ਬਰੇਲੀ ਹਿੰਸਾ ਮਾਮਲੇ ਵਿਚ ਪੁਲਸ ਨੇ ਮੌਲਾਨਾ ਤੌਕੀਰ ਰਜ਼ਾ ਸਮਤੇ 8 ਲੋਕਾਂ ਨੂੰ ਭੇਜਿਆ ਜੇਲ੍ਹ
- by Jasbeer Singh
- September 27, 2025
ਬਰੇਲੀ ਹਿੰਸਾ ਮਾਮਲੇ ਵਿਚ ਪੁਲਸ ਨੇ ਮੌਲਾਨਾ ਤੌਕੀਰ ਰਜ਼ਾ ਸਮਤੇ 8 ਲੋਕਾਂ ਨੂੰ ਭੇਜਿਆ ਜੇਲ੍ਹ ਉੱਤਰ ਪ੍ਰਦੇਸ਼, 27 ਸਤੰਬਰ 2025 : ਭਾਰਤ ਦੇਸ਼ ਦੇ ਸ਼ਹਿਰ ਬਰੇਲੀ ਵਿੱਚ ਸ਼ੁੱਕਰਵਾਰ ਨੂੰ ਹੋਈ ਅਸ਼ਾਂਤੀ ਅਤੇ ਹਿੰਸਾ ਤੋਂ ਬਾਅਦ ਪੁਲਸ ਨੇ ਮੌਲਾਨਾ ਤੌਕੀਰ ਰਜ਼ਾ ਨੂੰ ਗ੍ਰਿਫ਼ਤਾਰ ਕਰਕੇ ਰਜ਼ਾ ਸਮੇਤ ਅੱਠ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ। ਬਰੇਲੀ ਹਿੰਸਾ ਸਬੰਧੀ 31 ਲੋਕਾਂ ਨੂੰ ਲਿਆ ਗਿਆ ਹੈ ਹਿਰਾਸਤ ਵਿਚ ਇਸ ਤੋਂ ਇਲਾਵਾ ਪੁਲਿਸ ਨੇ ਬਰੇਲੀ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ 31 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ । 2 ਹਜ਼ਾਰ ਪੱਥਰਬਾਜ਼ਾਂ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਹੈ।ਹਿੰਸਾ ਵਾਲੀ ਥਾਂ ਤੋਂ ਪਿਸਤੌਲ ਅਤੇ ਪੈਟਰੋਲ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਪੂਰੇ ਬਰੇਲੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ ।ਮੌਜੂਦਾ ਵਿੱਚ, ਸਥਿਤੀ ਆਮ ਜਾਪਦੀ ਹ ੈ। ਇਸ ਮਾਮਲੇ ਵਿੱਚ ਹੁਣ ਤੱਕ ਦਸ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਕੀ ਦੱਸਿਆ ਐਸ. ਐਸ. ਪੀ. ਨੇ ਐਸ. ਐਸ. ਪੀ. ਨੇ ਦੱਸਿਆ ਕਿ ਹਿੰਸਾ ਵਿੱਚ ਬਾਹਰੀ ਲੋਕ ਸ਼ਾਮਲ ਸਨ।ਨਦੀਮ ਨਾਮ ਦਾ ਇੱਕ ਵਿਅਕਤੀ ਵੀ ਇੱਕ ਦੋਸ਼ੀ ਹੈ ਜੋ ਇਸ ਸਮੇਂ ਫਰਾਰ ਹੈ। ਉਸਦੀ ਭਾਲ ਜਾਰੀ ਹੈ। ਨਦੀਮ ਫੋਨ ਕਾਲਾਂ ਅਤੇ ਵਟਸਐਪ ਰਾਹੀਂ ਕਈ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਮੌਲਾਨਾ ਨੂੰ ਬਰੇਲੀ ਜੇਲ੍ਹ ਭੇਜ ਦਿੱਤਾ ਗਿਆ ਹੈ । ਘਟਨਾ ਵਿੱਚ 22 ਪੁਲਿਸ ਵਾਲੇ ਜ਼ਖਮੀ ਹੋਏ ਹਨ । ਘਟਨਾ ਸਥਾਨ ਤੋਂ ਇੱਕ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ । ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਸੱਦਾ ਦੇਣ ਲਈ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਸੀ ਅਤੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ। 31 ਲੋਕ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
