁੱਧ ਤਹਿਤ ਕੋਈ ਵੀ ਕੋਈ ਵੀ ਨਸ਼ਾ ਤਸਕਰ ਪੰਜਾਬ 'ਚ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਹਲਕੇ ਦੇ 142 ਪਿੰਡਾਂ ਸਮੇਤ ਨਾਭਾ ਤੇ ਭਾਦਸੋਂ ਦੀ ਹਰ ਵਾਰਡ 'ਚ ਦਿਨ ਰਾਤ ਇੱਕ ਕਰਕੇ ਜਾਣਗੇ। ਇਸ ਦੌਰਾਨ ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ ਸਮੇਤ ਨਸ਼ਾ ਮੁਕਤੀ ਮੋਰਚਾ ਹਲਕਾ ਨਾਭਾ ਦੇ ਕੋਆਰਡੀਨੇਟਰ ਭੁਪਿੰਦਰ ਕੱਲਰਮਾਜਰੀ, ਕਪਿਲ ਮਾਨ, ਮਨਪ੍ਰੀਤ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ ਨਾਭਾ, ਧਰਮਿੰਦਰ ਸਿੰਘ ਸੁਖੇਵਾਲ ਯੂਥ ਆਗੂ, ਸਰਪੰਚ ਮਨਜੀਤ ਸਿੰਘ ਫਤਿਹਪੁਰ, ਰਾਜਿੰਦਰ ਸਿੰਘ ਕਾਲਾ, ਮਾਸਟਰ ਸਤਨਾਮ ਪਾਲੀਆ, ਕਰਮਾ ਟੌਪਰ, ਗੁਰਪ੍ਰੀਤ ਮੋਹਲਗਵਾਰਾ, ਗੁਰਪ੍ਰੀਤ ਗੁਰੀ ਪਾਲੀਆ ਕਲਾ, ਸਰਪੰਚ ਟੋਨਾ ਮੂੰਗੋ, ਗੁਰਪ੍ਰੀਤ ਮੱਲੇਵਾਲ, ਪੱਪੀ ਬਿਰਧਨੋ, ਰਾਜ ਟੌਹੜਾ, ਸਾਬਕਾ ਸਰਪੰਚ ਹਰਭਜਨ ਸਿੰਘ ਦੰਦਰਾਲਾ ਢੀਂਡਸਾ, ਬਲਾਕ ਪ੍ਰਧਾਨ ਕਾਲਾ ਕਿਤਾਬਾ ਵਾਲਾ, ਸਰਪੰਚ ਕੁਲਵਿੰਦਰ ਕੌਰ ਪਾਲੀਆ ਖੁਰਦ, ਸਮੂਹ ਆਮ ਆਦਮੀ ਪਾਰਟੀ ਵਲੰਟੀਅਰ ਤੋਂ ਇਲਾਵਾ ਨਗਰ ਵਾਸੀ ਵੀ ਮੌਜੂਦ ਸਨ। ਪਿੰਡਾਂ 'ਚ ਨਾਭਾ ਦੇ ਬੀ.ਡੀ.ਪੀ.ਓ, ਭਾਦਸੋਂ ਤੇ ਨਾਭਾ ਦੇ ਥਾਣਾ ਮੁਖੀ ਤੇ ਸਿਹਤ ਵਿਭਾਗ ਤੋਂ ਐਸ.ਐਮ.ਓਜ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Related Post