post

Admin

(Chief Editor)

ਪਤੰਜਲੀ ਆਯੁਰਵੇਦ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ .....

post-img

ਦੇਸ਼ : ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸੀਬਤਾਂ ਖਤਮ ਨਹੀਂ ਹੋ ਰਹੀਆਂ ਹਨ। ਪਤੰਜਲੀ ਆਯੁਰਵੇਦ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਬ੍ਰਾਂਡ ਦੇ ਹਰਬਲ ਟੂਥ ਪਾਊਡਰ ‘ਦਿਵਿਆ ਦੰਤ ਮੰਜਨ’, ਜਿਸ ਨੂੰ ਸ਼ਾਕਾਹਾਰੀ ਦੱਸਿਆ ਗਿਆ ਹੈ, ਵਿੱਚ ਮਾਸਾਹਾਰੀ ਤੱਤ ਸ਼ਾਮਲ ਹਨ। ਪਟੀਸ਼ਨਕਰਤਾ ਦੇ ਵਕੀਲ ਨੇ ਦਾਅਵਾ ਕੀਤਾ ਕਿ ਹਾਲਾਂਕਿ ‘ਦਿਵਯ ਦੰਤ ਮੰਜਨ’ ਨੂੰ ‘ਹਰੇ ਬਿੰਦੀ’ ਦੇ ਨਾਲ ਵੇਚਿਆ ਜਾ ਰਿਹਾ ਹੈ, ਜੋ ਦਰਸਾਉਂਦਾ ਹੈ ਕਿ ਇਹ ਇੱਕ ਸ਼ਾਕਾਹਾਰੀ ਵਸਤੂ ਹੈ, ਇਸ ਦੰਦਾਂ ਦੇ ਮੈਡੀਕਲ ਉਤਪਾਦ ਵਿੱਚ ਮੱਛੀ ਦਾ ਅਰਕ ਹੁੰਦਾ ਹੈ, ਜੋ ਇੱਕ ਮਾਸਾਹਾਰੀ ਸਮੱਗਰੀ ਹੈ।ਜਸਟਿਸ ਸੰਜੀਵ ਨਰੂਲਾ ਨੇ ਵਕੀਲ ਯਤਿਨ ਸ਼ਰਮਾ ਦੁਆਰਾ ਦਾਇਰ ਪਟੀਸ਼ਨ ‘ਤੇ ਕੇਂਦਰ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਦੇ ਨਾਲ-ਨਾਲ ਪਤੰਜਲੀ, ਦਿਵਿਆ ਫਾਰਮੇਸੀ, ਯੋਗ ਗੁਰੂ ਰਾਮਦੇਵ ਅਤੇ ਹੋਰ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ।

Related Post

Instagram