post

Jasbeer Singh

(Chief Editor)

Patiala News

ਪ੍ਰੋ. ਰੋਮੀ ਗਰਗ ਨੇ ਸੰਭਾਲਿਆ ਮਹਿੰਦਰਾ ਕਾਲਜ ਦੇ ਡੀ. ਡੀ. ਓ. ਦਾ ਚਾਰਜ

post-img

ਪ੍ਰੋ. ਰੋਮੀ ਗਰਗ ਨੇ ਸੰਭਾਲਿਆ ਮਹਿੰਦਰਾ ਕਾਲਜ ਦੇ ਡੀ. ਡੀ. ਓ. ਦਾ ਚਾਰਜ ਪਟਿਆਲਾ, 13 ਸਤੰਬਰ 2025 :  ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਫੈਕਲਟੀ ਅਤੇ ਸਟਾਫ ਨੇ ਪ੍ਰੋ. ਰੋਮੀ ਗਰਗ ਦਾ ਤਹਿ ਦਿਲੋਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ, ਜਿਨ੍ਹਾਂ ਨੇ ਅੱਜ ਕਾਲਜ ਦੇ ਡ੍ਰਾਇੰਗ ਐਂਡ ਡਿਸਬਰਸਿੰਗ ਅਫਸਰ (DDO) ਵਜੋਂ ਚਾਰਜ ਸੰਭਾਲਿਆ । ਪ੍ਰੋ. ਗਰਗ ਜੋ ਪਿਛਲੇ ਪੰਜ ਮਹੀਨਿਆਂ ਤੋਂ ਸਰਕਾਰੀ ਕਾਲਜ, ਸੰਗਰੂਰ ਦੀ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਸਨ, ਹੁਣ ਉਸ ਮਹਿੰਦਰਾ ਕਾਲਜ ਵਿੱਚ ਵਾਪਸ ਆਏ ਹਨ, ਜਿਸ ਨਾਲ ਉਨ੍ਹਾਂ ਦੀ ਸਭ ਤੋਂ ਲੰਮੀ ਪੇਸ਼ੇਵਰ ਸਾਂਝ ਰਹੀ ਹੈ। ਉਹ ਬਤੌਰ ਪ੍ਰਿੰਸੀਪਲ ਪ੍ਰਮੋਟ ਹੋਣ ਤੋਂ ਪਹਿਲਾਂ ਇਥੇ ਬੋਟਨੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ । ਕਾਲਜ ਕੌਂਸਲ ਅਤੇ ਸਟਾਫ ਸਕੱਤਰ ਨੇ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਉੱਤੇ ਕਾਲਜ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਵਾਪਸੀ 'ਤੇ ਖੁਸ਼ੀ ਪ੍ਰਗਟਾਈ ਅਤੇ ਕਾਲਜ ਲਈ ਉਨ੍ਹਾਂ ਦੇ ਲੰਬੇ ਸਮੇਂ ਦੇ ਯੋਗਦਾਨ ਅਤੇ ਗਹਿਰੇ ਨਾਤੇ ਨੂੰ ਯਾਦ ਕੀਤਾ । ਪ੍ਰੋ. ਗਰਗ ਨੇ ਤੁਰੰਤ ਚਾਰਜ ਸੰਭਾਲ ਲਿਆ ਅਤੇ ਬਾਰਾਂ ਦਿਨ ਪਹਿਲਾਂ ਪਿਛਲੇ ਪ੍ਰਿੰਸੀਪਲ ਦੀ ਰਿਟਾਇਰਮੈਂਟ ਤੋਂ ਬਾਅਦ ਲੰਬਿਤ ਪਈਆਂ ਫਾਈਲਾਂ ਅਤੇ ਦਫ਼ਤਰੀ ਕਾਰਵਾਈ 'ਤੇ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀ ਇਹ ਤੇਜ਼ ਅਤੇ ਸੁਚਾਰੂ ਸ਼ੁਰੂਆਤ ਕਾਲਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਨਿਸ਼ਠਾ ਨੂੰ ਦਰਸਾਉਂਦੀ ਹੈ । ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੂੰ ਉਨ੍ਹਾਂ ਦੀ ਅਗਵਾਈ ਅਤੇ ਦੂਰਦਰਸ਼ੀ ਸੋਚ ਤੋਂ ਭਵਿੱਖ ਵਿੱਚ ਵਧੇਰੇ ਅਕਾਦਮਿਕ ਅਤੇ ਸੰਸਥਾਤਮਕ ਪ੍ਰਗਤੀ ਦੀ ਉਮੀਦ ਹੈ ।

Related Post