
ਥਾਣਾ ਕੋਤਵਾਲੀ ਨੇ ਕੀਤਾ ਦੋ ਵਿਰੁੱਧ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਣ ਤੇ ਕੇਸ ਦਰਜ
- by Jasbeer Singh
- July 26, 2024

ਥਾਣਾ ਕੋਤਵਾਲੀ ਨੇ ਕੀਤਾ ਦੋ ਵਿਰੁੱਧ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਣ ਤੇ ਕੇਸ ਦਰਜ ਪਟਿਆਲਾ, 26 ਜੁਲਾਈ () : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਣ ਤੇ ਧਾਰਾ 303 (2), 3 (5) ਬੀ. ਐਨ. ਐਸ. ਅਤੇ ਵਾਧਾ ਜੁਰਮ ਤਹਿਤ 317 (2) ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਸਨੀ ਪੁੱਤਰ ਰਾਮ ਆਸਰਾ ਵਾਸੀ ਲੱਕੜ ਮੰਡੀ ਪਟਿਆਲਾ ਅਤੇ ਘਨਈਆ ਕੁਮਾਰ ਪੁੱਤਰ ਅਨਿਲ ਸ਼ਰਮਾ ਵਾਸੀ ਬੀਰ ਸਿੰਘ ਧੀਰ ਸਿੰਘ ਕਲੋਨੀ ਨੇੜੇ ਲੱਕੜ ਮੰਡੀ ਪਟਿਆਲਾ ਸ਼ਾਮਲ ਹਨ। ਪੁਲਸ ਮੁਤਾਬਕ ਹੌਲਦਾਰ ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਚ ਸਨੌਰੀ ਅੱਡਾ ਪਟਿਆਲਾ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਚੋਰੀਆਂ ਕਰਨ ਦੇ ਆਦੀ ਹਨ ਅਤੇ ਅੱਜ ਵੀ ਚੋਰੀ ਕੀਤੇ ਮੋਟਰਸਾਈਕਲ ਨੂੰ ਰੰਗੇਸ਼ਾਹ ਕਾਲੋਨੀ ਪਟਿਆਲਾ ਕੋਲ ਖਾਲੀ ਪਲਾਟ ਵਿਚ ਮੋਟਰਸਾਈਕਲ ਨੂੰ ਲੁਕਾਉਣ ਦੀ ਤਾਕ ਵਿਚ ਘੁੰਮ ਰਹੇ ਹਨ ਨੂੰ ਕਾਬੂ ਕਰਕੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।