July 6, 2024 01:35:16
post

Jasbeer Singh

(Chief Editor)

Patiala News

ਗੁਰਮਤਿ ਕਾਲਜ ਵਿਚ ਧਰਮ ਅਤੇ ਇਤਿਹਾਸ ਲੈਕਚਰ ਦੀ ਲੜੀ ਤਹਿਤ ਵਿਸੇਸ ਲੈਕਚਰ ਕਰਵਾਇਆ

post-img

ਪਟਿਆਲਾ, 6 ਅਪ੍ਰੈਲ (ਜਸਬੀਰ)-ਗੁਰਮਤਿ ਕਾਲਜ ਵਲੋਂ ਧਰਮ ਅਤੇ ਇਤਿਹਾਸ ਲੈਕਚਰ ਲੜੀ ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਗੁਰਮਤਿ ਕਾਲਜ ਸਮੇਂ ਸਮੇਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਜਿਹੇ ਸਮਾਗਮ ਉਲੀਕਦਾ ਹੈ ਤਾਂ ਜੋ ਬੱਚਿਆਂ ਨੂੰ ਬਾਣੀ ਅਤੇ ਇਤਿਹਾਸ ਨਾਲ ਜੋੜਿਆ ਜਾ ਸਕੇ। ਪਿ੍ਰੰਸੀਪਲ ਜਸਬੀਰ ਕੌਰ ਗੁਰਮਤਿ ਕਾਲਜ ਨੇ ਇਸ ਵਿਸ਼ੇਸ਼ ਲੈਕਚਰ ਦਾ ਅਗਾਜ ਇਸ ਵਿਚ ਸ਼ਾਮਲ ਹੋਏ ਸਮੂਹ ਵਿਦਵਾਨਾਂ ਨੂੰ ਜੀ ਆਇਆਂ ਕਹਿ ਕੇ ਕੀਤਾ। ਅੱਜ ਦੇ ਇਸ ਲੈਕਚਰ ਦੇ ਮੁੱਖ ਵਕਤਾ ਡਾ. ਚਰਨਕਮਲ ਸਿੰਘ, ਡਾਇਰੈਕਟਰ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਸਨ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਘਰ ਦੇ ਵਿਧਾਨ ਬਾਰੇ ਆਪਣਾ ਭਾਸ਼ਣ ਦਿਤਾ। ਉਹਨਾਂ ਨੇ ਕਿਹਾ ਕਿ ਪੜਤਾਲ ਵਿਚ ਕਈ ਤਾਲਾਂ ਹੁੰਦੀਆਂ ਹਨ, ਇਸ ਲਈ ਤਾਲ ਨਾਲ ਘਰ ਨੂੰ ਨਹੀਂ ਜੋੜਿਆ ਜਾ ਸਕਦਾ। ਉਹਨਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚਲੇ ਘਰ ਦਾ ਸੰਬੰਧ ਸੁਰ, ਤਾਲ, ਅਤੇ ਰਾਗ ਨਾਲ ਨਹੀਂ ਹੈ। ਉਹਨਾਂ ਨੇ ਘਰ ਦਾ ਸੰਬੰਧ ਸਬਦ ਵਿਚਲੇ ਉਪਦੇਸ਼ਾਤਮਕ ਵਿਸ਼ਿਆਂ ਨਾਲ ਕੀਤਾ। ਪ੍ਰੋ ਹਿੰਮਤ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਅਨਿਨ ਸਿੱਖ ਭਾਈ ਮਰਦਾਨਾ ਜੀ ਦੀ ਰਬਾਬ ਦੀ ਟੁਣਕਾਰ ਵਿਚ ਸੁਰ ਅਤੇ ਤਾਲ ਦੋਵੇਂ ਸਨ ਅਤੇ ਘਰ ਉਸ ਵਿਚ ਸ਼ਾਮਲ ਸੀ। ਡਾ. ਅਰਸ਼ਪ੍ਰੀਤ ਸਿੰਘ ਨੇ ਆਪਣੇ ਲੈਕਚਰ ਵਿਚ ਕਿਹਾ ਕਿ ਘਰ ਦਾ ਸੰਬੰਧ ਤਾਲ ਨਾਲ ਹੈ। ਪਿ੍ਰੰਸੀਪਲ ਡਾ. ਜਸਬੀਰ ਕੌਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਪ੍ਰਬੰਧ ਅਨੁਸਾਰ ਘਰ ਦਾ ਸੰਬੰਧ ਤਾਲ ਨਾਲ ਹੈ ਜਿਸ ਦੇ ਅਨੁਸਾਰ ਸ਼ਬਦ ਗਾਇਨ ਸਾਡੇ ਪੁਰਾਤਨ ਕੀਰਤਨੀਏ ਭਾਈ ਅਵਤਾਰ ਸਿੰਘ ਭਾਈ ਬਲਦੀਪ ਸਿੰਘ, ਭਾਈ ਧਰਮ ਸਿੰਘ ਜਖਮੀ, ਸਿੰਘ ਬੰਧੂਜ ਕਰਦੇ ਰਹੇ ਹਨ। ਇਸ ਤਰ੍ਹਾਂ ਖੋਜੀ ਵਿਦਵਾਨ ਵੀ ਹੁਣ ਤੱਕ ਦੇ ਗੁਰਬਾਣੀ ਸੰਗੀਤ ਪ੍ਰਬੰਧ ਦੇ ਵੱਡੇ ਵਡੇਰੇ ਇਸ ਧਾਰਨਾ ਦੇ ਹਮਾਇਤੀ ਹਨ ਕਿ ਘਰ ਦਾ ਸੰਬੰਧ ਤਾਲ ਨਾਲ ਹੈ। ਪ੍ਰਤਾਪ ਸਿੰਘ ਸਿੰਘ, ਡਾਇਰੈਕਟਰ, ਗੁਰੂ ਨਾਨਕ ਫਾਉਂਡੇਸ਼ਨ ਨਵੀਂ ਦਿੱਲੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਗੁਰਬਾਣੀ ਵਿਚਲੇ ਘਰ ਦੇ ਗੁਹਜ ਬਾਰੇ ਖੋਜ ਅਤੇ ਅਧਿਐਨ ਲ਼ੋੜੀਂਦਾ ਹੈ। ਇਹ ਰਹੱਸਾਤਮਕ ਵਿਸ਼ਾ ਗਹਿਨ ਖੋਜ ਦੀ ਮੰਗ ਕਰਦਾ ਹੈ। ਡਾ. ਹਰਜੀਤ ਸਿੰਘ ਨੇ ਇਸ ਸਾਰੇ ਪ੍ਰੋਗਰਾਮ ਦਾ ਮੰਚ-ਸੰਚਾਲਨ ਕੀਤਾ। ਡਾ. ਅਸਪ੍ਰੀਤ ਕੌਰ ਨੇ ਸਮੂਹ ਵਿਦਵਾਨਾਂ ਅਤੇ ਸ੍ਰੋਤਿਆਂ ਦਾ ਧੰਨਵਾਦ ਕੀਤਾ। ਇਸ ਵਿਸ਼ੇਸ਼ ਲੈਕਚਰ ਵਿਚ ਪਿ੍ਰੰਸੀਪਲ ਜਸਜੀਤ ਕੌਰ ਸੋਹੀ ਅਤੇ ਸਟਾਫ ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸਕੂਲ, ਪਟਿਆਲਾ , ਡੇਰਾ ਬਾਬਾ ਜੱਸਾ ਸਿੰਘ ਬੀਬੀਆਂ ਦਾ ਜੱਥਾ,ਸ. ਵਿਜੈ ਸਿੰਘ, ਰਜਿੰਦਰ ਸਿੰਘ, ਪਿੰਦਰ ਸਿੰਘ, ਮੈਨੇਜਰ ਜਸਬੀਰ ਸਿੰਘ, ਡਾ. ਅਸਪ੍ਰੀਤ ਕੌਰ, ਡਾ ਹਰਜੀਤ ਸਿੰਘ, ਪ੍ਰਭਜੋਤ ਕੌਰ, ਜਗਜੀਤ ਸਿੰਘ, ਜਪਨੂਰ ਸਿੰਘ, ਕੁਲਦੀਪ ਸਿੰਘ ਅਤੇ ਸਮੂਹ ਵਿਦਿਆਰਥੀ ਸ਼ਾਮਲ ਹੋਏ।   

Related Post