
ਪੰਜਾਬ ਵਿੱਚ ਅੱਤਵਾਦ ਦਾ ਕਾਲਾ ਦੌਰ ਵਾਪਸ ਆਇਆ ਸਚਿਨ ਆਜਾਦ ਗੋਇਲ
- by Jasbeer Singh
- April 15, 2024

ਪਟਿਆਲਾ, 15 ਅਪ੍ਰੈਲ (ਜਸਬੀਰ)-ਆਲ ਇੰਡੀਆ ਹਿੰਦੂ ਸ਼ਿਵ ਸੈਨਾ ਪ੍ਰਮੁੱਖ ਹਿੰਦੂ ਨੇਤਾ ਸਚਿਨ ਆਜਾਦ ਗੋਇਲ ਨੇ ਕਿਹਾ ਕਿ ਪੰਜਾਬ ਵਿੱਚ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੇ ਹਨ ਬਾਹਰ ਵਿਦੇਸਾਂ ਵਿਚ ਬੈਠ ਅੱਤਵਾਦੀਆਂ ਲਗਾਤਾਰ ਪੰਜਾਬ ਵਿੱਚ ਟਾਰਗੇਟ ਕੀਲਿੰਗ ਨੂੰ ਅੰਜਾਮ ਦੇ ਰਹੇ ਹਨ ਅੱਤਵਾਦ ਵਿਰੁੱਧ ਆਪਣੀ ਆਵਾਜ ਚੁੱਕਣ ਵਾਲੇਆਂ ਨੂੰ ਚੁਣ ਚੁਣ ਕੇ ਸ਼ਹੀਦ ਕੀਤਾ ਜਾ ਰਿਹਾ ਹੈ ਬੀਤੇ ਦਿਨੀਂ ਵਿਸਵ ਹਿੰਦੂ ਪ੍ਰੀਸਦ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਬੱਗਾ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ। ਆਜਾਦ ਗੋਇਲ ਨੇ ਕਿਹਾ ਆਖਿਰ ਹੋਰ ਸਾਨੂੰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ ਪਹਿਲਾਂ ਸੇਰੇ ਹਿੰਦ ਪਵਨ ਕੁਮਾਰ ਸਰਮਾ,ਜਗਦੀਸ ਗਗਨੇਜਾ, ਸੁਧੀਰ ਕੁਮਾਰ ਸੂਰੀ, ਦੁਰਗਾ ਪ੍ਰਸਾਦ, ਹੁਣ ਵਿਕਾਸ ਪ੍ਰਭਾਕਰ ਬੱਗਾ ਅਸੀ ਕਿੰਨੇ ਸਾਡੇ ਯੋਧੇ ਖੋ ਚੁੱਕੇ ਹਾਂ। ਆਜਾਦ ਨੇ ਕਿਹਾ ਪੰਜਾਬ ਵਿੱਚ ਪੁਲਸ ਪ੍ਰਸਾਸਨ ਤੇ ਖੁਫੀਆ ਏਜੰਸੀਆਂ ਬੂਰੀ ਤਰਾਂ ਫੇਲ੍ਹ ਹੋ ਚੁੱਕੀਆ ਹਨ ਉਹਨਾਂ ਦਾ ਸੰਗਠਨ ਜਲਦ ਹੀ ਪਰਿਵਾਰ ਨਾਲ ਮੁਲਾਕਾਤ ਕਰੇਗਾ ਕੱਲ ਨੂੰ ਪਟਿਆਲਾ ਵਿਖੇ ਹਿੰਦੂ ਸਮੂਹ ਹਿੰਦੂ ਸੰਗਠਨਾਂ ਦੀ ਮੀਟਿੰਗ ਰੱਖੀ ਗਈ ਹੈ ਤਾਂ ਜੋ ਪੰਜਾਬ ਵਿੱਚ ਵਿਰੋਧ ਪ੍ਰਦਰਸਨ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।