July 6, 2024 01:41:06
post

Jasbeer Singh

(Chief Editor)

Patiala News

ਹੈਲਥ ਅਵੇਅਰਨੈਸ ਸੁਸਾਇਟੀ ਵਲੋਂ ਵਿਸ਼ਵ ਤਪਦਿਕ ਰੋਕਥਾਮ ਜਾਗਰੂਕ ਸੈਮੀਨਾਰ ਕਰਵਾਇਆ

post-img

ਪਟਿਆਲਾ 23 ਮਾਰਚ (ਜਸਬੀਰ)-ਹੈਲਥ ਅਵੇਅਰਨੈਸ ਸੁਸਾਇਟੀ ਬਾਰਾਦਰੀ ਗਾਰਡਨਜ਼ ਰਜਿ: ਪਟਿਆਲਾ ਵਲੋਂ ਵਿਸ਼ਵ ਤਪਦਿਕ ਰੋਕਥਾਮ ਜਾਗਰੂਕ ਸੈਮੀਨਾਰ ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ। ਇਹ ਸੈਮੀਨਾਰ ਡਾਇਰੈਕਟਰ ਸਰਦਾਰਨੀ ਅਮਰਜੀਤ ਕੌਰ ਬਲੂਆਣਾ ਦੇ ਯੋਗ ਅਗਵਾਈ ਵਿੱਚ ਕਰਾਇਆ ਗਿਆ। ਇਸ ਸੈਮੀਨਰ ਵਿੱਚ ਮੁੱਖ ਬੁਲਾਰਾ ਡਾ. ਕਰਾਂਤੀ ਗਰਗ ਐਸੋਸੀਏਟ ਪ੍ਰੋਫੈਸਰ ਪਦਮ ਸ੍ਰੀ ਡਾ. ਖੁਸ਼ਦੇਵਾ ਛਾਤੀ ਰੋਗਾਂ ਮਾਹਿਰ ਹਸਪਤਾਲ ਪਟਿਆਲਾ ਵਲੋਂ ਸਨ। ਉਹਨਾਂ ਨੇ ਤਪਦਿਕ ਬਿਮਾਰੀ ਹੋਣ ਦੇ ਲਛਣ ਅਤੇ ਇਸਦੇ ਰੋਕਥਾਮ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ ਗਿਆ। ਵਿਸ਼ੇਸ਼ ਮਹਿਮਾਨ ਐਸ.ਐਮ.ਓ. ਡਾ. ਗੁਰਪ੍ਰੀਤ ਸਿੰਘ ਨਾਗਰਾ ਨੇ ਤਪਦਿਕ ਹੋਣ ਦੀਆਂ ਕਿਸਮਾਂ ਬਾਰੇ ਜਾਣੂ ਕਰਵਾਇਆ।ਇਸ ਸਮਾਗਮਾਂ ਦੀ ਮੁੱਖ ਮਹਿਮਾਨ ਸਰਦਾਰਨੀ ਰਮਿੰਦਰ ਕੌਰ ਸਿਵਲ ਸਰਜਨ ਪਟਿਆਲਾ ਨੇ ਆਪਣੇ ਵੱਡਮੁੱਲੇ ਵਿਚਾਰਾਂ ਰਾਹੀਂ ਤਪਦਿਕ ਹੋਣ ਤੋਂ ਬਚਣ ਲਈ ਸਾਵਧਾਨੀਆਂ ਦੱਸੀਆ। ਸਿਵਲ ਸਰਜਨ ਜੀ ਨੇ ਸੁਸਾਇਟੀ ਵਲੋਂ ਕਰਵਾਏ ਗਏ ਜਾਗਰੂਕ ਸੈਮੀਨਾਰ ਕਰਵਾਉਣ ਦੀ ਸ਼ਲਾਘਾ ਕੀਤੀ ਅਤੇ ਹੌਂਸਲਾ ਅਫਜਾਈ ਕੀਤੀ। ਸਾਰਿਆਂ ਨੇ ਖੜੇ ਹੋ ਕੇ ਪ੍ਰਣ ਕੀਤਾ ਕਿ ਤਪਦਿਕ ਹੋਣ ਦੇ ਲਛਣ ਅਤੇ ਰੋਕਥਾਮਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਾਇਆ ਜਾਵੇਗਾ। ਸਾਲ 