
ਥਾਣਾ ਸਿਟੀ ਰਾਜਪੁਰਾ ਪੁਲਸ ਨੇ ਕੀਤਾ ਅਣਪਛਾਤੇ ਵਿਕਤੀਆਂ ਵਿਰੁੱਧ ਸਰਕਾਰੀ ਡਿਊਟੀ ਵਿਚ ਅੜਿੱਚਣ ਪਾਉਣ ਤੇ ਕੇਸ ਦਰਜ
- by Jasbeer Singh
- July 30, 2024

ਥਾਣਾ ਸਿਟੀ ਰਾਜਪੁਰਾ ਪੁਲਸ ਨੇ ਕੀਤਾ ਅਣਪਛਾਤੇ ਵਿਕਤੀਆਂ ਵਿਰੁੱਧ ਸਰਕਾਰੀ ਡਿਊਟੀ ਵਿਚ ਅੜਿੱਚਣ ਪਾਉਣ ਤੇ ਕੇਸ ਦਰਜ ਰਾਜਪੁਰਾ, 30 ਜੁਲਾਈ () : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਸਿ਼ਕਾਇਤਕਰਤਾ ਡਾ. ਸੁਖਮਨਜੀਤ ਸਿੰਘ ਏ. ਪੀ. ਜੈਨ ਹਸਪਤਾਲ ਰਾਜਪੁਰਾ ਦੀ ਸਿ਼ਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 132, 221 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਡਾ. ਸੁਖਮਨਜੀਤ ਸਿੰਘ ਨੇ ਦੱਸਿਆ ਕਿ 28 ਜੁਲਾਈ ਨੂੰ ਸਿ਼ਵ ਕੁਮਾਰ ਵਾਸੀ ਪਿੰਡ ਦਮਨਹੇੜੀ ਵਲੋਂ ਪੰਜ ਕੁਮਾਰ ਪੁੱਤਰ ਵਿਪਿਨਪਾਲ ਦੀ ਡੈਡ ਬਾਡੀ ਹਸਪਤਾਲ ਲਿਆਂਦੀ ਗੲ ਸੀ, ਜਿਸਨੂੰ ਉਸ ਵਲੋਂ ਗੈਰ ਕੁਦਰਤੀ ਮੌਤ ਦੱਸਦਿਆਂ ਡੈਡ ਬਾਡੀ ਨੂੰ ਸੰਸਥਾ ਦੀ ਮੋਰਚਰੀ ਵਿਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਪਰ ਮ੍ਰਿਤਕ ਦੇ ਵਾਰਸ ਬਿਨਾਂ ਪੋਸਟਮਾਰਟਮ ਕਰਵਾਏ ਜ਼ਬਰਦਸਤੀ ਡੈਡ ਬਾਡੀ ਚੁੱਕ ਕੇ ਆਪਣੇ ਨਾਲ ਲੈ ਗਏ ਅਤੇ ਇਸ ਤੋਂ ਬਾਅਦ ਮੁੜ ਹਸਪਤਾਲ ਵਿਚ ਆ ਕੇ ਡਾਕਟਰਾਂ ਨਾਲ ਹੱਥੋਪਾਈ ਕੀਤੀ ਤੇ ਸਰਕਾਰੀ ਡਿਊਟੀ ਵਿਚ ਅੜਿੱਚਣ ਪਾਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।