post

Jasbeer Singh

(Chief Editor)

Patiala News

ਪੰਜਾਬ ਦੀਆਂ ਸੱਤ ਪੱਲੇਦਾਰ ਯੂਨੀਅਨਾਂ ਦਾ ਐਲਾਨ ਠੇਕੇਦਾਰੀ ਸਿਸਟਮ ਖਤਮ ਕਰੋ ਨਹੀਂ 14 ਅਪ੍ਰੈਲ ਤੋਂ ਸੰਘਰਸ਼ ਤੇਜ਼

post-img

ਪਟਿਆਲਾ, 6 ਅਪ੍ਰੈਲ (ਜਸਬੀਰ)-ਪੰਜਾਬ ਦੀਆਂ ਸੱਤ ਪੱਲੇਦਾਰ ਮਜ਼ਦੂਰ ਯੂਨੀਅਨਾਂ ਦੀ ਸਾਂਝੀ ਕਮੇਟੀ ਦੀ ਮੀਟਿੰਗ ਵਿਚ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ (ਟੈਂਡਰ ਸਿਸਟਮ) ਖਤਮ ਕਰ ਕੇ , ਪੱਲੇਦਾਰ ਮਜ਼ਦੂਰਾਂ ਨੂੰ ਐਫ਼. ਸੀ. ਆਈ. ਦੀ ਤਰਜ ’ਤੇ ਸਿੱਧੀ ਅਦਾਇਗੀ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੱਲੇਦਾਰ ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੱਲੇਦਾਰ ਮਜ਼ਦੂਰ ਪਿਛਲੇ ਲਗਭੱਗ 30-35 ਸਾਲਾਂ ਤੋਂ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਅਨਾਜ਼ ( ਕਣਕ ,ਚਾਵਲ ਅਤੇ ਜੀਰੀ ) ਦੀ ਲੋਡ ਅਨਲੋਡ ਅਤੇ ਸਟੈਕਿੰਗ ਦਾ ਕੰਮ ਕਰਦੇ ਆ ਰਹੇ ਹਨ। ਪਰ  ਸਾਡੀ ਹੱਡ ਭੰਨਵੀਂ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਰਿਹਾ।ਸਰਕਾਰ ਨੇ ਸਾਡੇ ਕੰਮ ਤੇ ਠੇਕੇਦਾਰੀ ਸਿਸਟਮ ਥੋਪਿਆ ਹੋਇਆ ਹੈ। ਇਸ ਮੌਕੇ ਪ੍ਰਧਾਨ ਖੂਸ਼ੀ ਮੂਹੰਮਦ ਮਲੇਰਕੋਟਲਾ, ਪ੍ਰਧਾਨ ਸਿੰਦਰਪਾਲ ਬਰਨਾਲਾ,ਪ੍ਰਧਾਨ ਕੇਵਲ ਸਿੰਘ ਮੋਗਾ ਸਾਬਕਾ ਐਮ ਪੀ, ਜਰਨਲ ਸਕੱਤਰ ਰਾਮਪਾਲ ਮੂਨਕ, ਪ੍ਰਧਾਨ ਹਰਦੇਵ ਸਿੰਘ ਗੋਲਡੀ ਅੰਮਿ੍ਰਤਸਰ , ਚੇਅਰਮੈਨ ਮੋਹਨ ਸਿੰਘ ਮੰਜੋਲੀ, ਵਕੀਲ ਰਫ਼ੀ ਮੂਹੰਮਦ ਮਲੇਰਕੋਟਲਾ, ਅਵਤਾਰ ਸਿੰਘ ਕਲਿਆਣ  ਆਦਿ ਆਗੂਆਂ ਨੇ ਕਿਹਾ ਕਿ ਜੇਕਰ ਹੇਠ ਲਿਖੀਆਂ ਮੰਗਾਂ ਜਲਦ ਨਾਂ ਮੰਨੀਆਂ ਗਈਆਂ ਤਾਂ 14 ਅਪ੍ਰੈਲ ਤੋਂ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸਦੇ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪੱਲੇਦਾਰਾਂ ਦੀ ਮੰਗ ਹੈ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ ਅਤੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇ। ਈ. ਪੀ. ਐਫ. ਅਤੇ ਈ. ਐਸ. ਆਈ. ਕਾਨੂੰਨ ਮੂਤਾਬਕ ਬਣਦਾ ਹਿੱਸਾ ਸਰਕਾਰ ਪੱਲੇਦਾਰ ਮਜ਼ਦੂਰਾਂ ਦੇ ਖਾਤੇ ਵਿੱਚ ਜਮਾਂ ਕਰਵਾਏ, ਜੀਰੀ ਦੀ ਬੋਰੀ ਦੇ ਰੇਟ ਕਣਕ ਦੀ ਬੋਰੀ ਦੇ ਬਰਾਬਰ ਕੀਤੇ ਜਾਣ, 1970 ਦੇ ਐਕਟ ਮੂਤਾਬਕ ਸਹੂਲਤਾਂ ਦਿੱਤੀਆਂ ਜਾਣ ਅਤੇ ਰੇਟਾਂ ਵਿੱਚ 50 ਫੀਸਦੀ ਵਾਧਾ ਕਰਕੇ ਫਿਕਸ ਰੇਟ ਕੀਤੇ ਜਾਣ।   

Related Post