
ਪੰਜਾਬੀ ਖ਼ਬਰਾਂ ਪੰਜਾਬ ਸੰਗਰੂਰ/ਬਰਨਾਲਾ ਖਹਿਰਾ ਤਾਂ ਛੁੱਟੀਆਂ ਮਨਾਉਣ ਆਏ ਹਨ ਵੋਟਾਂ ਬਾਅਦ ਲੱਭਣੇ ਨਹੀਂ : ਮੀਤ ਹੇਅਰ
- by Aaksh News
- May 1, 2024

ਅੱਜ ਇੱਥੇ ਇੱਕ ਨਿੱਜੀ ਹੋਟਲ ਵਿਖੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਰਕਰ ਮਿਲਣੀ ਕੀਤੀ। ਉਨ੍ਹਾਂ ਨਾਲ ਹਲਕਾ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਵਰਕਰ ਮਿਲਣੀ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੀਤ ਹੇਅਰ ਨੇ ਸੁਖਪਾਲ ਖਹਿਰਾ ਨੂੰ ਕਰੜੇ ਹੱਥੀਂ ਲਿਆ 'ਤੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਨੀਵਾਂ ਦਿਖਾਉਣ ਵਾਲੇ ਬਿਆਨ ਦੇਣ ਕਾਰਣ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਵਿੱਚ ਨਿਰਾਸ਼ਤਾ ਫੈਲ ਗਈ ਹੈ। ਕਿਉਂਕਿ ਉਹ ਸਟੇਜ ਤੋਂ ਇਹੀ ਬੋਲਦੇ ਹਨ ਕਿ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਕਿਹਾ ਸੀ ਕਿ ਜੇ ਕੋਈ ਮੇਰੇ ਤੋਂ ਚੰਗਾ ਹੈ ਤਾਂ ਉਸ ਨੂੰ ਟਿਕਟ ਦੇ ਦਿਓ। ਉਨ੍ਹਾਂ ਕਿਹਾ ਕਿ ਖਹਿਰਾ ਸਾਹਿਬ ਤਾਂ ਇੱਥੇ ਛੁੱਟੀਆਂ ਮਨਾਉਣ ਆਏ ਹਨ ਅਤੇ 1 ਜੂਨ ਤੋਂ ਬਾਅਦ ਲੱਭਣੇ ਵੀ ਨਹੀਂ। ਭਾਜਪਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿੱਚ ਇੰਨਾ ਡਰ ਹੈ ਕਿ ਸੰਗਰੂਰ ਸੀਟ 'ਤੇ ਭਾਜਪਾ ਦਾ ਕੋਈ ਵੀ ਲੀਡਰ ਚੋਣ ਲੜਨ ਲਈ ਤਿਆਰ ਨਹੀਂ ਹੈ। ਕਾਂਗਰਸੀ ਆਗੂ ਦਲਬੀਰ ਸਿੰਘ ਗੋਲਡੀ ਨਾਲ ਹੋਈ ਬੇਇਨਸਾਫੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਔਖੇ ਸਮੇਂ (ਜ਼ਿਮਨੀ ਚੋਣ) ਚੋਣ ਲੜਨ ਵਾਲੇ ਉਮੀਦਵਾਰ ਦੀ ਹੁਣ ਟਿਕਟ ਕੱਟ ਦਿੱਤੀ ਗਈ ਜੋ ਗੋਲਡੀ ਨਾਲ ਸਰਾਸਰ ਧੱਕਾ ਹੈ।