2025 ਤੱਕ ਇਸਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਕਾਲਜ ਦੀਆਂ ਵਿਦਿਆਰਥਣਾ ਨੂੰ ਤਪਦਿਕ ਹੋਣ ਅਤੇ ਲਛਣਾਂ ਬਾਰੇ ਪੋਸਟਰ ਮੁਕਾਬਲਾ ਕਰਵਾਉਣ ਲਈ ਕਿਹਾ ਗਿਆ ਤਾਂ ਤਿੰਨ ਵਿਜੇਤਾ ਪਹਿਲਾ, ਦੂਜਾ, ਤੀਜਾ ਚੁਣੇ ਗਏ ਨੂੰ ਯਾਦਗਾਰੀ ਚਿੰਨ ਤੇ ਸਰਟੀਫਿਕੇਟ ਡਾ. ਕ੍ਰਾਂਤੀ ਗਰਗ ਵੱਲੋਂ ਦਿੱਤੇ ਗਏ ਅਤੇ ਇਸਦੇ ਨਾਲ ਦੋ ਕੰਸੋਲੀਏਸ਼ਨ ਇਨਾਮ ਵੀ ਦਿੱਤੇ ਗਏ। ਮੌਕੇ ਤੇ ਪੁਜੇ ਗੁਲਜ਼ਾਰ ਪਟਿਆਲਵੀ ਨੇ ਵੀ ਸੁਸਾਇਟੀ ਵੱਲੋਂ ਕਰਵਾਏ ਸੈਮੀਨਾਰ ਦੀ ਸਰਾਹਨਾ ਕੀਤੀ ਅਤੇ ਇਸਨੂੰ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਕੌਲੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਵਿਦਿਆਰਥੀਆਂ ਨੂੰ ਜਾਗਰੂਕਤਾ ਚੇਨ ਬਣਾਉਣ ਲਈ ਪ੍ਰੇਰਿਤ ਕੀਤਾ। ਜਸਵੰਤ ਸਿੰਘ ਕੋਲੀ ਪ੍ਰਧਾਨ, ਸੁਰੇਂਦਰ ਆਹਲੂਵਾਲੀਆ ਮੀਤ ਪ੍ਰਧਾਨ, ਪੂਰਨ ਸੁਆਮੀ ਕਾਰਜਕਾਰੀ ਮੈਂਬਰ ਨੇ ਮੁੱਖ ਮਹਿਮਾਨ ਰਮਿੰਦਰ ਕੌਰ, ਵਿਸ਼ੇਸ਼ ਮਹਿਮਾਨ ਡਾ. ਗੁਰਪ੍ਰੀਤ ਸਿੰਘ ਨਾਗਰਾ, ਮੁੱਖ ਬੁਲਾਰਾ ਡਾ. ਕ੍ਰਾਂਤੀ ਗਰਗ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਸੈਮੀਨਾਰ ਦੀ ਸਫ਼ਲਤਾ ਲਈ ਸਰਦਾਰਨੀ ਅਮਰਜੀਤ ਕੌਰ ਬਲੂਆਣਾ ਡਾਇਰੈਕਟਰ, ਇੰਜ: ਦਮਨਪ੍ਰੀਤ ਸਿੰਘ ਅਤੇ ਸਰਦਾਰਨੀ ਕੁਲਦੀਪ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਅੰਤ ਵਿੱਚ ਸੁਸਇਟੀ ਦੇ ਆਹੁਦੇਦਾਰਾਂ ਵਲੋਂ ਸਾਰੇ ਆਇਆ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੁਰੇਂਦਰ ਆਹਲੂਵਾਲੀਆ ਵਲੋਂ ਬਾਖੂਬੀ ਰਹੀ।   

Related Post