
ਭਾਜਪਾ ਆਗੂ ਐਡਵੋਕੇਟ ਰਾਕੇਸ਼ ਪਰਾਸ਼ਰ ਨੇ ਕੀਤੀ ਸ਼੍ਰੀਨਿਵਾਸਲੂ ਅਤੇ ਬੀਬਾ ਜੈਇੰਦਰ ਕੌਰ ਨਾਲ ਮੁਲਾਕਾਤ
- by Jasbeer Singh
- April 13, 2024

ਪਟਿਆਲਾ, 13 ਅਪ੍ਰੈਲ (ਜਸਬੀਰ) : ਭਾਜਪਾ ਆਗੂ ਐਡਵੋਕੇਟ ਰਾਕੇਸ਼ ਪਰਾਸ਼ਰ ਨੇ ਲੋਕ ਸਭਾ ਚੋਣਾਂ ਦੇ ਮੱਦਨਜ਼ਰ ਭਾਜਪਾ ਦੇ ਸੰਗਠਨ ਮੰਤਰੀ ਸ਼੍ਰ੍ਰੀਨਿਵਾਸਲੂ ਅਤੇ ਭਾਜਪਾ ਦੀ ਮਾਹਿਲਾ ਮੋਰਚਾ ਦੀ ਪੰਜਾਬ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨਾਲ ਮੁਲਾਕਾਤ ਕੀਤੀ। ਐਡਵੋਕੇਟ ਰਾਕੇਸ਼ ਪਰਾਸਰ ਨੇ ਦੋਨਾ ਆਗੂਆਂ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਰਾਕੇਸ਼ ਪਰਾਸਰ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਵੱਡੇ ਮਾਰਜਨ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਅੱਜ ਪੁਰਾ ਦੇਸ ਜਾਗ ਚੁੱਕਿਆ ਹੈ ਅਤੇ ਪੰਜਾਬ ਦੇ ਲੋਕ ਵੀ ਹੁਣ ਮਨ ਬਣਾ ਚੁੱਕੇ ਹਨ ਕਿ ਸਾਰੀਆਂ ਪਾਰਟੀਆਂ ਨੂੰ ਤਾਂ ਮੌਕਾ ਦੇ ਕੇ ਦੇਖ ਲਿਆ ਅਤੇ ਹੁਣ ਭਾਜਪਾ ਨੂੰ ਵੀ ਪੰਜਾਬ ਵਿਚ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਅੱਜ ਦੁਨੀਆਂ ਦੀ ਵੱਡੀ ਪਾਵਰ ਬਣਨ ਜਾ ਰਿਹਾ ਹੈ। ਪਿਛਲੇ ਦਸ ਸਾਲਾਂ ਵਿਚ ਦੇਸ ਦਾ ਸਰਵ ਪੱਖੀ ਵਿਕਾਸ ਹੋਇਆ ਹੈ। ਪੁਰੀ ਦੁਨੀਆਂ ਵਿਚ ਭਾਰਤ ਦੇ ਨਾਮ ਦਾ ਡੰਕਾ ਵਜ ਰਿਹਾ ਹੈ। ਇਸ ਲਈ ਪੰਜਾਬ ਦੀ ਤਰੱਕੀ ਦੇ ਲਈ ਵੀ ਭਾਜਪਾ ਜ਼ਰੂਰੀ ਹੈ ਤਾਂ ਕਿ ਪੰਜਾਬ ਦਾ ਵਿਕਾਸ ਵੀ ਹੋ ਸਕੇ। ਐਡਵੋਕੇਟ ਰਾਕੇਸ਼ ਪਰਾਸਰ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਇੱਕ ਅਜਿਹੇ ਆਗੂ ਹਨ ਜਿਹੜੇ ਹਰ ਇੱਕ ਸੁੱਖ ਦੁਖ ਵਿਚ ਖੜਦੇ ਹਨ ਅਤੇ ਪਟਿਆਲਾ ਦੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ।