post

Jasbeer Singh

(Chief Editor)

crime

ਸਿਵਲ ਹਸਪਤਾਲ ਚੋਂ ਭੱਜ ਰਹੇ ਗੈਂਗਸਟਰ ਨੂੰ ਪੁਲਸ ਮੁਲਾਜਮਾਂ ਫੜਿਆ

post-img

ਸਿਵਲ ਹਸਪਤਾਲ ਚੋਂ ਭੱਜ ਰਹੇ ਗੈਂਗਸਟਰ ਨੂੰ ਪੁਲਸ ਮੁਲਾਜਮਾਂ ਫੜਿਆ ਤਰਨਤਾਰਨ : ਪੰਜਾਬ ਦੇ ਸ਼ਹਿਰ ਤਰਨਤਾਰਨ ਦੇ ਸਿਵਲ ਹਸਪਤਾਲ ਚੋਂ ਗੈਂਗਸਟਰ ਵੱਲੋਂ ਭੱਜਣ ਦੀ ਕੋਸਿ਼ਸ਼ ਉਸ ਵੇਲੇ ਨਾਕਾਮ ਹੋ ਗਈ ਜਦੋਂ ਉਥੇ ਮੌਜੂਦ ਪੁਲਸ ਮੁਲਾਜਮਾਂ ਵਲੋਂ ਫੌਰੀ ਕਾਰਵਾਈ ਕਰਦਿਆਂ ਉਸਨੂੰ ਪਕੜ ਲਿਆ ਗਿਆ । ਪ੍ਰਾਪਤ ਜਾਣਕਾਰੀ ਮੁਤਾਬਿਕ ਜ਼ਖਮੀ ਹਾਲਤ ’ਚ ਗੈਂਗਸਟਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਮੁੜ ਤੋਂ ਕਾਬੂ ਕਰ ਲਿਆ । ਦੱਸਣਯੋਗ ਹੈ ਕਿ ਤੜਕਸਾਰ ਸਵੇਰੇ ਗੈਂਗਸਟਰਾਂ ਤੇ ਪੁਲਸ ਵਿਚਾਲੇ ਐਨਕਾਊਂਟਰ ਹੋਇਆ । ਇਸ ਐਨਕਾਊਂਟਰ ਦੌਰਾਨ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਸੀ, ਜਿਸ ਵਿੱਚੋਂ ਗੈਂਗਸਟਰ ਗੁਰਲਾਲ ਜੀਤ ਸਿੰਘ ਨਾਂ ਦੇ ਬਦਮਾਸ਼ ਨੂੰ ਗੋਲੀ ਲੱਗੀ ਸੀ, ਜਿਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਤਰਨਤਾਰਨ ’ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ ਪਰ ਗੈਂਗਸਟਰ ਨੇ ਹਸਪਤਾਲ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ । ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਪ੍ਰਭ ਦਾਸੂਵਾਲ ਵੱਲੋਂ ਵਲਟੋਹਾ ਅਤੇ ਖੇਮਕਰਨ ਇਲਾਕੇ ’ਚ ਲਗਾਤਾਰਾ ਲੋਕਾਂ ਨੂੰ ਫੋਨ ਕਰਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਸੀ । ਪ੍ਰਭ ਦਾਸੂਵਾਲ ਦੇ ਫੜੇ ਗਏ ਵਿਅਕਤੀਆਂ ਵੱਲੋਂ ਫਿਰੌਤੀ ਦੀ ਰਕਮ ਨਾ ਦੇਣ ਵਾਲੇ ਲੋਕਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਟਿਕਾਣਿਆਂ ’ਤੇ ਗੋਲੀਆਂ ਚਲਾਈਆਂ ਜਾਂਦੀਆਂ ਸੀ ਪਰ ਇਨ੍ਹਾਂ ਗੈਂਗਸਟਰਾਂ ਨੂੰ ਪੁਲਸ ਨੇ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ ਪਰ ਇਸ ਦੌਰਾਨ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋਇਆ ਸੀ, ਜਿਸ ਨੂੰ ਹਸਪਤਾਲ ਦੀ ਸਪੈਸ਼ਲ ਵਾਰਡ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦੀ ਮੁਸਤੈਦੀ ਦੇ ਚੱਲਦਿਆਂ ਭੱਜ ਰਹੇ ਬਦਮਾਸ਼ ਗੁਰਲਾਲਜੀਤ ਸਿੰਘ ਨੂੰ ਮੁੜ ਕਾਬੂ ਕੀਤਾ । ਮਾਮਲੇ ਸਬੰਧੀ ਤਰਨਤਾਰਨ ਪੁਲਸ ਦੇ ਡੀ. ਐਸ. ਪੀ. ਨੇ ਦੱਸਿਆ ਕਿ ਬਦਮਾਸ਼ ਗੁਰਲਾਲ ਜੀਤ ਸਿੰਘ ਤਰਨਤਾਰਨ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੀ ਉਸ ਵੱਲੋਂ ਸੁਰੱਖਿਆ ’ਚ ਖੜੇ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਤੈਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਪਿੱਛਾ ਕਰਕੇ ਮੁੜ ਕਾਬੂ ਕਰ ਲਿਆ ਗਿਆ ।

Related Post