
ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਧੂਮ-ਧਾਮ ਨਾਲ ਮਨਾਈ ਗਈ
- by Jasbeer Singh
- April 15, 2024

ਪਟਿਆਲਾ, 15 ਅਪ੍ਰੈਲ (ਜਸਬੀਰ)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਭਾਰਤ ਵਾਲਮੀਕਿ ਤੀਰਥ ਅਮਿ੍ਰਤਸਰ ਵਲੋਂ ਸਮਾਣਾ ਰੋਡ ਮੈਣ ਜਿਲ੍ਹਾ ਪਟਿਆਲਾ ਦੇ ਮੁੱਖ ਦਫਤਰ ਵਿਖੇ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਮੌਕੇ ਪ੍ਰੋਗਰਾਮ ਦਾ ਆਯੋਜਨ ਪਵਨ ਵਾਲਮੀਕਿ ਤੀਰਥ ਅਮਿ੍ਰਤਸਰ ਦੇ ਸੂਬਾ ਪ੍ਰਧਾਨ ਯੂਥ ਵਿੰਗ ਸਰਪੰਚ ਦਰਸਨ ਸਿੰਘ ਮੈਣ ਅਤੇ ਅਮਰੀਕ ਸਿੰਘ ਮਰਦਾਂਹੇੜੀ ਜਿਲ੍ਹਾ ਪ੍ਰਧਾਨ ਪਟਿਆਲਾ ਵਲੋਂ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕਰਮਜੀਤ ਸਿੰਘ ਲਚਕਾਣੀ ਚੇਅਰਮੈਨ ਪੰਜਾਬ ਨੇ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਮੈਣ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਦਰਸਾਏ ਹੋਏ ਮਾਰਗ ’ਤੇ ਚੱਲ ਕੇ ਆਪਣੇ ਦੱਬੇ-ਕੁੱਚਲੇ ਲੋਕਾਂ ਨੂੰ ਐਜੂਕੇਸ਼ਨ ਅਤੇ ਰਿਜਰਵੇਸ਼ਨ ਹੱਕ ਹੁਕਮਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ। ਅੱਜ ਵੀ ਦੇਸ਼ ਸਾਡੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਹੋਣ ਤੋਂ ਬਾਵਜੂਦ ਵੀ ਆਪਣੇ ਲੋਕਾਂ ਦੇ ਦੱਬੇ ਹੋਏ ਹੱਕ ਜਿਵੇਂ ਜਾਹਲੀ ਸਰਟੀਫਿਕੇਟ ਬਣਾਕੇ ਸਾਡੀਆਂ ਨੌਕਰੀਆਂ ਕਰਨ ਵਾਲਿਆਂ ਨੂੰ ਕੋਈ ਨੱਥ ਨਹੀਂ ਪਾ ਰਿਹਾ ਸਰਕਾਰੇ ਦੁਆਰੇ ਸਾਡੇ ਲੋਕਾਂ ਦੀ ਸੁਣਵਾਈ ਨਾ ਹੋਣਾ ਤੋਂ ਸਾਫ ਜਾਹਰ ਹੁੰਦਾ ਹੈ ਕਿ ਅਸੀਂ ਐਜੂਕੇਸਨ ਤੋਂ ਵਾਝੇ ਹਾਂ। ਇਸ ਮੌਕੇ ਕਰਮਜੀਤ ਸਿੰਘ ਲਚਕਾਣੀ, ਅਮਰੀਕ ਸਿੰਘ ਮਰਦਾਂਹੇੜੀ, ਹਰਵਿੰਦਰ ਸਿੰਘ ਟੋਨੀ, ਜਰਨੈਲ ਸਿੰਘ ਖੁਸਰੋਪੁਰ, ਬਾਬਾ ਰਾਜ ਖੁਸਰੋਪੁਰ, ਗੁਰਸੇਵਕ ਭਾਨਰਾ, ਰੂਪ ਪੰਚ ਖੁਸਰੋਪੁਰ, ਗੁਰਦੀਪ ਸਿੰਘ ਬਾਦਸ਼ਾਹਪੁਰ ਕਾਲੇਕੀ, ਨਸੀਬ ਸ਼ਫੇੜਾ, ਮਨਜੀਤ ਕੌਰ ਭੈਣੀ ਪ੍ਰਧਾਨ ਮਹਿਲਾ ਵਿੰਗ, ਕਰਨੈਲ ਕੌਰ ਸਫੇੜਾ ਪ੍ਰਧਾਨ ਮਹਿਲਾ ਵਿੰਗ ਤਹਿਸੀਲ ਪ੍ਰਧਾਨ ਪਟਿਆਲਾ ਦਿਹਾਤੀ, ਬੱਬੂ ਚੌਹਾਨ ਸੂਲਰ ਪ੍ਰਗਟ ਸੇਰਮਾਜਰਾ, ਭਿੰਦਰ ਦੁੱਧੜ ਆਦਿ ਹਾਜਰ ਸਨ।