ਅਯੁੱਧਿਆ ਧਾਮ ਦੇ ਦਰਸ਼ਨ ਕਰਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਹ
- by Jasbeer Singh
- April 6, 2024
ਪਟਿਆਲਾ, 6 ਅਪ੍ਰੈਲ (ਜਸਬੀਰ)-ਰਾਘੋਮਾਜਰਾ ਇਲਾਕੇ ’ਚੋਂ 40 ਸਰਧਾਲੂਆਂ ਦਾ ਜੱਥਾ ਪ੍ਰਧਾਨ ਅਮਿਤ ਸ਼ਰਮਾ ਦੀ ਅਗਵਾਈ ਹੇਠ ਅਯੁੱਧਿਆ ਧਾਮ ਲਈ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ। ਇਸ ਜਥੇ ਨੂੰ ਸਤਿਕਾਰਯੋਗ ਮੰਹਤ ਯੋਗੀ ਸ਼੍ਰੀ ਲਾਲ ਨਾਥ ਜੀ ਕਾਲੇ ਮੂੰਹ ਵਾਲੀ ਬਗੀਚੀ ਮਹਾਂਵੀਰ ਮੰਦਿਰ ਰਾਘੋਮਾਜਰਾ ਵਾਲਿਆਂ ਅਤੇ ਉੱਘੇ ਸਮਾਜ ਸੇਵਕ ਅਕਾਸ਼ ਸ਼ਰਮਾ ਬੌਕਸਰ ਵੱਲੋ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮਹੰਤ ਸ਼੍ਰੀ ਯੋਗੀ ਲਾਲ ਨਾਥ ਨੇ ਕਿਹਾ ਕਿ ਅਯੁੱਧਿਆ ਧਾਮ ਵਿਖੇ ਜਾ ਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਨਾ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਯੁੱਗ ਵਿਚ ਪੈਦਾ ਹੋਏ ਹਾਂ ਜਦੋਂ ਸਦੀਆਂ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਚੰਦਰ ਜੀ ਮੁੜ ਤੋਂ ਅਯੁੱਧਿਆ ਵਿਚ ਵਿਰਾਜੇ ਹਨ ਅਤੇ ਅਸੀਂ ਇਤਿਹਾਸਕ ਪਲ ਦੇ ਗਵਾਹ ਬਣੇ ਹਾਂ। ਉਘੇ ਸਮਾਜ ਸੇਵਕ ਆਕਾਸ਼ ਸ਼ਰਮਾ ਬਾਕਸਰ ਨੇ ਕਿਹਾ ਕਿ ਸਮੁੱਚੇ ਸਨਾਤਨੀਆਂ ਨੂੰ ਇਕ ਵਾਰ ਅਯੁੱਧਿਆ ਧਾਮ ਜਾ ਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਕਿਉਕਿ ਇਸ ਸਮੇਂ ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਸਾਕਸ਼ਾਤ ਵਿਰਾਜਮਾਨ ਹਨ ਤੇ ਸਾਨੂੰ ਸਾਰਿਆਂ ਨੂੰ ਇਸ ਸੁਭਾਗੇ ਪਲ ਦਾ ਲਾਭ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਅਮਿਤ ਸ਼ਰਮਾ ਨੇ ਕਿਹਾ ਕਿ ਹਿੰਦੂਆਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਤੇ ਆਪਣੇ ਬੱਚਿਆਂ ਨੂੰ ਵੀ ਸਨਾਤਨ ਧਰਮ ਬਾਰੇ ਦੱਸਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਅਮਿਤ ਸ਼ਰਮਾ, ਰਾਜੀਵ ਵਰਮਾ, ਅਮਨ ਸ਼ਰਮਾ, ਯੋਗੇਸ਼ ਕੁਮਾਰ, ਲੀਲਾ ਸ਼ਰਮਾ ਰਿਟਾਇਰਡ ਆਈ.ਟੀ.ਓ, ਅਨੀਤਾ ਸ਼ਰਮਾ, ਭਾਰਤੀ ਸ਼ਰਮਾ, ਲਵਲੀਨ ਸ਼ਰਮਾ, ਨਿਰਮਲਾ ਸ਼ਰਮਾ, ਪੂਜਾ ਵਰਮਾ, ਅਕਸ਼ੀਤ ਵਰਮਾ, ਯਸ਼ ਸ਼ਰਮਾ, ਡਿੰਪਲ ਸ਼ਰਮਾ, ਕਿ੍ਰਤੀ ਸ਼ਰਮਾ, ਰਿੰਤੂ ਸ਼ਰਮਾ, ਪੰਕਜ ਸ਼ਰਮਾ, ਗੁਲਸ਼ਨ ਕੁਮਾਰ, ਅਨੂੰ ਮਿੱਤਲ, ਨਤਾਸ਼ਾ ਮਿੱਤਲ, ਭਾਵੀਕਾ ਸ਼ਰਮਾ, ਕਨਵੀ ਸ਼ਰਮਾ, ਸਤਿੰਦਰ ਵਰਮਾ, ਨੀਰਜ ਵਰਮਾ, ਦਿਪਨੇਸ਼ ਵਰਮਾ, ਮੋਹਿਤ ਵਰਮਾ, ਆਸ਼ੂ ਭਾਰਦਵਾਜ, ਹਰਸ਼ ਭਾਰਦਵਾਜ, ਕਰਨ ਭਾਰਦਵਾਜ, ਜਸਪ੍ਰੀਤ ਸਿੰਘ ਲੱਕੀ, ਭੁਪਿੰਦਰ ਕੁਮਾਰ, ਨਰੇਸ਼ ਸ਼ਰਮਾ, ਲਛਮਣ ਦਾਸ, ਰਮਾਇਣ ਚੰਦ, ਦਿਪਾਸ਼ੂ ਮਿੱਤਲ, ਦਿਵਿਆਸ਼ ਮਿੱਤਲ, ਵਿਜੈ ਕੁਮਾਰ ਆਦਿ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.