

ਬੱਚੇ ਨੂੰ ਅਗਵਾ ਕਰਨ ਵਾਲੇ ਪਿਤਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ ਨਵੀਂ ਦਿੱਲੀ, 13 ਜੂਨ 2025 : ਵਿਦੇਸ਼ੀ ਧਰਤੀ ਕੈਨੇਡਾ ਵਿਖੇ ਆਪਣੇ ਹੀ ਬੱਚੇ ਨੂੰ ਪਿਛਲੇ ਸਾਲ ਜੁਲਾਈ ਵਿਚ ਕੈਨੇਡਾ ਤੋਂ ਅਗਵਾ ਕਰਕੇ ਭਾਰਤ ਲਿਆਉਣ ਵਾਲੇ ਪਿਤਾ ਕਪਿਲ ਸੂਨਕ ਨੂੰ ਮੁੜ ਕੈਨੇਡਾ ਪਹੁੰਚਣ ਤੇ ਟੋਰਾਂਟੋ ਹਵਾਈ ਅੱਡੇ ਤੇ ਉਤਰਦਿਆਂ ਹੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੱਚਾ ਅਗਵਾ ਕਰਨ ਪਿੱਛੇ ਕੀ ਹੈ ਰਾਮ ਕਹਾਣੀ ਕਪਿਲ ਸੂਨਕ ਨਾਮ ਦੇ 48 ਸਾਲਾ ਵਿਅਕਤੀ ਜਿਸਦਾ ਵਿਆਹ ਕੈਮਿਲਾ ਵਿਲਾਸ ਨਾਮਕ ਮਹਿਲਾ ਨਾਲ ਹੋਇਆ ਸੀ ਦੇ ਕੋਲ ਇਕ ਪੁੱਤਰ ਵੀ ਸੀ ਪਰ ਕਪਿਲ ਸੂਨਕ ਤੇ ਉਸਦੀ ਆਪਣੀ ਦੀ ਆਪਸ ਵਿਚ ਨਾ ਬਣਨ ਦੇ ਚਲਦਿਆਂ ਕੈਨੇਡੀਅਨ ਕੋਰਟ ਵਿਚ ਚੱਲ ਰਹੇ ਕੇਸ ਦੌਰਾਨ ਵੀ ਜੱਜ ਵਲੋਂ ਹੁਕਮ ਕੀਤੇ ਗਏ ਸਨ ਕਿ ਬੱਚਾ ਮਾਂ ਦੇ ਹਵਾਲੇ ਕੀਤਾ ਜਾਵੇ ਤੇ ਬੱਚੇ ਦੇ ਪਿਤਾ ਕਪਿਲ ਸੂਨਕ ਨੂੰ ਬੱਚੇ ਤੋਂ ਦੂਰ ਰਹਿਣ ਲਈ ਵੀ ਆਖਿਆ ਗਿਆ ਸੀ, ਜਿਸ ਸਭ ਦੇ ਚਲਦਿਆਂ ਕਪਿਲ ਸੂਨਕ ਵਲੋਂ ਆਪਣੇ ਹੀ ਬੱਚੇ ਨੂੰ ਕੋਰਟਾਂ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਪਿਲ ਸੂਨਕ ਵਲੋਂ ਬੱਚੇ ਨੂੰ ਕੇਅਰ ਸੈਂਟਰ ਤੋਂ ਅਗਵਾ ਕਰਕੇ ਭਾਰਤ ਲਿਆਂਦਾ ਗਿਆ, ਜਿਸਦੇ ਚਲਦਿਆਂ ਬੱਚੇ ਦੀ ਮਾਂ ਕੈਮਿਲਾ ਵਿਲਾਸ ਵੀ ਭਾਰਤ ਆ ਗਈ ਤੇ ਭਾਰਤੀ ਨਿਆਂ ਪ੍ਰਣਾਲੀ ਤਹਿਤ ਕੋਰਟ ਕੇਸ ਕਰਨ ਤੋਂ ਬਾਅਦ ਕੋਰਟ ਤੋਂ ਪ੍ਰਾਪਤ ਹੁਕਮਾਂ ਤਹਿਤ ਬੱਚੇ ਦੀ ਹਵਾਲਗੀ ਲੈਂਦਿਆਂ ਹੀ ਵਾਪਸ ਚਲੀ ਗਈ। ਅਜਿਹਾ ਸਭ ਹੋਣ ਤੋ਼ ਬਾਅਦ ਜਦੋਂ ਹਾਲ ਹੀ ਵਿਚ ਬੱਚੇ ਦੇ ਪਿਤਾ ਕਪਿਲ ਸੂਨਕ ਵਲੋ਼ ਵੀ ਮੁੜ ਕੈਨੇਡਾ ਪਹੁੰਚ ਕੀਤੀ ਗਈ ਤਾਂ ਕੈਨੇਡੀਅਨ ਕੋਰਟ ਵਲੋਂ ਜਾਰੀ ਕੀਤੇ ਗਏ ਬੱਚਾ ਅਗਵਾ ਕਰਨ ਦੇ ਜੁਰਮ ਅਧੀਨ ਗ੍ਰਿ਼ਫ਼ਤਾਰ ਕੀਤੇ ਜਾਣ ਤਹਿਤ ਟੋਰਾਂਟੋ ਪੁਲਸ ਵਲੋਂ ਕਪਿਲ ਸੂਨਕ ਨੂੰ ਗ੍ਰਿਫ਼ਤਾਰ ਕੀਤਾ ਗਿਆ।