Crime
0
ਥਾਣਾ ਕੋਤਵਾਲੀ ਨਾਭਾ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਚੋਰੀ ਕਰਨ ਦਾ ਕੇਸ ਦਰਜ
- by Jasbeer Singh
- June 8, 2025
ਥਾਣਾ ਕੋਤਵਾਲੀ ਨਾਭਾ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਚੋਰੀ ਕਰਨ ਦਾ ਕੇਸ ਦਰਜ ਨਾਭਾ, 8 ਜੂਨ : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਵੱਖ ਵੱਖ ਧਾਰਾਵਾਂ 331, 305 ਬੀ. ਐਨ. ਐਸ. ਤਹਿਤ ਦੁਕਾਨ ਵਿਚੋਂ ਕੁੱਝ ਬੈਟਰੇ, ਬੈਟਰੀਆਂਅਤੇ ਇਨਵਰਟਰ ਚੋਰੀ ਕਰ ਲੈਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਪ੍ਰਵੀਨ ਕੁਮਾਰ ਪੁੱਤਰ ਚੰਦਰਭਾਨ ਵਾਸੀ ਹਰੀਦਾਸ ਕਾਲੋਨੀ ਪਟਿਆਲਾ ਨੇ ਦੱਸਿਆ ਕਿ ਉਸਦੀ ਪਟਿਆਲਾ ਰੋਡ ਨਾਭਾ ਤੇ ਤ੍ਰਿਵੈਣੀ ਪੈਲੇਸ ਦੇ ਸਾਹਮਣੇ ਸੁਪਰ ਡੀਲਕਸ ਬੈਟਰੀ ਸਰਵਿਸ ਦੇ ਨਾਮ ਤੇ ਦੁਕਾਨ ਹੈਤੇ 4-5 ਜੂਨ 2025 ਦੀ ਦਰਿਮਆਨੀ ਰਾਤ ਨੂੰਪੰਜ ਛੇ ਨਾ-ਮਾਲੂਮ ਵਿਅਕਤੀਆਨ ਨੇ ਉਸ ਦੀ ਦੁਕਾਨ ਵਿੱਚੋ ਕੁੱਝ ਬੈਟਰੇ, ਬੈਟਰੀਆ ਅਤੇ ਇੰਨਵਰਟਰ ਚੋਰੀ ਕਰ ਲਏ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
