
ਪ੍ਰਾਚੀਨ ਭੂਤਨਾਥ ਮੰਦਰ ’ਚ ਧੂਮਧਾਮ ਨਾਲ ਮਨਾਇਆ ਹੋਲੀ ਦਾ ਤਿਓਹਾਰ
- by Jasbeer Singh
- March 26, 2024

ਪਟਿਆਲਾ, 26 ਮਾਰਚ (ਜਸਬੀਰ) : ਹੋਲੀ ਦਾ ਤਿਓਹਾਰ ਦੇਸ਼ ਭਰ ਵਿਚ ਖੂਬ ਧੂਮਧਾਮ ਨਾਲ ਮਨਾਇਆ ਗਿਆ, ਇਸੇ ਤਰ੍ਹਾਂ ਇੱਥੇ ਪਟਿਆਲਾ ਦੇ ਪ੍ਰਸਿੱਧ ਭਗਵਾਨ ਸ਼ਿਵ ਦੇ ਭੂਤਨਾਥ ਮੰਦਰ ਵਿਖੇ ਵੀ ਹੋਲੀ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵੀਰੇਂਦਰ ਖੰਨਾ ਅਤੇ ਸੁਸ਼ੀਲ ਨਈਅਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਧਾਰ ਸਭਾ ਪ੍ਰਾਚੀਨ ਭੂਤਨਾਥ ਮੰਦਰ ਕਮੇਟੀ ਵੱਲੋਂ ਮੰਦਰ ਦੇ ਵੇਹੜੇ ਵਿਚ ਫੁੱਲਾਂ ਦੀ ਹੋਲੀ ਖੇਡੀ ਗਈ। ਇਸ ਮੌਕੇ ਸੈਂਕੜੇ ਭਗਤ ਜਿਨ੍ਹਾਂ ਵਿਚ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ। ਸੁਸ਼ੀਲ ਨਈਅਰ ਨੇ ਦੱਸਿਆ ਕਿ ਅੱਜ ਮੰਦਰ ਵਿਚ ਸ਼ਹਿਰ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਮੰਦਰ ਵਿਖੇ ਹੋਲੀ ਮਨਾਉਣ ਲਈ ਪੁੱਜੇ। ਉਨ੍ਹਾਂ ਦੱਸਿਆ ਕਿ ਭੂਤਨਾਥ ਮੰਦਰ ਵਿਖੇ ਲੰਬੇ ਸਮੇਂ ਤੋਂ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲੈ ਕੇ ਹੋਲੀ ਮਨਾਈ ਜਾਂਦੀ ਹੈ। ਇਸ ਮੌਕੇ ਸੁਧਾਰ ਸਭਾ ਪ੍ਰਾਚੀਨ ਭੂਤਨਾਥ ਮੰਦਰ ਕਮੇਟੀ ਵੱਲੋਂ ਚੰਗੇ ਤਰੀਕੇ ਨਾਲ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਚੇਅਰਮੈਨ ਪਵਨ ਸਿੰਗਲਾ, ਪੈਟ੍ਰਨ ਦੇਵਰਾਜ ਅਗਰਵਾਲ, ਪ੍ਰਧਾਨ ਵੀਰੇਂਦਰ ਖੰਨਾ, ਸੈਕਟਰੀ ਵਰੁਣ ਗੋਇਲ, ਸਚਿਨ ਰਮੇਸ਼ ਨਾਨੀ ਖਜਾਨਚੀ, ਅਸ਼ੋਕ ਜਿੰਦਲ, ਸਹ ਸੈਕਟਰੀ ਵਿਵੇਕ ਗੋਇਲ, ਧਰਮ ਪ੍ਰਚਾਰ ਪ੍ਰਮੁੱਖ ਧੀਰਜ ਗੋਇਲ, ਰਾਜੀਵ ਕੱਕੜ, ਪ੍ਰੈਸ ਸੈਕਟਰੀ ਅਨੁਰਾਗ ਸ਼ਰਮਾ, ਅਜੈ ਸ਼ਰਮਾ, ਅਸ਼ਵਨੀ ਸ਼ਰਮਾ ਅਤੇ ਵੱਡੀ ਗਿਣਤੀ ਸ਼ਿਵ ਭਗਤ ਮੌਜੂਦ ਸਨ।