
PSEB 8th Class Result : ਮਹਿਮਦਪੁਰ ਦੇ ਸਰਕਾਰੀ ਸਕੂਲਾਂ ਦੀਆਂ ਦੋ ਵਿਦਿਆਰਥਣਾਂ ਨੇ ਹਾਸਲ ਕੀਤੀ ਮੈਰਿਟ
- by Aaksh News
- May 1, 2024

ਸਬ ਡਵੀਜ਼ਨ ਭੁਲੱਥ ਦੇ ਪਿੰਡ ਮਹਿਮਦਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਦੋ ਹੋਣਹਾਰ ਲੜਕੀਆਂ ਨੇ ਪੰਜਾਬ ਬੋਰਡ ਅੱਠਵੀਂ ਦੇ ਨਤੀਜੇ ਵਿੱਚ ਮੈਰਿਟ ਹਾਸਲ ਕੀਤੀ। ਮਨਿੰਦਰ ਕੌਰ ਪੁੱਤਰੀ ਜਸਪਾਲ ਸਿੰਘ ਨੇ 600 ਵਿਚੋਂ 593 ਅਤੇ ਨਿਸ਼ਾ ਪੁੱਤਰੀ ਜਸਪਾਲ ਸਿੰਘ ਨੇ 600 ਵਿਚੋਂ 589 ਅੰਕ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੱਜ ਦੇਰ ਸ਼ਾਮ ਸਕੂਲ ਦੀ ਮੁੱਖ ਅਧਿਆਪਕਾ ਕਰਮਜੀਤ ਕੌਰ, ਮੈਡਮ ਪ੍ਰੇਰਨਾ ਅਤੇ ਪਿੰਡ ਮਹਿਮਦਪੁਰ ਦੇ ਨੰਬਰਦਾਰ ਸੁਖਜਿੰਦਰ ਸਿੰਘ ਘੋਤੜਾ ਤੇ ਵਿਦਿਆਰਥਣਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਹੋਣਹਾਰ ਬੱਚੀਆਂ ਦੀ ਇਸ ਸਫਲਤਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਨੰਬਰਦਾਰ ਸੁਖਜਿੰਦਰ ਸਿੰਘ ਨੇ ਸਟਾਫ਼ ਵਲੋਂ ਕਰਵਾਈ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥਣਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਤੇ ਸ਼ਾਬਾਸ਼ੀ ਦਿੱਤੀ ਗਈ।