
ਥਾਣਾ ਅਰਬਨ ਐਸਟੇਟ ਪੁਲਸ ਨੇ ਕੀਤਾ ਕਾਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ
- by Jasbeer Singh
- July 30, 2024

ਥਾਣਾ ਅਰਬਨ ਐਸਟੇਟ ਪੁਲਸ ਨੇ ਕੀਤਾ ਕਾਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਪਟਿਆਲਾ, 30 ਜੁਲਾਈ () : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਧਾਰਾ 281, 132 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਏ. ਐਸ. ਆਈ. ਬਲਜਿੰਦਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਫੇਜ 2 ਮਾਰਕੀਟ ਅਰਬਨ ਐਸਟੇਟ ਪਟਿਆਲਾ ਦੇ ਕੋਲ ਮੌਜੁਦ ਸਨ ਤਾਂ ਇਕ ਸਵਿਫਟ ਕਾਰ ਫੇਜ 2 ਪਾਸੋਂ ਆਈ ਜਿਸਦੇ ਬੋਨਟ ਤੇ ਬੱਤੀ ਲੱਗੀ ਹੋਈ ਸੀ ਅਤੇ ਸ਼ੀਸਿ਼ਆਂ ਤੇ ਵੀ ਜਾਲੀਆਂ ਲੱਗੀਆਂ ਹੋਈਆਂ ਸਨ ਨੂੰ ਜਦੋਂ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਡਰਾਈਵਰ ਨੇ ਪਹਿਲਾਂ ਕਾਰ ਹੋਲੀ ਕਰ ਲਈ ਅਤੇ ਫਿਰ ਇਕਦਮ ਰੇਸ ਦੇ ਕੇ ਨਾਕਾਬੰਦੀ ਤੇ ਮੌਜੂਦ ਸਿਪਾਹੀ ਮਨਦੀਪ ਸਿੰਘ ਨੂੰ ਫੇਟ ਮਾਰਦਾ ਹੋਇਆ ਤੇਜ਼ ਰਫ਼ਤਾਰ ਨਾਲ ਸਿ਼ਕਾਇਤਕਰਤਾ ਅਤੇ ਬਾਕੀ ਪੁਲਸ ਪਾਰਟੀ ਤੇ ਕਾਰ ਚੜ੍ਹਾਉਣ ਦੀ ਕੋਸਿ਼ਸ਼ ਕਰਦਾ ਹੋਇਆ ਸਾਥੀਆਂ ਸਣੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।