
ਹੈਜ਼ਾ ਹਲਕਾਅ ਦੀ ਮੁਢਲੀ ਸਹਾਇਤਾ ਬਾਰੇ ਜਾਣਕਾਰੀ ਦੇਣਾ ਚੰਗਾ ਉਪਰਾਲਾ : ਸੀਮਾ ਉਪੱਲ
- by Jasbeer Singh
- July 10, 2025

ਹੈਜ਼ਾ ਹਲਕਾਅ ਦੀ ਮੁਢਲੀ ਸਹਾਇਤਾ ਬਾਰੇ ਜਾਣਕਾਰੀ ਦੇਣਾ ਚੰਗਾ ਉਪਰਾਲਾ : ਸੀਮਾ ਉਪੱਲ ਪਟਿਆਲਾ, 10 ਜੁਲਾਈ 2025 : ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ, ਸਿਵਲ ਸਰਜਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਸਕੂਲ ਵਿਖੇ, ਪ੍ਰਿੰਸੀਪਲ ਸ਼੍ਰੀਮਤੀ ਸੀਮਾ ਉਪੱਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਹੈਜ਼ਾ, ਦਸਤ, ਉਲਟੀਆਂ, ਪਾਣੀ ਨਮਕ ਗੁਲੂਕੋਜ਼ ਦੀ ਸਰੀਰ ਵਿੱਚ ਕਮੀਂ, ਹਲਕਾਅ, ਕਾਲਾ ਪੀਲੀਆਂ ਦੀ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਲਈ ਕਾਕਾ ਰਾਮ ਵਰਮਾ, ਸੇਵਾ ਮੁਕਤ, ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਅਤੇ ਉਪਕਾਰ ਸਿੰਘ, ਪ੍ਰਧਾਨ, ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੂੰ ਬੁਲਾਇਆ ਗਿਆ। ਪ੍ਰਿੰਸੀਪਲ ਸੀਮਾ ਉਪੱਲ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਸੁਰੱਖਿਆ ਸਨਮਾਨ ਖੁਸ਼ਹਾਲੀ ਉਨਤੀ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਕਾਕਾ ਰਾਮ ਵਰਮਾ ਅਤੇ ਉਪਕਾਰ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ, ਗੰਦੇ ਜੂਸ, ਕੁਲਫੀਆਂ, ਬਜ਼ਾਰੂ ਬਰਫ਼, ਕੋਲਡ ਡਰਿੰਕ, ਪਹਿਲਾਂ ਤੋਂ ਕੱਟ ਕੇ ਰੱਖੇ ਫਲ, ਸਬਜ਼ੀਆਂ, ਗੰਦੇ ਪਾਣੀ ਕਾਰਨ ਹੈਜ਼ਾ ਅਤੇ ਸਰੀਰ ਵਿੱਚ ਪਾਣੀ, ਨਮਕ, ਗੁਲੂਕੋਜ਼ ਦੀ ਕਮੀਂ ਹੋਣਾ ਨੁਕਸਾਨਦਾਇਕ ਹਨ। ਉਬਲਿਆ ਪਾਣੀ, ਸਾਫ ਕੀਤੇ ਤਾਜ਼ੇ ਫਲ, ਸਬਜ਼ੀਆਂ, ਗਰਮ ਭੋਜਨ, ਦਾਲਾਂ, ਵੱਧ ਲਾਭਦਾਇਕ ਹਨ ਪਰ ਬਜ਼ਾਰਾਂ ਰੇਹੜੀਆਂ ਆਦਿ ਤੋਂ ਖਰੀਦ ਕੇ ਖਾਂਦੀਆਂ ਚੀਜ਼ਾਂ ਅਤੇ ਡਬਿਆਂ ਬੋਤਲਾਂ, ਪੈਕਟਾਂ ਵਿੱਚ ਪੀਣ ਵਾਲੀਆਂ ਚੀਜ਼ਾਂ ਨੁਕਸਾਨਦਾਇਕ ਹਨ। ਉਨ੍ਹਾਂ ਪੀੜਤਾਂ ਨੂੰ ਘਰਾਂ ਵਿੱਚ ਠੀਕ ਕਰਨ ਲਈ, ਉਬਲਿਆ ਪਾਣੀ, ਵੱਧ ਮਿੱਠੀ ਸਕੰਜਵੀ, ਓ ਆਰ ਐਸ, ਗੁਲੂਕੋਜ਼, ਗਰਮ ਤਾਜੇ ਭੋਜਨ, ਦੇਣਾ ਬਹੁਤ ਲਾਭਕਾਰੀ ਹਨ। ਕੋਲਡ ਡਰਿੰਕ, ਫਰੂਟੀਆ ਜਾਂ ਬਜ਼ਾਰੂ ਜੂਸ ਦੇਣਾ ਨੁਕਸਾਨਦਾਇਕ ਦੱਸੇ। ਉਨ੍ਹਾਂ ਨੇ ਡੈਗੂ, ਮਲੇਰੀਆ ਅਤੇ ਹਲਕਾਅ ਦੇ ਕਾਰਨਾਂ ਅਤੇ ਬਚਣ ਦੀ ਜਾਣਕਾਰੀ ਦਿੱਤੀ। ਕਿਸੇ ਵੀ ਜਾਨਵਰ ਦੇ ਕੱਟਣ, ਚੱਟਣ ਜਾਂ ਉਨ੍ਹਾਂ ਦੇ ਮੂੰਹ ਵਿੱਚੋ ਨਿਕਲਿਆ ਲਾਰ, ਕੁਝ ਸਮੇਂ ਬਾਅਦ ਹਲਕਾਅ ਬਣ ਸਕਦਾ ਹੈ ਇਸ ਲਈ ਸਮੇਂ ਤੇ ਠੀਕ ਫਸਟ ਏਡ ਅਤੇ ਹਸਪਤਾਲਾਂ ਵਿਖੇ ਇਲਾਜ ਕਰਵਾਉਣੇ ਬਹੁਤ ਜ਼ਰੂਰੀ ਹਨ । ਵਿਦਿਆਰਥੀਆਂ ਨੂੰ ਹੱਥਾਂ ਪੈਰਾਂ, ਨਾਖੂਨਾ, ਦੰਦਾਂ, ਕਮਰਿਆਂ, ਗਮਲਿਆਂ, ਬਾਥਰੂਮ, ਬਰਤਨਾਂ, ਬਸਤਿਆਂ ਬਿਸਤਰਿਆਂ ਅਤੇ ਆਲ਼ੇ ਦੁਆਲ਼ੇ ਦੀ ਸਫਾਈ, ਸੁਥਤਾ ਸਵੱਛਤਾ ਬਾਰੇ ਦਸਿਆ। ਹਰ ਰੋਜ਼ ਯੋਗਾ, ਕਸਰਤਾਂ, ਸੈਰ, ਖੇਡਾਂ ਕਰਨ ਦੀ ਪ੍ਰੇਰਨਾ ਦਿੱਤੀ। ਵਾਇਸ ਪ੍ਰਿੰਸੀਪਲ ਸ਼੍ਰੀ ਰਾਮ ਲਾਲ ਗੁਪਤਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਇਸ ਤਰ੍ਹਾਂ ਚੰਗੇਰੀ ਸਿਹਤ, ਤੰਦਰੁਸਤੀ, ਅਰੋਗਤਾ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੀ ਸਹਾਇਤਾ ਕਰਨ ਦੀ ਫਸਟ ਏਡ, ਸੀ ਪੀ ਆਰ,ਜ਼ਖਮੀਆਂ ਦੀ ਸੇਵਾ ਸੰਭਾਲ ਦੀ ਜਾਣਕਾਰੀ ਦੇਕੇ, ਬਿਮਾਰੀਆਂ ਨੂੰ ਰੋਕਿਆ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਹ ਜਾਣਕਾਰੀ ਆਪਣੇ ਘਰ ਪਰਿਵਾਰਾਂ, ਮਹੱਲਿਆ, ਕਾਲੋਨੀਆਂ ਅਤੇ ਮਾਤਾ ਪਿਤਾ ਬਜ਼ੁਰਗਾਂ ਰਾਹੀਂ ਦਫ਼ਤਰਾਂ ਫੈਕਟਰੀਆਂ ਵਿਖੇ ਵੀ ਦਿੱਤੀ ਜਾਵੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.