
ਪੁਲਸ ਨੇ ਕੀਤਾ ਅੰਮ੍ਰਿਤਸਰ ਬਾਈਪਾਸ `ਤੇ ਪੁਲ਼ਸ ਚੌਂਕੀ ਦੇ ਬਾਹਰ ਧਮਾਕਾ ਕਰਨ ਵਾਲੇ ਮੁਲਜ਼ਮਾਂ ਦਾ ਅਨਕਾਊਂਟਰ
- by Jasbeer Singh
- February 10, 2025

ਪੁਲਸ ਨੇ ਕੀਤਾ ਅੰਮ੍ਰਿਤਸਰ ਬਾਈਪਾਸ `ਤੇ ਪੁਲ਼ਸ ਚੌਂਕੀ ਦੇ ਬਾਹਰ ਧਮਾਕਾ ਕਰਨ ਵਾਲੇ ਮੁਲਜ਼ਮਾਂ ਦਾ ਅਨਕਾਊਂਟਰ ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਬਾਈਪਾਸ ਦੇ ਉੱਪਰ ਬੰਦ ਪਈ ਪੁਲਸ ਚੌਂਕੀ ਦੇ ਬਾਹਰ ਧਮਾਕਾ ਹੋਣ ਦੇ ਮਾਮਲੇ ਵਿਚ ਪੁਲਸ ਜਿਸਨੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਨੂੰ ਜਦੋਂ ਉਹ ਬਰਾਮਦਗੀ ਕਰਵਾਉਣ ਲਈ ਅਜਨਾਲਾ ਰੋਡ ਤੇ ਲੈ ਕੇ ਗਈ ਤਾਂ ਉਹਨਾਂ ਵਿਚੋਂ ਦੋ ਆਰੋਪੀਆਂ ਵੱਲੋਂ ਪੁਲਸ ਤੇ ਹੀ ਹਮਲਾ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਪੁਲਸ ਵੱਲੋਂ ਉਹਨਾਂ ਦੋ ਵਿਅਕਤੀਆਂ ਦਾ ਇਨਕਾਊਂਟਰ ਕੀਤਾ ਗਿਆ, ਜਿਸ ਵਿੱਚ ਉਹ ਦੋਨੇ ਵਿਅਕਤੀ ਜਖਮੀ ਹੋ ਗਏ । ਇਸ ਮੌਕੇ ਘਟਨਾ ਸਥਲ ਤੇ ਪੁੱਜੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਪੁਲਸ ਨੂੰ ਬੜੀ ਵਡੀ ਕਾਮਯਾਬੀ ਹਾਸਿਲ ਹੋਈ ਹੈ । ਉਹਨਾਂ ਕਿਹਾ ਕਿ ਸਾਡੀ ਪੁਲਸ ਟੀਮ ਨੇ ਤਿੰਨ ਗੈਂਗਸਟਰ ਕਾਬੂ ਕੀਤੇ ਹਨ। ਜੋ ਕਿ ਵਿਦੇਸ਼ਾਂ ਵਿੱਚ ਬੈਠੇ ਹੈਪੀ ਪਾਸੀਆ ਤੇ ਉਸਦੇ ਸਾਥੀਆਂ ਦੇ ਇਸ਼ਾਰੇ ਦੇ ਕੰਮ ਕਰਦੇ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੋਲੋਂ 1 ਪਿਸਟਲ 47 ਤੇ ਕੁੱਝ ਜਿੰਦਾ ਰੋਂਦ, ਇੱਕ ਗਲਾਕ ਪਿਸਤੌਲ .30 ਬੋਰ ਤੇ ਇੱਕ ਹੋਰ ਪਿਸਤੌਲ 32 ਬੋਰ ਦੀ ਬ੍ਰਾਮਦ ਕੀਤੇ । ਇਹ ਤਿੰਨੋਂ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਇਹਨਾਂ ਦੇ ਨਾਲ ਲਵਪ੍ਰੀਤ ਸਿੰਘ ਬੂਟਾ ਸਿੰਘ ਅਤੇ ਕਰਨਦੀਪ ਸਿੰਘ ਹੈ । ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਜਦੋਂ ਰਿਕਵਰੀ ਕਰਨ ਲੱਗੇ ਤਾਂ ਲਵਪ੍ਰੀਤ ਸਿੰਘ ਵੱਲੋਂ ਸਾਡੇ ਅਧਿਕਾਰੀ ਗੁਰਜੀਤ ਸਿੰਘ ਦੀ ਪਿਸਤੋਲ ਫੜ ਕੇ ਗੋਲੀ ਚਲਾਈ ਗਈ ਪਰ ਗੋਲੀ ਕਿਸੇ ਪੁਲਿਸ ਅਧਿਕਾਰੀ ਨੂੰ ਨਹੀਂ ਲੱਗੀ, ਜਿਸ ਦੇ ਚਲਦੇ ਸਾਡੇ ਪੁਲਿਸ ਅਧਿਕਾਰੀਆਂ ਵੱਲੋਂ ਜਵਾਬੀ ਫਾਇਰਿੰਗ ਕਰਦੇ ਹੋਏ ਲਵਪ੍ਰੀਤ ਸਿੰਘ ਤੇ ਬੂਟਾ ਸਿੰਘ ਦੀ ਲੱਤ ਵਿੱਚ ਗੋਲੀ ਵੱਜੀ ਤੇ ਉਹ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ । ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀ ਫਤਿਹਗੜ੍ਹ ਚੂੜੀਆਂ ਰੋਡ ਤੇ ਜੋ ਧਮਾਕਾ ਹੋਇਆ ਸੀ ਉਹ ਵੀ ਇਹਨਾਂ ਵੱਲੋਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹਨਾਂ ਨੂੰ ਜੋ ਹਥਿਆਰ ਸਪਲਾਈ ਹੁੰਦੇ ਹਨ ਉਹ ਬੂਟਾ ਸਿੰਘ ਦਾ ਭਰਾ ਜੋ ਦੁਬਈ ਵਿੱਚ ਬੈਠਾ ਹੈ ਜਿਸ ਦੇ ਹੈਪੀ ਪਾਸਿਆ ਤੇ ਹੋਰ ਸਾਥੀਆਂ ਦੇ ਨਾਲ ਸੰਬੰਧ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.