
ਐਡਵੋਕੇਟ ਏਕਜੋਤ ਸਿੰਘ ਦੀ ਅਗਵਾਈ ਵਿੱਚ ਭਾਜਪਾ ਲੀਗਲ ਸੈਲ ਦੀ ਟੀਮ ਨੇ ਪ੍ਰਨੀਤ ਕੌਰ ਨਾਲ ਕੀਤੀ ਮੁਲਾਕਾਤ
- by Jasbeer Singh
- April 11, 2024

ਪਟਿਆਲਾ, 11 ਅਪ੍ਰੈਲ (ਜਸਬੀਰ)-ਪਟਿਆਲਾ ਜਿਲਾ ਭਾਜਪਾ ਦੀ ਨਵੀਂ ਬਣੀ ਲੀਗਲ ਸੈਲ ਦੀ ਟੀਮ ਨੇ ਜਿਲਾ ਪਟਿਆਲਾ ਲੀਗਲ ਸੈਲ ਦੇ ਕਨਵੀਨਰ ਐਡਵੋਕੇਟ ਏਕਜੋਤ ਸਿੰਘ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪਰਨੀਤ ਕੌਰ ਨੇ ਨਵੀਂ ਬਣੀ ਟੀਮ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਜਰੂਰੀ ਦਿਸਾ ਨਿਰਦੇਸ ਵੀ ਜਾਰੀ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਯੁਵਾ ਲੀਡਰਸ਼ਿਪ ਭਾਜਪਾ ਦਾ ਇੱਕ ਅਹਿਮ ਅੰਗ ਹੈ। ਯੁਵਾ ਸਕਤੀ ਦੀ ਮਹਿਨਤ ਅਤੇ ਜੋਸ ਤੋਂ ਬਿਨਾ ਜਿੱਤ ਦੀ ਕਲਪਨਾ ਵੀ ਕੀਤੀ ਨਹੀਂ ਜਾ ਸਕਦੀ। ਕਿਉਂਕਿ ਯੁਵਾ ਬਿ੍ਰਗੇਡ ਬਿਨਾਂ ਕਿਸੇ ਲਾਲਚ ਅਤੇ ਅਹੁਦੇ ਤੋਂ ਦਿਨ ਰਾਤ ਮਿਹਨਤ ਅਤੇ ਕੰਮ ਕਰਦੀ ਹੈ। ਇਸ ਮੌਕੇ ਐਡ.ਏਕਜੋਤ ਸਿੰਘ ਕਨਵੀਨਰ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਨਿਖਿਲ ਕਾਕਾ ਅਤੇ ਐਡ.ਉਮੇਸ ਠਾਕੁਰ ਸਟੇਟ ਐਗਜੀਕਿਊਟਿਵ ਮੈਂਬਰ ਲੋਕਲ ਬੋਡੀ ਸੈਲ ਨੇ ਪਟਿਆਲਾ ਜਿਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਨੂੰ ਯਕੀਨ ਦਿਵਾਇਆ, ਕਿ ਲੀਗਲ ਸੈਲ ਅਗਾਮੀ ਚੋਣਾਂ ਵਿੱਚ ਆਪਣੀ ਭੂਮਿਕਾ ਬਖੂਬੀ ਨਿਭਾਏਗਾ ਅਤੇ ਪਰਨੀਤ ਕੌਰ ਰਿਕਾਰਡ ਪੰਜਵੀਂ ਵਾਰ ਪਾਰਲੀਮੈਂਟ ਦੀ ਚੋਣ ਜਿੱਤ ਕੇ ਪਟਿਆਲਾ ਜਿਲ੍ਹੇ ਦੀ ਸਾਨ ਵਧਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ ਲਗਾਤਾਰ ਤਰੱਕੀ ਕਰ ਰਿਹਾ ਹੈ। ਜਿਸ ਕਰਕੇ ਮੋਦੀ ਰਿਕਾਰਡ ਤੀਜੀ ਵਾਰ ਦੇਸ ਦੇ ਪ੍ਰਧਾਨ ਮੰਤਰੀ ਬਣ ਕੇ ਭਾਰਤ ਨੂੰ ਫਿਰ ਤੋਂ ਵਿਸਵ ਪੱਧਰ ਤੇ ਮਾਨ ਅਤੇ ਸਨਮਾਨ ਦਿਵਾਉਣਗੇ। ਇਸ ਮੌਕੇ ਸੀਨੀਅਰ ਐਡ. ਜਗਮੋਹਨ ਸੈਣੀ, ਸੀਨੀਅਰ ਐਡ. ਰਾਕੇਸ਼ ਠਾਕੁਰ,ਐਡ. ਨਿਸ਼ਾ ਰਿਸੀ ਅਤੇ ਐਡ.ਅਮਰਪ੍ਰੀਤ ਸਿੰਘ ਭਾਟੀਆ ਨੇ ਨਵੀਂ ਬਣੀ ਲੀਗਲ ਸੈਲ ਦੀ ਟੀਮ ਨੂੰ ਦਿਲੋਂ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਵੀਂ 14 ਮੈਂਬਰੀ ਟੀਮ ਅਨੁਸਾਰ ਵਿਸਾਲ ਡੋਗਰਾ, ਕਰਨ ਕਪੂਰ, ਗਗਨਦੀਪ ਸਿੰਘ ਮਲਹੋਤਰਾ, ਜਗਜੀਤ ਸਿੰਘ,ਰੋਹਿਤ ਕੁਮਾਰ, ਆਰ.ਐਸ ਖੱਤਰੀ, ਕਰਮਜੋਤ ਸਿੰਘ, ਮਨਦੀਪ ਸਿੰਘ, ਹਿਮਾਂਸੂ ਸਾਗਰ ਅਤੇ ਮੋਹਿਤ ਦੀਵਾਨ ਨੂੰ ਸਹਿ ਇੰਚਾਰਜ ਅਤੇ ਸਿਮਰਨ ਕੌਰ ਸਾਹਨੀ, ਮਨਦੀਪ ਕੌਰ ਅਤੇ ਜਸ਼ਨ ਵੀਰ ਕੌਰ ਨੂੰ ਐਗਜੀਕਿਊਟਿਵ ਮੈਂਬਰ ਦੀਆਂ ਚਿੱਠੀਆਂ ਮੌਕੇ ਤੇ ਹੀ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ ਤੇ ਐਡ ਅਨਮੋਲ ਲੋਚਮ, ਐਡ.ਟੀ ਕੇ ਸ਼ਰਮਾ ਅਤੇ ਐਡ.ਅਨਮੋਲ ਰਾਜ ਬੈਂਸ ਵੀ ਹਾਜ਼ਰ ਸਨ।