ਦਸਤਾਰ ਏ ਖਾਲਸਾ ਵੱਲੋਂ ਦਸਤਾਰ ਮੁਕਾਬਲੇ ਰਾਜਪੁਰਾ ਵਿਖੇ 31 ਮਾਰਚ ਨੂੰ
- by Jasbeer Singh
 - March 29, 2024
 
                              ਪਟਿਆਲਾ, 29 ਮਾਰਚ (ਜਸਬੀਰ)-ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਦਸਤਾਰ ਏ ਖਾਲਸਾ ਰਾਜਪੁਰਾ ਕੈਲੇਫੋਰਨੀਆ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਦਸਤਾਰ, ਦੁਮਾਲਾ ਲੰਮੇ ਕੇਸ, ਲੰਮੇ ਦਾੜ੍ਹੇ, ਬਿਨਾਂ ਸੀਸੇ ਤੋਂ ਦਸਤਾਰ ਸਜਾਉਣ ਦੇ ਮੁਕਾਬਲੇ 31 ਮਾਰਚ ਦਿਨ ਐਤਵਾਰ ਨੂੰ ਝੰਡਾ ਗਰਾਊਂਡ ਰਾਜਪੁਰਾ ਵਿਖੇ ਕਰਵਾਏ ਜਾ ਰਹੇ ਹਨ ਜਿਸ ਦਾ ਪੋਸਟਰ ਸ੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਮੁੱਖ ਬੁਲਾਰਾ ਸ੍ਰੋਮਣੀ ਅਕਾਲੀ ਦਲ ਤੇ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਖੇਤਰ ਵਿਚ ਸੇਵਾ ਨਿਭਾ ਰਹੇ ਡਾ.ਮਨਦੀਪ ਸਿੰਘ ਖੁਰਦ ਮੁੱਖ ਸੇਵਾਦਾਰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਜਾਰੀ ਕੀਤਾ ਗਿਆ।ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਲਖਵਿੰਦਰ ਸਿੰਘ ਲੱਖਾ ਯੂ.ਐਸ.ਏ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਲੱਖਾਂ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਖੇਤਰ ਵਿੱਚ ਸੇਵਾਵਾਂ ਨਿਭਾਉਂਦੇ ਆ ਰਹੇ ਦਸਤਾਰ ਕੋਚ ਤੇ ਸੰਸਥਾਵਾਂ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਸਮਾਗਮ ਵਿੱਚ ਸ. ਪ੍ਰਭਸਿਮਰਨ ਸਿੰਘ ਹੈੱਡਮਾਸਟਰ,ਡਾ.ਸੁਖਪ੍ਰੀਤ ਸਿੰਘ ਉਦੋਕੇ,ਡਾ ਹਰਪ੍ਰੀਤ ਸਿੰਘ ਖਾਲਸਾ,ਢਾਡੀ ਜੱਥਾ ਗੁਰਪ੍ਰੀਤ ਸਿੰਘ ਲਾਂਡਰਾਂ,ਪੰਜਾਬੀ ਲੋਕ ਗਾਇਕ ਪੰਮਾ ਡੂੰਮੇਵਾਲ ਬੱਚਿਆਂ ਨੂੰ ਦਸਤਾਰ ਸੰਬੰਧੀ ਜਾਣਕਾਰੀ ਦੇਣ ਵਿਸੇਸ ਤੌਰ ਤੇ ਪਹੁੰਚ ਰਹੇ ਹਨ।ਇਸ ਮੌਕੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਾਲੇ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਸਲਾਘਾਯੋਗ ਹਨ ਜੋਕਿ ਸਾਡੇ ਨੌਜਵਾਨ ਨੂੰ ਆਪਣੇ ਵਿਰਸੇ ਤੇ ਦਸਤਾਰ ਨਾਲ ਜੋੜਨ ਲਈ ਸਹਾਈ ਹੋਣਗੇ।ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਡਾ.ਮਨਦੀਪ ਸਿੰਘ ਖੁਰਦ, ਮੀਤ ਪ੍ਰਧਾਨ ਪੁਸਪਿੰਦਰ ਸਿੰਘ ਰਵੀ ਅਮਰਗੜ੍ਹ, ਪਰਵਿੰਦਰ ਸਿੰਘ, ਇੰਟਰਨੈਸਨਲ ਦਸਤਾਰ ਕੋਚ ਗੁਰਿੰਦਰ ਸਿੰਘ ਕਿੰਗ, ਚੇਅਰਮੈਨ ਜਗਸੀਰ ਸਿੰਘ ਆਦਿ ਹਾਜ਼ਰ ਸਨ।

                                    
                                                   
                                                   
                                                   
                                                   
                                                   
                                                   
                                                   
                                                   
                                                   
                                                   
                                          
                                          