ਪ੍ਰਧਾਨ ਮੰਤਰੀ ਨੇ ਦਿੱਤੀ ਪਹਿਲੀ ਭਾਰਤ ਸਲੀਪਰ ਰੇਲ ਗੱਡੀ ਨੂੰੰ ਝੰਡੀ
- by Jasbeer Singh
- January 17, 2026
ਪ੍ਰਧਾਨ ਮੰਤਰੀ ਨੇ ਦਿੱਤੀ ਪਹਿਲੀ ਭਾਰਤ ਸਲੀਪਰ ਰੇਲ ਗੱਡੀ ਨੂੰੰ ਝੰਡੀ ਕੋਲਕਾਤਾ, 17 ਜਨਵਰੀ 2026 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪੱਂਛਮੀ ਬੰਗਾਲ ਦੇ ਮਾਲਦਾ ਵਿਚ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਕਿਥੇ ਤੋਂ ਕਿਥੇ ਤੱਕ ਚੱਲੇਗੀ ਰੇਲ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਰੇਲ ਗੱਡੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਝੰਡੀ ਦਿੱਤੀ ਹੈ ਇਹ ਰੇਲ ਗੱਡੀ ਹਾਵੜਾ ਤੋਂ ਗੁਹਾਟੀ ਦਰਮਿਆਨ ਚੱਲੇਗੀ । ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਰੇਲ ਗੱਡੀ ਦੇ ਡਰਾਈਵਰ ਨਾਲ ਮੁਲਾਕਾਤ ਕੀਤੀ ਅਤੇ ਉਸ ਬਾਰੇ ਜਾਣਕਾਰੀ ਹਾਸਲ ਕੀਤੀ । ਉਨ੍ਹਾਂ ਰੇਲ ਗੱਡੀ ਵਿੱਚ ਮੌਜੂਦ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਕੀ ਫਾਇਦਾ ਹੋਵੇਗਾ ਇਸ ਰੇਲ ਦੇ ਚੱਲਣ ਨਾਲ ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਰੇਲ ਗੱਡੀ ਦੇ ਚੱਲਣ ਨਾਲ ਹਾਵੜਾ-ਗੁਹਾਟੀ ਰੂਟ `ਤੇ ਯਾਤਰਾ ਦਾ ਸਮਾਂ ਲਗਭਗ 2.5 ਘੰਟੇ ਘੱਟ ਹੋ ਜਾਵੇਗਾ। ਜਦਕਿ ਇਸ ਤੋਂ ਪਹਿਲਾਂ ਹਾਵੜਾ ਤੋਂ ਗੁਹਾਟੀ ਰੇਲ ਗੱਡੀ ਨਾਲ ਜਾਣ ਵਿੱਚ ’ਤੇ ਲਗਭਗ 18 ਘੰਟੇ ਲੱਗਦੇ ਹਨ। ਵੰਦੇ ਭਾਰਤ ਸਲੀਪਰ ਰੇਲ ਗੱਡੀ ਦੇ ਚੱਲਣ ਨਾਲ ਇਹ ਇਹ ਸਮਾਂ ਘਟ ਕੇ 14 ਘੰਟੇ ਰਹਿ ਜਾਵੇਗਾ।
